ਮੁੱਲਾਂਪੁਰ ਗਰੀਬਦਾਸ,12 ਅਪ੍ਰੈਲ : ਮੁੱਲਾਂਪੁਰ ਵਿਖੇ ਕਰਫਿਊ ਦੀ ਉਲੰਘਣਾ ਕਰਨ ਵਾਲੇ ਮੁਸਲਮਾਨ ਭਾਈਚਾਰੇ ਦੇ ਦੋ ਵਿਅਕਤੀਆਂ ਖਿਲਾਫ ਸਥਾਨਕ ਪੁਲਿਸ ਨੇ ਮੁਕੱਦਮਾ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਐਬੂਲੈਂਸ ਵਿਚ ਸਵਾਰ ਇੰਨਾ ਦੋਵੇਂ ਦੋਸ਼ੀਆਂ ਨੇ ਲੋਕਾਂ ਵਿੱਚ ਦਹਿਸ਼ਤ ਪੈਦਾ ਕਰਨ ਲਈ ਟੋਭੇ ਵਿਚ ਸਮਾਨ ਦਾ ਭਰਿਆ ਬੈਗ ਸੁੱਟਿਆ।
ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮੋਹਤਬਰ ਵਿਅਕਤੀਆਂ ਵਲੋਂ ਮੌਕੇ ‘ਤੇ ਜਾ ਕੇ ਦੋਵਾਂ ਨੂੰ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ। ਐਸ ਐਚ ਓ ਹਰਮਨਪ੍ਰੀਤ ਸਿੰਘ ਚੀਮਾ ਨੇ ਕਿਹਾ ਕਿ ਕਰਫਿਊ ਦੀ ਉਲੰਘਣਾ ਕਰਨ ਵਾਲੇ ਮੁਹੰਮਦ ਸਾਜਿਦ ਤੇ ਮੁਹੰਮਦ ਆਜਿਦ ਦੇ ਖਿਲਾਫ ਪਰਚਾ ਦਰਜ ਕਰ ਲਿਆ ਗਿਆ। ਇਸ ਤੋਂ ਇਲਾਵਾ ਐਬੂਲੈਂਸ ਨੂੰ ਵੀ ਪੁਲਿਸ ਵਲੋਂ ਜਬਤ ਕਰ ਲਿਆ ਗਿਆ ਤੇ ਐਬੂਲੈਂਸ ਵਿਚੋਂ ਇਕ ਹੋਰ ਬੈਗ ਪੁਲਿਸ ਵਲੋਂ ਬਰਾਮਦ ਕੀਤਾ ਗਿਆ। ਜਿਸ ਵਿਚ ਸੁਆਹ ਜਿਹੀ ਵਸਤੂ ਮਿਲੀ ਹੈ। ਮੌਕੇ ‘ਤੇ ਹਾਜਰ ਮਾਰਕੀਟ ਵੈਲਫੇਅਰ ਐਸੋਸੀਏਸਨ ਦੇ ਪ੍ਰਧਾਨ ਅਰਵਿੰਦਪੁਰੀ ਤੇ ਹੋਰਨਾਂ ਨੇ ਪ੍ਰਸਾਸਨ ਤੋਂ ਮੰਗ ਕੀਤੀ ਕਿ ਇੰਨਾ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ।

LEAVE A REPLY

Please enter your comment!
Please enter your name here