ਪਹਿਲੇ ਕੈਂਪ ਨੂੰ ਖੂਨਦਾਨੀਆਂ ਦਾ ਭਰਵਾਂ ਹੁੰਗਾਰਾ

ਪੰਜਾਬ ਦੀ ਮਸ਼ਹੂਰ ਸਮਾਜ ਸੇਵੀ ਅਤੇ ਸ਼ਹੀਦਾਂ ਦੇ ਸਤਿਕਾਰ ਲਈ ਯਤਨਸ਼ੀਲ ਸੰਸਥਾ ਯੂਥ ਆਫ ਪੰਜਾਬ ਵਲੋੰ ਕੁਰਾਲੀ ਸ਼ਹਿਰ ਤੋਂ ਲੜੀਵਾਰ ਖੂਨਦਾਨ ਕੈੰਪਾਂ ਦੀ ਸ਼ੁਰੂਆਤ ਕੀਤੀ ਗਈ..॥ ਇਹ ਖੂਨਦਾਨ ਕੈਂਪ ਯੂਥ ਆਫ ਪੰਜਾਬ ਦੇ ਸਰਪ੍ਰਸਤ ਜੈਲਦਾਰ ਸਤਵਿੰਦਰ ਸਿੰਘ ਚੈੜੀਆਂ, ਪ੍ਰਧਾਨ ਰਮਾਂਕਾਤ ਕਾਲੀਆ ਅਤੇ ਜਨਰਲ ਸਕੱਤਰ ਲੱਕੀ ਕਲਸੀ ਦੀ ਅਗਵਾਈ ਵਿੱਚ ਲਗਾਇਆ ਗਿਆ..॥ ਇਸ ਮੌਕੇ ਸੰਸਥਾ ਦੇ ਅਹੁਦੇਦਾਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੁਰਾਲੀ ਸ਼ਹਿਰ ਦੇ ਨੌਜੁਆਨਾਂ ਨੇ ਵੱਧ ਚੜ ਕੇ ਇਸ ਖੂਨਦਾਨ ਕੈਂਪ ਨੂੰ ਸਫਲ ਬਣਾਇਆ..॥ ਉਹਨਾਂ ਕਿਹਾ ਅਸੀਂ ਆਪਣਾ ਟੀਚਾ 50 ਯੂਨਿਟ ਦਾ ਰੱਖਿਆ ਹੋਇਆ ਪਰੰਤੂ ਨੌਜੁਆਨਾਂ ਦੇ ਉਤਸ਼ਾਹ ਕਾਰਨ 62 ਯੂਨਿਟਾਂ ਇੱਕਤਰ ਹੋ ਗਈਆਂ..॥ ਇਸ ਮੌਕੇ ਪ੍ਰਧਾਨ ਰਮਾਕਾਂਤ ਕਾਲੀਆ ਨੇ ਦੱਸਿਆ ਕਿ ਖੂਨਦਾਨ ਕੈੰਪ ਦੇ ਸਮੇਂ ਕਰੋਨਾ ਬਿਮਾਰੀ ਕਾਰਨ ਸਰਕਾਰ ਵਲੋਂ ਜਾਰੀ ਹਿਦਾਇਤਾਂ ਦਾ ਖਾਸ ਧਿਆਨ ਰੱਖਿਆ ਗਿਆ..॥ ਅਹੁਦੇਦਾਰਾਂ ਅਤੇ ਖੂਨਦਾਨੀਆਂ ਵਲੋਂ ਮੂੰਹਾਂ ਤੇ ਮਾਸਕ ਲਗਾ ਕੇ ਰੱਖੇ ਗਏ ਅਤੇ ਸ਼ੋਸ਼ਲ ਡਿਸਟੈੰਸਿੰਗ ਦਾ ਖਾਸ ਖਿਆਲ ਰੱਖਿਆ ਗਿਆ।

ਇਸ ਮੌਕੇ ਸੰਸਥਾ ਦੇ ਚੇਅਰਮੈਨ ਪਰਮਦੀਪ ਸਿੰਘ ਬੈਦਵਾਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਅੱਜ ਕੁਰਾਲੀ ਤੋਂ ਲੜੀਵਾਰ ਖੂਨਦਾਨ ਕੈਂਪਾਂ ਦੀ ਸ਼ੁਰੂਆਤ ਕੀਤੀ ਗਈ ਜੋ ਇਸ ਤੋਂ ਬਾਅਦ ਕ੍ਰਮਵਾਰ ਮਾਜਰੀ ਅਤੇ ਮੋਹਾਲੀ ਵਿਖੇ ਵੀ ਲਗਾਏ ਜਾਣਗੇ..॥ ਉਹਨਾਂ ਦੱਸਿਆ ਇਹ ਖੂਨਦਾਨ ਕੈੰਪ ਪੀ.ਜੀ.ਆਈ ਦੇ ਡਾਕਟਰ ਸਚਦੇਵਾ ਅਤੇ ਡਾਕਟਰ ਸ਼ਰਮਾਂ ਦੀ ਰਹਿਨੁਮਾਈ ਹੇਠ ਮਾਹਰ ਡਾਕਟਰਾਂ ਦੀ ਮੈਡੀਕਲ ਟੀਮ ਵਲੋਂ ਲਗਾਏ ਜਾਣਗੇ..॥ ਉਹਨਾਂ ਬੋਲਦਿਆਂ ਕਿਹਾ ਕਿ ਇਸ ਸਮੇਂ ਸੰਸਾਰ ਸਮੇਤ ਸਾਡੇ ਦੇਸ਼ ਵਿੱਚ ਕਰੋਨਾ ਮਹਾਂਮਾਰੀ ਨੇ ਪ੍ਰਕੋਪ ਮਚਾਇਆ ਹੋਇਆ ਜਿਸ ਕਾਰਨ ਕਈ ਹਸਪਤਾਲਾਂ ਵਿੱਚ ਖੂਨ ਦੀ ਘਾਟ ਆ ਰਹੀ ਸੀ ਜਿਸ ਕਾਰਨ ਖੂਨਦਾਨ ਦੀ ਘਾਟ ਨੂੰ ਪੂਰਾ ਕਰਨ ਲਈ ਯੂਥ ਆਫ ਪੰਜਾਬ ਵਲੋਂ ਇਹਨਾਂ ਖੂਨਦਾਨ ਕੈਂਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ..॥

ਇਸ ਮੌਕੇ ਖੂਨਦਾਨੀਆਂ ਨੂੰ ਸਰਪ੍ਰਸਤ ਜੈਲਦਾਰ ਸਤਵਿੰਦਰ ਸਿੰਘ ਚੈੜੀਆਂ ਵਲੋਂ ਸਰਟੀਫਿਕੇਟ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ..॥ ਖੂਨਦਾਨ ਕੈੰਪ ਉਪਰੰਤ ਸਾਰੀ ਮੈਡੀਕਲ ਟੀਮ ਨੂੰ ਵੀ ਯੂਥ ਆਫ ਪੰਜਾਬ ਵਲੋਂ ਸਨਮਾਨਿਤ ਕੀਤਾ ਗਿਆ ਅਤੇ ਉਹਨਾਂ ਦਾ ਧੰਨਵਾਦ ਵੀ ਕੀਤਾ ਗਿਆ..॥

ਇਸ ਮੌਕੇ ਯੂਥ ਆਫ ਪੰਜਾਬ ਦੇ ਮੀਤ ਪ੍ਰਧਾਨ ਬੱਬੂ ਮੋਹਾਲੀ, ਚੀਫ ਕੁਆਰਡੀਨੇਟਰ ਜੱਗੀ ਧਨੋਆ, ਵਿਨੀਤ ਕਾਲੀਆ, ਪ੍ਰੈਸ ਸਕੱਤਰ ਕਾਕਾ ਰਣਜੀਤ, ਆਸ਼ੀਸ਼ ਕੁਮਾਰ, ਗੁਰਜੀਤ ਮਟੌਰ, ਗੋਲਡੀ ਜੈਸਵਾਲ ਵਿਕਾਸ ਕੌਸਲ ਸਤਨਾਮ ਧੀਮਾਨ ਜਗਦੇਵ ਸਿੰਘ ਜੱਗੂ ਅਮਿੰਤ ਗੋਤਮ ਦਿਨੇਸ਼ ਗੋਤਮ ਮੋਹਿਤ ਬਾਂਸਲ ਦਿਨੇਸ ਸਿੰਗਰ ਯਸ਼ ਸਰਮਾ ਮਨੀਸ ਮੱਕੜ ਮੋਨੂੰ ਸੂਦ ਆਦਿ ਹੋਰ ਅਹੁਦੇਦਾਰ ਤੇ ਮੈਂਬਰ ਸਾਹਿਬਾਨ ਹਾਜਰ ਸਨ..॥