ਕੰਧਾਂ ਉਨ•ਾਂ ਦੀ ਬਹਾਦਰੀ ਦੀ ਕਹਾਣੀ ਬਿਆਨਦੀਆਂ ਹਨ। ਸੁਨਹਿਰੀ ਤਖ਼ਤੀ ਉਨ•ਾਂ ਦੀ ਸ਼ਾਨ ਦੀ ਗਵਾਹੀ ਭਰਦੀ ਹੈ। ਇਹ ਛੋਟੇ ਮਿਊਜ਼ੀਅਮ ਦੀ ਝਲਕ ਪੇਸ਼ ਕਰਦਾ ਹੈ। ਅਸਲ ਵਿੱਚ ਇਹ ਕਮਰਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 2-ਸਿਖਜ਼, ਜਿਸ ਨਾਲ ਉਨ•ਾਂ ਦਾ ਅਟੁੱਟ ਨਾਤਾ ਹੈ, ਦੀ ਬਹਾਦਰੀ ਨੂੰ ਸਮਰਪਿਤ ਹੈ, ਜਿਸ ਵਿੱਚ ਉਨ•ਾਂ ਦੇ ਪਰਿਵਾਰ ਦੀਆਂ ਤਿੰਨ ਪੀੜੀਆਂ ਨੇ ਸ਼ਾਨਦਾਰ ਸੇਵਾਵਾਂ ਦਿੱਤੀਆਂ ਹਨ।
ਮੋਹਾਲੀ ਦੇ ਪਿੰਡ ਸਿਸਵਾਂ ਵਿਚਲੇ ਸੰਘਣੇ ਹਰਿਆਵਲ ਚੌਗਿਰਦੇ ਵਿੱਚ ਬਣੇ ਮੁੱਖ ਮੰਤਰੀ ਦੇ ਫਾਰਮ ਵਿਚਲਾ ਇਹ ਕਮਰਾ ਸਿੱਖ ਰੈਜੀਮੈਂਟ ਦੀ ਦਲੇਰਾਨਾ ਕਹਾਣੀ ਬੇਹਦ ਖੂਬਸੂਰਤ ਢੰਗ ਨਾਲ ਪੇਸ਼ ਕਰਦਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਪਹਿਲਾਂ ਉਨ•ਾਂ ਦੇ ਪਿਤਾ ਅਤੇ ਦਾਦਾ ਜੀ ਵੀ ਸਿੱਖ ਰੈਜੀਮੈਂਟ ਦਾ ਹਿੱਸਾ ਰਹਿ ਚੁੱਕੇ ਹਨ।
ਰੈਜੀਮੈਂਟ ਦੇ 10 ਵੀਰ ਚੱਕਰ ਅਤੇ 2 ਪਰਮਵੀਰ ਚੱਕਰ ਜੇਤੂਆਂ ਦੇ ਚਿੱਤਰ ਇਸ 2-ਸਿੱਖ ਨੂੰ ਸਮਰਪਿਤ ਕਮਰੇ ਦੀਆਂ ਕੰਧਾਂ ਦਾ ਸ਼ਿੰਗਾਰ ਹਨ।
ਸਥਾਨਕ ਕਲਾਕਾਰ ਕੁਲਦੀਪ ਵੱਲੋਂ ਤਿਆਰ ਕੀਤੇ ਇਹ ਚਿੱਤਰ ਉਨ•ਾਂ ਬਹਾਦਰ ਸੂਰਬੀਰਾਂ ਦੀ ਫੌਜ ਦੇ ਇਤਿਹਾਸ ਵਿੱਚ ਛੱਡੀ ਵਿਲੱਖਣ ਪਛਾਣ ਦੀ ਬਾਕਮਾਲ ਪੇਸ਼ਕਾਰੀ ਕਰਦੀਆਂ ਹਨ। ਸਮੁੱਚਾ ਕਮਰਾ ਰੈਜੀਮੈਂਟ ਦੇ ਸ਼ਾਨਾਮੱਤੇ ਇਤਿਹਾਸ ਨਾਲ ਲਬਰੇਜ਼ ਹੈ, ਜਿਸ ਨੂੰ ਕੈਪਟਨ ਅਮਰਿੰਦਰ ਸਿੰਘ ਵਰਗੀਆਂ ਸ਼ਖ਼ਸੀਅਤਾਂ ਆਪਣੇ ਢੰਗ-ਤਰੀਕੇ ਨਾਲ ਜਿਉਂਦਾ ਰੱਖ ਰਹੀਆਂ ਹਨ।
ਇਸ ਕਮਰੇ ਨੇ 2-ਸਿੱਖਜ਼ ਦੇ ਮੋਟੋ ‘ਨਿਸਚੈ ਕਰਿ ਅਪੁਨੀ ਜੀਤ ਕਰੋਂ’ ਦੀ ਉਸ ਵੇਲੇ ਗਵਾਹੀ ਭਰੀ ਜਦੋਂ ਮੁੱਖ ਮੰਤਰੀ ਨੇ ਆਪਣੀ ਤਤਕਾਲੀ ਰੈਜੀਮੈਂਟ ਦੇ ਅਫ਼ਸਰਾਂ ਨੂੰ ਉਨ•ਾਂ ਦੀਆਂ ਪਤਨੀਆਂ ਸਮੇਤ ਰਾਤ ਦੇ ਖਾਣੇ ‘ਤੇ ਬੁਲਾਇਆ।
ਮੁੱਖ ਮੰਤਰੀ ਨੇ ਕਿਹਾ ਕਿ ਆਪਣੀ ਰੈਜੀਮੈਂਟ ਦੇ ਜਵਾਨਾਂ ਨਾਲ ਸਮਾਂ ਬਤੀਤ ਕਰਨਾ ਉਨ•ਾਂ ਨੂੰ ਬਹੁਤ ਪਸੰਦ ਹੈ ਅਤੇ ਇਤਿਹਾਸ ਅਤੇ ਯਾਦਾਂ ਨਾਲ ਭਰੇ ਇਸ ਕਮਰੇ ਵਿੱਚ ਉਨ•ਾਂ ਨਾਲ ਹੋਣਾ ਖਾਸ ਹੈ। ਉਨ•ਾਂ ਕਿਹਾ ਕਿ 2-ਸਿੱਖਜ਼ ਰੈਜੀਮੈਂਟ ਦੇ ਜਵਾਨਾਂ ਨਾਲ ਸਮਾਂ ਬਿਤਾਉਣ ‘ਤੇ ਉਹ ਬਹੁਤ ਖੁਸ਼ ਹਨ। ਇਸ ਮੌਕੇ, ਕਰਨਲ ਕੇ.ਐਸ. ਚਿੱਬ, ਸੀ.ਓ., 2-ਸਿੱਖਜ਼, ਕਰਨਲ ਸੁਖਵਿੰਦਰ ਸਿੰਘ, ਲੈਫ. ਜਨਰਲ ਏ.ਕੇ. ਸ਼ਰਮਾ ਅਤੇ ਲੈਫ. ਜਨਰਲ ਆਰ.ਐੱਸ. ਸੁਜਲਾਨਾ ਹਾਜ਼ਰ ਸਨ।
ਅਫ਼ਸਰਾਂ ਲਈ ਇਹ ਪਲ ਜੰਗ ਦੇ ਮੈਦਾਨ ਤੋਂ ਕੋਹਾਂ ਦੂਰ, ਅੱਜ ਵੀ ਉਨ•ਾਂ ਦੇ ਦਿਲਾਂ ਦੇ ਨਜ਼ਦੀਕ ਇਤਿਹਾਸ ਨੂੰ ਇਕ ਨਵੇਂ ਪਰਿਪੇਖ ਵਿੱਚ ਦੇਖਣ ਦਾ ਸਮਾਂ ਸੀ।