ਮਾਜਰੀ19ਜੂਨ(ਮਾਰਸ਼ਲ ਨਿਊਜ਼) ਹਲਕੇ ਵਿੱਚ ਇਲਾਕੇ ਦੇ ਚੱਲਦੇ ਦੌਰੀਆਂ ਤਹਿਤ ਸ. ਯਾਦਵਿੰਦਰਾ ਸਿੰਘ ਕੰਗ, ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਸੀਨੀਅਰ ਵਾਈਸ ਚੇਅਰਮੈਨ ਇੰਫੋਟੈਕ ਪੰਜਾਬ ਨੇ ਮਾਜਰੀ ਬਲਾਕ ਦੇ ਜ਼ੋਨ ਮੀਆਂਪੂਰ ਚੰਗਰ ਦੇ ਵਿੱਚ ਪੈਂਦੇ ਪਿੰਡਾਂ ਦੀ ਮੀਟਿੰਗ ਪਿੰਡ ਕੁਬਾਹੇੜੀ ਵਿਖੇ ਕੀਤਾ। ਜਿਸ ਵਿੱਚ ਪਿੰਡ ਮੀਆਂਪੂਰ ਚੰਗਰ, ਮਾਜਰੀ ਕਾਲੋਨੀ, ਤਾਰਾਪੁਰ, ਮਿਰਜ਼ਾਪੁਰ, ਗੋਚਰ, ਅਭੀਪੁਰ, ਸੰਗਤਪੁਰਾ ਅਤੇ ਕੁਬਾਹੇੜੀ ਆਦਿ ਪਿੰਡਾਂ ਦੀਆਂ ਪੰਚਾਇਤਾਂ/ਪਤਵੰਤੇ ਹਾਜ਼ਰ ਸਨ। ਇਸ ਮੌਕੇ ਵਿਸ਼ੇਸ਼ ਤੌਰ ਤੇ ਜਿਥੇ ਕੰਗ ਨੇ ਇਲਾਕੇ ਦੀ ਖ਼ਬਰ ਸਾਰ ਲਈ ਉਸ ਦੇ ਨਾਲ ਨਾਲ ਹੋਣ ਵਾਲੇ ਵਿਕਾਸ ਕਾਰਜ਼ਾ ਦਾ ਜਾਇਜ਼ਾ ਲਿਆ।*
ਯਾਦਵਿੰਦਰਾ ਨੇ ਦੱਸਿਆ ਕਿ ਸ. ਜਗਮੋਹਨ ਸਿੰਘ ਕੰਗ, ਸਾਬਕਾ ਮੰਤਰੀ ਪੰਜਾਬ ਨੇ ਬੂਥਗੜ੍ਹ-ਮਾਣਕਪੁਰ ਸ਼ਰੀਫ-ਸੰਗਤਪੁਰਾ-ਕੁਬਾਹੇੜੀ-ਹਰੀਪੁਰ ਸੜਕ ਵੀ ਪਾਸ ਕਰਵਾ ਦਿੱਤੀ ਹੈ ਅਤੇ ਜਿਸ ਦਾ ਕੰਮ ਵੀ ਸ਼ੁਰੂ ਹੋ ਚੁੱਕਿਆ ਹੈ ਅਤੇ ਇਹ ਜਲਦੀ ਬਣ ਕੇ ਤਿਆਰ ਹੋ ਜਾਵੇਗੀ। ਇਸ ਦੇ ਬਣਨ ਨਾਲ ਇਲਾਕੇ ਨੂੰ ਕਾਫੀ ਲਾਹਾ ਮਿਲੇਗਾ।*
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ. ਕ੍ਰਿਪਾਲ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਕੁਰਾਲੀ, ਸ. ਰਣਜੀਤ ਸਿੰਘ ਦੁਲਵਾਂ, ਮੈਂਬਰ ਮਾਰਕੀਟ ਕਮੇਟੀ ਕੁਰਾਲੀ, ਗੁਰਮੀਤ ਸਿੰਘ ਮੀਆਂਪੂਰ ਚੰਗਰ, ਹਰਿੰਦਰ ਸਿੰਘ ਕੁਬਾਹੇੜੀ, ਕੁਲਵਿੰਦਰ ਸਿੰਘ ਕੁਬਾਹੇੜੀ, ਬਿੱਟੂ ਕੁਬਾਹੇੜੀ, ਭੁਪਿੰਦਰ ਸਿੰਘ ਸੰਗਤਪੁਰਾ, ਅਮਰਦੀਪ ਸਿੰਘ ਸੰਗਤਪੁਰਾ ਆਦਿ ਹਾਜ਼ਰ ਸਨ।*