ਕੁਰਾਲੀ,30 ਦਸੰਬਰ Cਰਣਜੀਤ ਸਿੰਘ):- ਸਮਾਜ ਵਿਚ ਹਮੇਸ਼ਾ ਲੋਕ ਭਲਾਈ ਦੇ ਕੰਮਾਂ ਤੇ ਖੇਡਾਂ ਨੂੰ ਉਤਸ਼ਾਹਿਤ ਕਰਨ ਵਾਲੇ ਸੁਖਜਿੰਦਰ ਸਿੰਘ ਮਾਵੀ ਪਿੰਡ ਫਤਹਿਗੜ੍ਹ ਦੇ ਵਿਹੜੇ ਅੱਜ ਫੇਰ ਇਕ ਹੋਰ ਲੋੜਵੰਧ ਧੀ ਦੇ ਆਨੰਦ ਕਾਰਜ ਕਰਵਾਏ ਗਏ।ਇਸ ਮੌਕੇ ਜਾਣਕਾਰੀ ਦਿੰਦਿਆਂ ਸੁਖਜਿੰਦਰ ਸਿੰਘ ਮਾਵੀ ਨੇ ਦੱਸਿਆ ਕਿ ਮੇਜਰ ਦੇ ਵਿਹੜੇ ਵਿਚ ਹੁਣ ਤੱਕ ਤੋਂ ਉੱਪਰ ਲੋੜਵੰਦ ਪਰਿਵਾਰਾਂ ਦੀਆਂ ਬੱਚੀਆਂ ਦੇ ਆਨੰਦ ਕਾਰਜ ਕਰਵਾ ਕੇ ਉਨ੍ਹਾਂ ਨੂੰ ਲੋੜੀਂਦਾ ਸਾਮਾਨ ਦੇ ਕੇ ਵਿਦਾ ਕੀਤਾ ਗਿਆ ਹੈ ਇਸ ਦੇ ਚਲਦਿਆਂ ਹੀ ਅੱਜ ਮੇਜਰ ਦੇ ਵਿਹੜੇ ਵਿੱਚ ਵਿਆਹ ਸਮਾਗਮ ਦੋਰਾਨ ਹਸਪ੍ਰੀਤ ਕੌਰ ਪੁੱਤਰੀ ਅਵਤਾਰ ਸਿੰਘ ਕੁਰਾਲੀ ਦੇ ਗੁਲਸ਼ਨ ਕੁਮਾਰ ਪੁੱਤਰ ਸ਼ਿੰਦਰਪਾਲ ਸਿੰਘ ਪਿੰਡ ਨੂਰਪੁਰਬੇਦੀ ਨਾਲ ਆਨੰਦ ਕਾਰਜ ਕਰਵਾ ਕੇ ਲੋੜੀਂਦੇ ਸਾਮਾਨ ਨਾਲ ਆਸ਼ੀਰਵਾਦ ਦੇ ਕੇ ਵਿਦਾ ਕੀਤਾ ਗਿਆ।ਇਸ ਮੌਕੇ ਬੋਲਦਿਆਂ ਸਮਾਜਸੇਵੀ ਅਤੇ ਖੇਡ ਪ੍ਰਮੋਟਰ ਸੁਖਜਿੰਦਰ ਸਿੰਘ ਮਾਵੀ ਨੇ ਧੀਆਂ ਨੂੰ ਬੋਝ ਨਾ ਸਮਝਣ ਦਾ ਸੁਨੇਹਾ ਦਿੰਦਿਆਂ ਕਿਹਾ ਕਿ ਉਹ ਹਰ ਲੋੜਵੰਧ ਧੀ ਦੀ ਮੱਦਦ ਲਈ ਹਰ ਵੇਲੇ ਤਿਆਰ ਹਨ। ਉਨ੍ਹਾਂ ਕਿਹਾ ਕਿ ਧੀਆਂ ਦਾ ਵਿਆਹ ਕਰਨ ਦਾ ਉਨ੍ਹਾਂ ਦਾ ਮੁੱਖ ਮਕਸਦ ਸਮਾਜ ਵਿੱਚ ਫੈਲੀਆਂ ਕੁਰੀਤੀਆਂ ਨੂੰ ਖਤਮ ਕਰਨਾ ਹੈ।ਇਸ ਮੌਕੇ ਮਨਪ੍ਰੀਤ ਸਿੰਘ ਮਾਵੀ, ਸਤਨਾਮ ਸਿੰਘ ਮਾਵੀ, ਹਰਜਿੰਦਰ ਸਿੰਘ ਮਾਵੀ, ਓਮਿਦਰ ਓਮਾ ਲੋਕ ਗਾਇਕ, ਤਲਵਿੰਦਰ ਸਿੰਘ ਮਾਵੀ, ਹਰਸਿਮਰਨ ਸਿੰਘ ਹਰਕੀਰਤ ਸਿੰਘ ਸਮੇਤ ਦੋਨਾਂ ਪਰਿਵਾਰਾਂ ਦੇ ਮੈਂਬਰ ਹਾਜ਼ਰ ਸਨ।

LEAVE A REPLY

Please enter your comment!
Please enter your name here