ਮੋਹਾਲੀ ਵਿਖੇ ਲਾਇਫ਼ ਸਾਇੰਸਜ਼ ਪਾਰਕ ਨੂੰ ਵਿਕਸਿਤ ਕਰਨ ਲਈ ਪੰਜਾਬ ਆਲਮੀ ਖਿਡਾਰੀਆਂ ਨੂੰ ਦੇਵੇਗਾ ਸੱਦਾ
ਵਿਸ਼ਵ ਪੱਧਰੀ ਪਾਰਕ 80 ਏਕੜ ਖੇਤਰ ਵਿੱਚ ਕੀਤਾ ਜਾਵੇਗਾ ਵਿਕਸਿਤ
ਇਹ ਉਪਰਾਲਾ ਸੂਬੇ ਵਿਚ ਬਾÂਓਤਕਨਾਲੋਜੀ ਖੇਤਰ ਦੇ ਸਮੁੱਚੇ ਵਿਕਾਸ ਨੂੰ ਹੁਲਾਰਾ ਦੇਵੇਗਾ

ਚੰਡੀਗੜ•, 28 ਨਵੰਬਰ :
ਪੰਜਾਬ ਸਰਕਾਰ ਨੇ ਮੋਹਾਲੀ ਵਿਖੇ ਲਾਇਫ਼ ਸਾਇੰਸਜ਼ ਪਾਰਕ ਨੂੰ ਵਿਕਸਿਤ ਕਰਨ ਲਈ ਆਲਮੀ ਖਿਡਾਰੀਆਂ ਨੂੰ ਸੱਦਾ ਦੇਣ ਦਾ ਫੈਸਲਾ ਲਿਆ ਹੈ ਜਿਸ ਲਈ ਸਾਇੰਸ, ਤਕਨਾਲੋਜੀ ਅਤੇ ਵਾਤਾਵਰਣ ਵਿਭਾਗ ਨੇ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।
80 ਏਕੜ ਵਿੱਚ ਫੈਲੇ ਅਤਿ ਆਧੁਨਿਕ ਲਾਈਫ ਸਾਇੰਸਜ਼ ਪਾਰਕ ਨੂੰ ਸਰਕਾਰੀ ਵਿਭਾਗਾਂ, ਬਾਇਓਤਕਨਾਲੋਜੀ ਉਦਯੋਗ, ਯੂਨੀਵਰਸਿਟੀਆਂ ਅਤੇ ਖੋਜ ਸੰਸਥਾਵਾਂ ਨਾਲ ਸਲਾਹ ਮਸ਼ਵਰੇ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ।
ਇੱਥੇ ਮਗਸੀਪਾ ਵਿਖੇ ਪ੍ਰਮੁੱਖ ਯੂਨੀਵਰਸਿਟੀਆਂ ਅਤੇ ਸੰਸਥਾਵਾਂ ਦੀ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ, ਸਾਇੰਸ ਅਤੇ ਤਕਨਾਲੋਜੀ ਦੇ ਪ੍ਰਮੁੱਖ ਸਕੱਤਰ ਆਰ. ਕੇ. ਵਰਮਾ ਨੇ ਕਿਹਾ ਕਿ ਲਾਇਫ਼ ਸਾਇੰਸਜ਼ ਪਾਰਕ ਰਣਨੀਤਿਕ ਤੌਰ ‘ਤੇ ਮੋਹਾਲੀ ਵਿਖੇ ਸਥਿਤ ਹੋਵੇਗਾ ਜਿੱਥੇ ਨੈਸ਼ਨਲ ਐਗਰੀ-ਫੂਡ ਬਾਇਓਤਕਨਾਲੋਜੀ ਇੰਸਟਚਿਊਟ (ਐਨ.ਏ.ਬੀ.ਆਈ.), ਸੈਂਟਰ ਆਫ਼ ਇਨੋਵੇਸ਼ਨ ਐਂਡ ਅਪਲਾਇਡ ਬਾਇਓ ਪ੍ਰੋਸੈਸਿੰਗ (ਸੀ.ਆਈ.ਏ.ਬੀ.), ਪੰਜਾਬ ਬਾਇਓਤਕਨਾਲੋਜੀ ਇਨਕਿਊਬੇਟਰ ਅਤੇ ਹੋਰ ਨਾਮਵਰ ਸੰਸਥਾਵਾਂ ਸਮੇਤ ਦੇਸ਼ ਦਾ ਆਪਣੀ ਤਰ•ਾਂ ਦਾ ਪਹਿਲਾ ਐਗਰੀ-ਫੂਡ ਬਾਇਓਤਕਨਾਲੋਜੀ ਕਲੱਸਟਰ ਮੌਜੂਦ ਹੈ।
ਸ੍ਰੀ ਵਰਮਾ ਨੇ ਮੀਟਿੰਗ ਵਿੱਚ ਹਿੱਸਾ ਲੈਣ ਵਾਲਿਆਂ ਨੂੰ ਅੱਗੇ ਦੱਸਿਆ ਕਿ ਪੰਜਾਬ ਸਟੇਟ ਬਾਇਓਟੈਕ ਕਾਰਪੋਰੇਸ਼ਨ ਜੋ ਕਿ ਰਾਜ ਵਿੱਚ ਬਾਇਓਟੈਕਨਾਲੌਜੀ ਸੈਕਟਰ ਦੇ ਵਿਕਾਸ ਲਈ ਨੋਡਲ ਏਜੰਸੀ ਹੈ ਨੇ ਭਾਰਤ ਦੀ ਪ੍ਰਮੁੱਖ ਸਲਾਹਕਾਰ ਫਰਮ, ਅਰਨਸਟ ਅਤੇ ਯੰਗ ਨੂੰ ਪ੍ਰੋਜੈਕਟ ਮੈਨੇਜਮੈਂਟ ਸਲਾਹਕਾਰ ਵਜੋਂ ਸ਼ਾਮਲ ਕੀਤਾ ਹੈ ਤਾਂ ਜੋ ਲਾਈਫ ਸਾਇੰਸਜ਼ ਪਾਰਕ ਦੇ ਵਿਕਾਸ ਵਿੱਚ ਰਾਜ ਦੀ ਸਹਾਇਤਾ ਕੀਤੀ ਜਾ ਸਕੇ। ਪਾਰਕ ਬਾਇਓ ਐਗਰੀ, ਬਾਇਓ ਫਰਮਾ, ਬਾਇਓ ਇੰਡਸਟਰੀ, ਬਾਇਓ ਐਨਰਜੀ ਅਤੇ ਬਾਇਓ ਸਰਵਿਸਿਜ਼ ਸਮੇਤ ਬਾਇਓਤਕਨਾਲੋਜੀ ਦੇ ਵਿਭਿੰਨ ਸੈਕਟਰਾਂ ਦੀਆਂ ਲੋੜਾਂ ਦੀ ਪੂਰਤੀ ਕਰੇਗਾ। ਇਸ ਤੋਂ ਇਲਾਵਾ, ਪਾਰਕ ਰਾਜ ਵਿੱਚ ਬਾਇਓਟੈਕਨਾਲੌਜੀ ਸੈਕਟਰ ਦੇ ਵਿਕਾਸ ਨੂੰ ਵੀ ਤੇਜ਼ ਕਰੇਗਾ, ਨਿਵੇਸ਼ ਨੂੰ ਆਕਰਸ਼ਿਤ ਕਰੇਗਾ, ਨੌਕਰੀਆਂ ਪੈਦਾ ਕਰੇਗਾ ਅਤੇ ਰਾਜ ਨੂੰ ਬਾਇਓਟੈਕਨਾਲੋਜੀ ਹੱਬ ਵਜੋਂ ਸਥਾਪਤ ਕਰੇਗਾ.
ਸ੍ਰੀ ਵਰਮਾ ਨੇ ਲਾਈਫ ਸਾਇੰਸ ਪਾਰਕ ਨੂੰ ਆਲਮੀ ਦਰਜੇ ਦੇ ਪਾਰਕ ਵਜੋਂ ਵਿਕਸਤ ਕਰਨ ਦੀ ਜ਼ਰੂਰਤ ਤੇ ਵੀ ਜ਼ੋਰ ਦਿੱਤਾ ਜਿਸ ਲਈ ਬਾਇਓਟੈਕਨਾਲੋਜੀ ਸੈਕਟਰ ਦੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਇਸ ਵੱਕਾਰੀ ਪਾਰਕ ਦੇ ਵਿਕਾਸ ਲਈ ਆਲਮੀ ਖਿਡਾਰੀਆਂ ਨੂੰ ਸੱਦਾ ਦੇਣਾ ਲਾਜ਼ਮੀ ਸੀ ।
ਇਸੇ ਦੌਰਾਨ ਸਬੰਧਤ ਧਿਰਾਂ ਨੇ ਇਸ ਸਬੰਧੀ ਕੀਤੇ ਗਏ ਉਪਰਾਲਿਆਂ ਦਾ ਸਵਾਗਤ ਕੀਤਾ ਅਤੇ ਪਾਰਕ ਦੇ ਵਿਕਾਸ ਲਈ ਆਪਣੇ ਕੀਮਤੀ ਸੁਝਾਅ ਦਿੱਤੇ।

ਕਾਬਲੇਗੌਰ ਹੈ ਕਿ ਪੰਜਾਬ ਬਾਇਓਟੈਕ ਨੇ ਇਸ ਮਹੱਤਵਪੂਰਨ ਸੈਕਟਰ ਦੀ ਜਗ•ਾ, ਸਰਵਿਸ ਅਤੇ ਗਿਆਨ ਦੀ ਜ਼ਰੂਰਤ ਨੂੰ ਪੂਰਾ ਕਰਨ ਸਬੰਧੀ ਰਾਜ ਵਿੱਚ ਇਨੋਵੇਸ਼ਨ ਈਕੋਸਿਸਟਮ ਨੂੰ ਸਾਂਝੇ ਤੌਰ ‘ਤੇ ਉਤਸ਼ਾਹਿਤ ਕਰਨ ਲਈ ਬਾਇਓਟੈਕਨਾਲੌਜੀ ਇੰਡਸਟਰੀ ਰਿਸਰਚ ਅਸਿਸਟੈਂਸ ਕੌਂਸਲ (ਬੀ.ਆਈ.ਆਰ.ਏ.ਸੀ) ਨਾਲ ਪਹਿਲਾਂ ਸਮਝੌਤਾ ਸਹੀਬੰਦ ਕਰ ਲਿਆ ਹੈ।
ਮੀਟਿੰਗ ਵਿੱਚ ਪੀ.ਏ.ਯੂ., ਸੀ.ਯੂ.ਪੀ.ਬੀ., ਐਮ.ਆਰ.ਐੱਸ.ਪੀ.ਟੀ.ਯੂ, ਬੀ.ਐਫ.ਯੂ.ਐਚ.ਐਸ., ਆਈ.ਆਈ.ਟੀ ਰੋਪੜ, ਪੀ.ਜੀ.ਆਈ.ਐਮ.ਈ.ਆਰ, ਆਈ.ਐਮ.ਟੀ.ਈ.ਸੀ.ਐਚ., ਐਨ.ਆਈ.ਟੀ. ਜਲੰਧਰ, ਆਈ.ਐਨ.ਐਸ.ਟੀ. ਮੁਹਾਲੀ, ਡੀ.ਏ.ਵੀ. ਯੂਨੀਵਰਸਿਟੀ, ਚਿਤਕਾਰਾ ਯੂਨੀਵਰਸਿਟੀ, ਐਲ.ਪੀ.ਯੂ ਅਤੇ ਸਿਹਤ ਵਿਭਾਗ, ਉਦਯੋਗ, ਤਕਨੀਕੀ ਸਿੱਖਿਆ, ਬਾਗਬਾਨੀ ਅਤੇ ਸਰਕਾਰੀ ਵਿਭਾਗਾਂ ਅਤੇ ਆਰਬਿਟ ਬਾਇਓ ਟੈਕ, ਸਲੈਕਟ ਬਾਇਓ ਸਾਇੰਸਜ਼, ਡਾ. ਡੋਜ਼ੋ ਲੈਬਾਟਰੀਜ਼ ਆਦਿ ਦੇ ਨੁਮਾਇੰਦੇ ਮੌਜੂਦ ਸਨ।

LEAVE A REPLY

Please enter your comment!
Please enter your name here