ਐਸ ਏ ਐਸ ਨਗਰ 25 ਸਤੰਬਰ (ਰਣਜੀਤ ਸਿੰਘ) ਪੰਜਾਬ ਦੀ ਮਸ਼ਹੂਰ ਸਮਾਜ ਸੇਵੀ ਅਤੇ ਸ਼ਹੀਦਾਂ ਦੇ ਸਤਿਕਾਰ ਲਈ ਯਤਨਸ਼ੀਲ ਸੰਸਥਾ ਯੂਥ ਆਫ ਪੰਜਾਬ ਵਲੋਂ ਅੱਜ ਸਿੰਘ ਸ਼ਹੀਦਾਂ ਗੁਰੂਦੁਆਰਾ ਸੋਹਾਣੇ ਦੇ ਮੇਨ ਗੇਟ ਦੇ ਬਾਹਰ ਕਿਸਾਨ ਜਥੇਬੰਦੀਆਂ ਦੀ ਮਦਦ ਨਾਲ ਕਿਸਾਨਾਂ ਦੇ ਸਮਰਥਨ ਵਿੱਚ ਕੇਂਦਰ ਸਰਕਾਰ ਵਲੋੰ ਪਾਸ ਕੀਤੇ ਕਾਨੂੰਨ ਵਿਰੁੱਧ ਰੋਸ ਮੁਜਾਹਰਾ ਕੀਤਾ ਗਿਆ..॥ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਵੀ ਫੂਕਿਆ ਗਿਆ ਅਤੇ ਸਰਕਾਰ ਖਿਲਾਫ ਨਾਹਰੇਬਾਜੀ ਵੀ ਕੀਤੀ ਗਈ.

.॥ਇਸ ਮੌਕੇ ਸੰਸਥਾ ਦੇ ਚੇਅਰਮੈਨ ਪਰਮਦੀਪ ਸਿੰਘ ਬੈਦਵਾਨ ਨੇ ਧਰਨਾ ਪ੍ਰਦਰਸ਼ਨ ਦੀ ਅਗਵਾਈ ਕਰਦੇ ਬੋਲਦੇ ਹੋਏ ਕਿਹਾ ਕਿ ਸਰਕਾਰ ਵਲੋਂ ਬਣਾਇਆ ਇਹ ਕਾਨੂੰਨ ਭਵਿੱਖ ਵਿੱਚ ਕਿਸਾਨਾਂ ਲਈ ਕਾਲਾ ਕਾਨੂੰਨ ਸਾਬਿਤ ਹੋਵੇਗਾ..॥ਇਸ ਕਾਨੂੰਨ ਕਰਕੇ ਕਿਸਾਨ ਆਪਣੀਆਂ ਜਮੀਨਾਂ ਦੇ ਮਾਲਕ ਹੋਣ ਦੇ ਬਾਵਜੂਦ ਵੀ ਮਜ਼ਦੂਰ ਬਣ ਕੇ ਰਹਿ ਜਾਣਗੇ..॥ਉਹਨਾਂ ਕਿਹਾ ਕਿ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਹੱਕਾਂ ਵਿੱਚ ਖੇਡਕੇ ਕਿਸਾਨਾਂ ਨੂੰ ਬਰਬਾਦ ਕਰਨ ਤੇ ਤੁਲੀ ਹੋਈ ਹੈ ਤੇ ਦੇਸ਼ ਦੇ ਕਿਸਾਨ ਇਹ ਕਦੇ ਵੀ ਸਹਿਣ ਨਹੀਂ ਕਰਨਗੇ..॥ਉਹਨਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਇੱਕ ਹੋ ਕੇ ਲੰਬਾ ਸੰਗਰਸ਼ ਕਰਨ ਦੀ ਲੋੜ ਹੈ ਤਾਂ ਕਿ ਸਰਕਾਰ ਨੂੰ ਆਪਣੇ ਫੈਸਲੇ ਬਦਲਣ ਵਾਸਤੇ ਮਜਬੂਰ ਹੋਣਾ ਪਵੇ..॥ਯੂਥ ਆਫ ਪੰਜਾਬ ਕਿਸਾਨਾਂ ਦੇ ਮੋਢੇ ਨਾਲ ਮੋਢਾ ਲਗਾ ਕੇ ਸੰਗਰਸ਼ ਵਿੱਚ ਉਹਨਾਂ ਦੇ ਨਾਲ ਹੈ ਅਤੇ ਜੇਕਰ ਇਸ ਕਾਨੂੰਨ ਦੇ ਵਿਰੋਧ ਵਿੱਚ ਸਾਨੂੰ ਦਿੱਲੀ ਜਾਣਾ ਪਿਆ ਤਾਂ ਅਸੀਂ ਜਾਵਾਂਗੇ ਪਰ ਸਰਕਾਰ ਦੀ ਇਸ ਧੱਕੇਸ਼ਾਹੀ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ..॥ਉਹਨਾਂ ਬੋਲਦੇ ਹੋਏ ਕਿਹਾ ਕਿ ਅੱਜ ਕਿਸਾਨਾਂ ਦੇ ਹੱਕ ਵਿੱਚ ਕੀਤੇ ਗਏ ਇਸ ਧਰਨੇ ਵਿੱਚ ਹਰ ਰਾਜਨੀਤਿਕ ਪਾਰਟੀ ਨਾਲ ਸਬੰਧਤ ਲੋਕ ਆਏ ਨੇ ਜੋ ਕਿ ਅੱਜ ਪਾਰਟੀਬਾਜੀ ਅਤੇ ਰਾਜਨੀਤੀ ਤੋਂ ਉੱਪਰ ਉੱਠ ਕੇ ਕਿਸਾਨਾਂ ਦੇ ਝੰਡੇ ਹੇਠ ਸਰਕਾਰ ਦਾ ਵਿਰੋਧ ਕਰ ਰਹੇ ਨੇ..॥ਇਸ ਸਮੇਂ ਯੂਥ ਆਫ ਪੰਜਾਬ ਦੇ ਮੀਤ ਪ੍ਰਧਾਨ ਬੱਬੂ ਮੋਹਾਲੀ ਨੇ ਬੋਲਦੇ ਹੋਏ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਣੇ ਆਪਣੇ ਪੱਧਰ ਹਰ ਤਰੀਕੇ ਨਾਲ ਇਸ ਕਾਨੂੰਨ ਦਾ ਵਿਰੋਧ ਕਰਨਾ ਚਾਹੀਦਾ ਹੈ..॥ਉਹਨਾਂ ਕਿਹਾ ਕਿ ਸਾਨੂੰ ਆਪੋ ਆਪਣੇ ਪਿੰਡਾਂ ਵਿੱਚ ਪੰਚਾਇਤਾਂ ਤੋਂ ਇਸ ਕਾਨੂੰਨ ਦੇ ਵਿਰੋਧ ਵਿੱਚ ਮਤੇ ਪਾਸ ਕਰਵਾਉਣੇ ਚਾਹੀਦੇ ਨੇ..॥ਉਹਨਾਂ ਕਿਹਾ ਕਿ ਸਾਨੂੰ ਇਹ ਨਹੀਂ ਸਮਝਣਾ ਚਾਹੀਦਾ ਕਿ ਇਹ ਮਸਲਾ ਸਿਰਫ ਕਿਸਾਨਾਂ ਦਾ ਹੈ..॥ਇਸ ਨਾਲ ਹਰ ਵਰਗ ਹਰ ਇਨਸਾਨ ਸਿੱਧੇ ਜਾਂ ਅਸਿੱਧੇ ਰੂਪ ਨਾਲ ਜੁੜਿਆ ਹੋਇਆ ਹੈ..॥ਇਸ ਲਈ ਸਾਨੂੰ ਇਸ ਕਾਲੇ ਕਾਨੂੰਨ ਦਾ ਵਿਰੋਧ ਕਰਨਾ ਚਾਹੀਦਾ ਹੈ..॥ਇਸ ਤੋਂ ਬਾਅਦ ਚਟੌਲੀ ਪਿੰਡ ਦੇ ਸਰਪੰਚ ਅਤੇ ਸੰਸਥਾ ਦੇ ਚੀਫਕੁਆਰਡੀਨੇਟਰ ਜੱਗੀ ਧਨੋਆ ਅਤੇ ਸੰਸਥਾ ਦੇ ਸਕੱਤਰ ਅਮ੍ਰਿਤ ਜੌਲੀ ਵਲੋਂ ਵੀ ਇੱਕਠ ਨੂੰ ਸੰਬੋਧਨ ਕਰਦੇ ਹੋਏ ਇਸ ਕਾਲੇ ਕਾਨੂੰਨ ਦਾ ਵਿਰੋਧ ਕਰਨ ਲਈ ਕਿਹਾ ਗਿਆ..॥ਇਸ ਤੋਂ ਬਾਅਦ ਸਰਪੰਚ ਜੱਸੀ ਬੱਲੋਮਾਜਰਾ, ਪੰਜਾਬੀ ਗਾਇਕ ਮਾਨਵਜੀਤ ਗਿੱਲ, ਅਦਾਕਾਰ ਗੁਰਦੀਪ ਮਨਾਲੀਆ ਅਤੇ ਨਰਿੰਦਰ ਵਤਸ ਵਲੋਂ ਵਿਚਾਰ ਪੇਸ਼ ਕੀਤੇ ਗਏ..॥ਇਸ ਮੌਕੇ ਯੂਥ ਆਫ ਪੰਜਾਬ ਦੇ ਜਿਲ੍ਹਾ ਪ੍ਰਧਾਨ ਗੁਰਜੀਤ ਮਟੌਰ ਅਤੇ ਸਾਥੀਆਂ ਵਲੋਂ ਸਰਕਾਰ ਖਿਲਾਫ ਨਾਹਰੇਬਾਜੀ ਕੀਤੀ ਗਈ..॥ਇਸ ਮੌਕੇ ਯੂਥ ਆਫ ਪੰਜਾਬ ਦੇ ਅਹੁਦੇਦਾਰਾਂ ਤੋੰ ਇਲਾਵਾ ਲਾਭ ਸਿੰਘ ਪ੍ਰਧਾਨ ਸੋਹਾਣਾ, ਸੋਨੂੰ ਬੈਦਵਾਨ ਮਟੌਰ, ਪਹਿਲਵਾਨ ਅਮਰਜੀਤ ਲਖਨੌਰ, ਰੋਡਾ ਠੇਕੇਦਾਰ ਮੌਲੀ, ਇਸ਼ਾਂਤ ਮੋਹਾਲੀ, ਇਕਬਾਲ ਸਿੰਘ, ਸੱਤੀ ਬਾਸੀਆਂ, ਮਲਕੀਤ ਸੋਹਾਣਾ, ਘੱਗਾ ਸਰਪੰਚ ਸੋਹਾਣਾ, ਪੁਆਧੀ ਅਖਾੜਾ ਸਮਰਦੀਪ ਸੰਮੀ, ਬਲਵਿੰਦਰ ਮਟੌਰ, ਪ੍ਰਭਦੀਪ ਬੈਦਵਾਨ, ਰਣਦੀਪ ਮਟੌਰ, ਆਰ.ਪੀ ਢੀਂਡਸਾਂ, ਇੰਦਰਜੀਤ ਸਿੰਘ, ਜੱਸੀ ਸੋਹਾਣਾ, ਐਡਵੋਕੇਟ ਜਗਰੂਪ ਸਿੰਘ ਮਾਵੀ, ਸ਼ਰਨਦੀਪ ਸਿੰਘ ਚੱਕਲ ਸਮੇਤ ਹੋਰ ਕਿਸਾਨ ਜਥੇਬੰਦੀਆਂ ਨਾਲ ਸਬੰਧਤ ਕਿਸਾਨ ਹਾਜ਼ਰ ਸਨ..॥