ਮੋਹਾਲੀ, 12 ਅਪ੍ਰੈਲ : ਅੱਜ ਦੀ ਇਸ ਔਖੀ ਘੜੀ ਵਿੱਚ ਇਨਸਾਨੀਅਤ ਨੂੰ ਬਚਾਉਣ ਲਈ ਜਿੰਨਾ ਜ਼ੋਰ ਡਾਕਟਰ, ਨਰਸਾਂ ਜਾਂ ਪੁਲਸ ਨੇ ਲਗਾਇਆ ਹੋਇਆ ਹੈ ਅਤੇ ਉਨ੍ਹਾਂ ਜ਼ੋਰ ਹੀ ਸਫਾਈ ਕਰਮਚਾਰੀਆਂ ਨੇ ਲਗਾਇਆ ਹੋਇਆ ਹੈ..॥ ਉਹਨਾਂ ਦੀ ਕੀਤੀ ਜਾ ਰਹੀ ਸੇਵਾ ਨੀ ਅਸੀਂ ਕਿਸੇ ਤਰਾਂ ਵੀ ਘੱਟ ਨਹੀਂ ਕਹਿ ਸਕਦੇ..॥ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਯੂਥ ਆਫ ਪੰਜਾਬ ਦੇ ਚੇਅਰਮੈਨ ਪਰਮਦੀਪ ਸਿੰਘ ਬੈਦਵਾਨ ਨੇ ਹੋਰ ਅਹੁਦੇਦਾਰਾਂ ਸਮੇਤ ਵਿਸਾਖੀ ਦੇ ਪਵਿੱਤਰ ਦਿਹਾੜੇ ਵਾਲੇ ਦਿਨ ਸਫਾਈ ਕਰਮਚਾਰੀਆਂ ਨੂੰ ਦਸਤਾਨੇ ਅਤੇ ਮਾਸਕ ਵੰਡਣ ਉਪਰੰਤ ਕੀਤਾ..॥
ਇਸ ਮੌਕੇ ਸਫਾਈ ਕਰਮਚਾਰੀਆਂ ਦੇ ਗਲ੍ਹਾਂ ਵਿੱਚ ਹਾਰ ਪਾ ਕੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਤੇ ਉਹਨਾਂ ਨੂੰ ਫਲ, ਸਬਜ਼ੀਆਂ ਤੇ ਬਿਸਕੁਟਾਂ ਦੇ ਪੈਕੇਟ ਵੀ ਦਿੱਤੇ ਗਏ..॥ ਇਸ ਮੌਕੇ ਪਰਮਦੀਪ ਸਿੰਘ ਬੈਦਵਾਨ ਨੇ ਕਿਹਾ ਜੇਕਰ ਸਫਾਈ ਕਰਮਚਾਰੀ ਆਪਣੀ ਜਾਨ ਨੂੰ ਖਤਰੇ ਵਿੱਚ ਪਾ ਕੇ ਪਿੰਡਾਂ ਸ਼ਹਿਰਾਂ ਦੇ ਗਲੀ ਮੁਹੱਲਿਆ ਦੀ ਸਫਾਈ ਦਾ ਕੰਮ ਤੇਜ਼ ਨਾ ਕਰਦੇ ਤਾਂ ਕਰੋਨਾ ਵਰਗੀ ਭਿਆਨਕ ਬਿਮਾਰੀ ਨੇ ਹੋਰ ਭਿਅੰਕਰ ਰੂਪ ਲੈ ਲੈਣਾ ਸੀ..॥ ਉਹਨਾਂ ਕਿਹਾ ਕਿ ਅੱਜ ਦੇ ਸਮੇਂ ਡੈਮੋਕ੍ਰੈਟਸ, ਪੁਲਸ ਅਤੇ ਮੈਡੀਕਲ ਸਟਾਫ ਨਾਲ ਮੋਢੇ ਨਾਲ ਮੋਢਾ ਲਾ ਕੇ ਸਫਾਈ ਕਰਮਚਾਰੀ ਵੀ ਇਸ ਬਿਮਾਰੀ ਨੂੰ ਰੋਕਣ ਲਈ ਪੂਰਾ ਜ਼ੋਰ ਲਗਾ ਰਹੇ ਨੇ..॥ ਨਗਰ ਪੰਚਾਇਤਾਂ, ਨਗਰ ਕੌਂਸਲਾਂ, ਕਾਰਪੋਰੇਸ਼ਨਾਂ ਵਿੱਚ ਕੰਮ ਕਰਦੇ ਸਫਾਈ ਕਰਮਚਾਰੀਆਂ ਨੇ ਇਲਾਕਿਆਂ ਨੂੰ ਸੈਨੀਟਾਈਜ਼ ਕਰਕੇ ਪਤਾ ਨਹੀਂ ਕਿੰਨੇ ਇਨਸਾਨਾਂ ਨੂੰ ਇਸ ਭਿਆਨਕ ਬਿਮਾਰੀ ਤੋਂ ਬਚਾ ਲਿਆ ਹੈ..॥ਇਸ ਲਈ ਇਹਨਾਂ ਦੀ ਸੁਰੱਖਿਆ ਦਾ ਧਿਆਨ ਰੱਖਣਾ ਵੀ ਸਾਡਾ ਫਰਜ਼ ਹੈ..॥ ਜ਼ਿਕਰਯੋਗ ਹੈ ਕਿ ਇਸ ਸਮੇਂ ਯੂਥ ਆਫ ਪੰਜਾਬ ਵਲੋਂ ਪੰਜ ਸੌ ਮਾਸਕ ਅਤੇ ਇੱਕ ਹਜ਼ਾਰ ਜੋੜੇ ਦਸਤਾਨੇ ਵੰਡੇ ਗਏ..॥ ਇਸ ਮੌਕੇ ਤੇ ਯੂਥ ਆਫ ਪੰਜਾਬ ਦੇ ਅਹੁਦੇਦਾਰ ਵੀ ਸਰਕਾਰੀ ਹਿਦਾਇਤਾਂ ਦਾ ਪਾਲਣ ਕਰਦੇ ਦਿਖੇ..॥ ਸਾਰਿਆਂ ਨੇ ਹੱਥਾਂ ਵਿੱਚ ਦਸਤਾਨੇ ਅਤੇ ਮੂੰਹ ਉੱਪਰ ਮਾਸਕ ਲਗਾ ਕੇ ਸਫਾਈ ਕਰਮਚਾਰੀਆਂ ਨੂੰ ਸਮਾਨ ਵੰਡਿਆ ਗਿਆ..॥
ਗੌਰਤਲਬ ਹੈ ਕਿ ਯੂਥ ਆਫ ਪੰਜਾਬ ਦੇ ਮੈਂਬਰਾਂ ਵਲੋਂ ਸ਼ੋਸ਼ਲ ਡਿਸਟੈਂਸਿੰਗ ਦਾ ਪਾਲਣ ਵੀ ਕੀਤਾ ਗਿਆ ਅਤੇ ਇਸ ਮੌਕੇ ਹੋਰਨਾਂ ਲੋਕਾਂ ਨੂੰ ਵੀ ਸ਼ੋਸ਼ਲ ਡਿਸਟੈਂਸਿੰਗ ਦਾ ਪਾਲਣ ਕਰਨ ਦੀ ਬੇਨਤੀ ਕੀਤੀ ਗਈ..॥ ਚੇਅਰਮੈਨ ਪਰਮਦੀਪ ਸਿੰਘ ਬੈਦਵਾਨ ਨੇ ਕਿਹਾ ਅੱਜ ਦੀ ਇਸ ਘੜੀ ਵਿੱਚ ਕਰੋਨਾ ਵਾਇਰਸ ਕਰਕੇ ਸ਼ੋਸ਼ਲ ਡਿਸਟੈਂਸਿੰਗ ਦਾ ਪਾਲਣ ਕਰਦੇ ਸਮੇਂ ਯੂਥ ਆਫ ਪੰਜਾਬ ਨੇ ਵਿਸਾਖੀ ਦਾ ਤਿਉਹਾਰ ਸਫਾਈ ਕਰਮਚਾਰੀਆਂ ਨੂੰ ਸਨਮਾਨਿਤ ਕਰਕੇ ਮਨਾਉਣ ਦਾ ਫੈਸਲਾ ਕੀਤਾ ਸੀ..॥ ਇਸ ਮੌਕੇ ਯੂਥ ਆਫ ਪੰਜਾਬ ਦੇ ਚੇਅਰਮੈਨ ਪਰਮਦੀਪ ਸਿੰਘ ਬੈਦਵਾਨ, ਪ੍ਰਧਾਨ ਰਮਾਂਕਾਤ ਕਾਲੀਆ, ਮੀਤ ਪ੍ਰਧਾਨ ਬੱਬੂ ਮੋਹਾਲੀ, ਕੈਸ਼ੀਅਰ ਵਿੱਕੀ ਮਨੌਲੀ, ਜਿਲ੍ਹਾ ਪ੍ਰਧਾਨ ਮੋਹਾਲੀ ਗੁਰਜੀਤ ਮਟੌਰ, ਲੀਗਲ ਸੈੱਲ ਇੰਚਾਰਜ ਅਤੇ ਮਹਿਲਾ ਵਿੰਗ ਪ੍ਰਧਾਨ ਐਡਵੋਕੇਟ ਸਿਮਰਨਜੀਤ ਕੌਰ ਗਿੱਲ ਹਾਜ਼ਰ ਸਨ..॥

LEAVE A REPLY

Please enter your comment!
Please enter your name here