ਐਸ ਏ ਐਸ ਨਗਰ 9ਅਕਤੂਬਰ (ਰਣਜੀਤ ਸਿੰਘ) ਪੰਜਾਬ ਦੇ ਸਾਰੇ ਡੀ.ਜੇ ਭੰਗੜਾ ਗਰੁੱਪਾਂ ਵਲੋਂ ਅੱਜ ਡਰੀਮਲੈਂਡ ਪੈਲੇਸ ਖਰੜ ਵਿਖੇ ਇੱਕ ਮੀਟਿੰਗ ਕੀਤੀ ਗਈ ਜਿਸ ਵਿੱਚ ਮੋਹਾਲੀ ਜਿਲੇ ਦੀ ਮੋਹਾਲੀ ਡੀ.ਜੇ ਐਂਡ ਸਾਊਂਡ ਭੰਗੜਾ ਐਸੋਸੀਏਸ਼ਨ ਨਾਮ ਦੀ ਕਮੇਟੀ ਦਾ ਗਠਨ ਕੀਤਾ ਗਿਆ..॥ ਇਸ ਮੀਟਿੰਗ ਵਿੱਚ ਮੋਹਾਲੀ ਜਿਲ੍ਹੇ ਦੇ ਸਾਰੇ ਡੀ.ਜੇ ਸਾਊਂਡ ਅਤੇ ਭੰਗੜਾ ਗਰੁੱਪਾਂ ਦੇ ਮਾਲਕਾਂ ਵਲੋਂ ਸ਼ਮੂਲੀਅਤ ਕੀਤੀ ਗਈ॥ ਇਸ ਮੌਕੇ ਤੇ ਮੀਟਿੰਗ ਵਿੱਚ ਹਾਜਰ ਸਾਰਿਆਂ ਵਲੋਂ ਸਰਬਸੰਮਤੀ ਨਾਲ ਕਿੰਗਸ ਈਵੈਂਟ ਡੀ.ਜੇ ਅਤੇ ਭੰਗੜਾ ਅਕੈਡਮੀ ਦੇ ਐਮ.ਡੀ ਅਮ੍ਰਿਤ ਜੌਲੀ ਨੂੰ ਪ੍ਰਧਾਨ ਚੁਣਿਆ ਗਿਆ ॥
ਇਸ ਮੌਕੇ ਹੋਰਨਾਂ ਅਹੁਦੇਦਾਰਾਂ ਦਾ ਵੀ ਐਲਾਨ ਕੀਤਾ ਗਿਆ ਜਿਸ ਵਿੱਚ ਚੇਅਰਮੈਨ ਲਵੀ ਨੰਬਰ 1 ਡੀ.ਜੇ ਗਰੁੱਪ, ਸਰਪ੍ਰਸਤ ਬਾਈ ਦਰਸ਼ੀ, ਮੀਤ ਪ੍ਰਧਾਨ ਮਨੀ ਸਿੰਘ, ਮਿੰਟੂ ਦਰਦੀ ਅਤੇ ਪ੍ਰੀਤ ਡੀ.ਜੇ, ਜਰਨਲ ਸਕੱਤਰ ਵਿੱਕੀ ਬਾਈ ਮੁਹੱਬਤ ਡੀ.ਜੇ, ਆਰਗੇਨਾਈਜਰ ਸੈਕਟਰੀ ਵਿਲੀਅਮ ਡੀ.ਜੇ ਗਰੁੱਪ, ਕੈਸ਼ੀਅਰ ਨਰੇਸ਼ ਸ਼ਰਮਾਂ, ਸਪੋਕਸਮੈਨ ਰਾਮਾ ਸੈਣੀ, ਲੀਗਲ ਐਡਵਾਈਜਰ ਜੁਗਨੀ ਐਨਟਰਟੇਨਮੈਂਟ ਗਰੁੱਪ ਨੂੰ ਨਿਯੁਕਤ ਕੀਤਾ ਗਿਆ ॥
ਇਸ ਮੌਕੇ ਕਮੇਟੀ ਦੇ ਨਵਨਿਯੁਕਤ ਪ੍ਰਧਾਨ ਅਮ੍ਰਿਤ ਜੌਲੀ ਨੇ ਬੋਲਦਿਆਂ ਕਿਹਾ ਕਿ ਅੱਜ ਤੱਕ ਸਾਡੇ ਜਿਲੇ ਵਿੱਚ ਡੀ.ਜੇ ਅਤੇ ਭੰਗੜਾ ਗਰੁੱਪਾਂ ਦੀ ਕੋਈ ਵੀ ਕਮੇਟੀ ਨਹੀਂ ਬਣਾਈ ਗਈ ਜਿਸ ਕਾਰਨ ਕਈ ਵਾਰ ਨੁਕਸਾਨ ਦਾ ਸਾਹਮਣਾ ਵੀ ਕਰਨਾ ਪਿਆ..॥ ਉਹਨਾਂ ਕਿਹਾ ਕਿ ਅੱਜ ਸਮੇਂ ਦੀ ਲੋੜ ਹੈ ਕਿ ਸਾਨੂੰ ਇਹ ਕਮੇਟੀ ਬਣਾਉਣੀ ਪਈ..॥ਉਹਨਾਂ ਕਿਹਾ ਜਿਲੇ ਵਿੱਚ ਪਿੰਡਾਂ ਜਾਂ ਕਸਬਿਆਂ ਵਿੱਚ ਛੋਟੇ ਪੱਧਰ ਤੇ ਡੀ.ਜੇ ਗਰੁੱਪਾਂ ਨੂੰ ਕੰਮ ਵਿੱਚ ਕਿਸੇ ਤਰਾਂ ਦੀ ਕੋਈ ਵੀ ਦਿੱਕਤ ਆਉੰਦੀ ਹੈ ਤਾਂ ਉਹ ਕਮੇਟੀ ਨਾਲ ਸੰਪਰਕ ਕਰ ਸਕਦੇ ਨੇ..॥ਉਹਨਾਂ ਕਿਹਾ ਕਿ ਕਰੋਨਾ ਵਰਗੀ ਬਿਮਾਰੀ ਦੇ ਸਮੇਂ ਜਦੋਂ ਸਰਕਾਰ ਵਲੋਂ ਲਾਕਡਾਊਨ ਕੀਤਾ ਗਿਆ ਤਾਂ ਸਭ ਤੋਂ ਵੱਧ ਨੁਕਸਾਨ ਇਸ ਕਿੱਤੇ ਨਾਲ ਸਬੰਧਤ ਲੋਕਾਂ ਨੂੰ ਝੱਲਣਾ ਪਿਆ॥ਜੇਕਰ ਉਸ ਸਮੇਂ ਇਹੋ ਜਿਹੀ ਕਮੇਟੀ ਹੋਂਦ ਵਿੱਚ ਹੁੰਦੀ ਤਾਂ ਅਸੀਂ ਅੱਗੇ ਵੱਧ ਕੇ ਇੱਕ ਦੂਜੇ ਦੀ ਮਦਦ ਕਰ ਸਕਦੇ ਸੀ..॥ਇਸ ਮੌਕੇ ਅਮ੍ਰਿਤ ਜੌਲੀ ਵਲੋਂ ਡਰੀਮਲੈਂਡ ਪੈਲੇਸ ਦੇ ਮਾਲਕ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ..॥ਇਸ ਮੌਕੇ ਨਵਨਿਯੁਕਤ ਚੇਅਰਮੈਨ ਲਵੀ ਨੰਬਰ 1 ਗਰੁੱਪ ਦੇ ਮਾਲਕ ਵਲੋਂ ਪਹੁੰਚੇ ਹੋਏ ਸਾਰੇ ਡੀ.ਜੇ ਅਤੇ ਭੰਗੜਾ ਗਰੁੱਪਾਂ ਦੇ ਮਾਲਕਾਂ ਦਾ ਸਹਿਯੋਗ ਕਰਨ ਲਈ ਧੰਨਵਾਦ ਕੀਤਾ ਗਿਆ