ਮਾਜਰੀ3 ਸਤੰਬਰ ਮਾਰਸ਼ਲ ਨਿਊਜ) ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾਂ ਰਾਜੇਸ਼ ਕੁਮਾਰ ਰਹੇਜਾ ਮੁੱਖ ਖੇਤੀਬਾੜੀ ਅਫਸਰ ਐਸ ਏ ਐਸ ਨਗਰ ਨੇ ਬਲਾਕ ਮਾਜਰੀ ਦੇ ਸਮੂਹ ਖਾਦ,ਬੀਜ ਅਤੇ ਕੀਟਨਾਸ਼ਕ ਦਵਾਈਆਂ ਦੇ ਡੀਲਰਾਂ ਨਾਲ ਅਹਿਮ ਮੀਟਿੰਗ ਕੀਤੀ ਅਤੇ ਮੀਟਿੰਗ ਵਿੱਚ ਖਾਸ ਤੌਰ ਤੇ ਖਾਦ ਵਿਕਰੇਤਾਵਾਂ ਨੂੰ ਹਦਾਇਤ ਕੀਤੀ ਕਿ ਆਲੂਆਂ ਅਤੇ ਮਟਰਾਂ ਦੀ ਬਿਜਾਈ ਸਤੰਬਰ ਮਹੀਨੇ ਵਿੱਚ ਸ਼ੁਰੂ ਹੋ ਗਈ ਹੈ ਇਸ ਲਈ ਪੀ ਏ ਯੂ ਦੀ ਸਿਫਾਰਸ਼ ਮੁਤਾਬਿਕ ਕਿਸਾਨਾਂ ਨੂੰ ਖਾਦ ਦਿੱਤੀ ਜਾਵੇ। ਜਿਹਨਾਂ ਕਿਸਾਨਾਂ ਨੂੰ ਡੀ ਏ ਪੀ ਅਤੇ ਐਸ ਐਸ ਪੀ ਖਾਦ ਦੀ ਵਿਕਰੀ ਕਰਨੀ ਹੈ ਉਸ ਦਾ ਪੂਰਾ ਰਿਕਾਰਡ ਰੱਖਿਆ ਜਾਵੇ ਅਤੇ ਖਾਦ ਨਾਲ ਕੋਈ ਬੇਲੋੜੀ ਖੇਤੀ ਸਮੱਗਰੀ ਟੈਗਿੰਗ ਕਰਕੇ ਨਾ ਦਿੱਤੀ ਜਾਵੇ।ਇਸ ਮੌਕੇ ਉਨ੍ਹਾਂ ਸਮੂਹ ਡੀਲਰਾਂ ਨੂੰ ਹਦਾਇਤ ਕੀਤੀ ਕਿ ਹਾੜੀ ਦੇ ਸੀਜ਼ਨ ਦੌਰਾਨ ਖਾਦ, ਬੀਜ ਅਤੇ ਕੀਟਨਾਸ਼ਕ ਦਵਾਈਆਂ ਦਾ ਅਗੇਤਾ ਪ੍ਰਬੰਧ ਕਰਕੇ ਵਧੀਆ ਕੁਆਲਿਟੀ ਦੀ ਖੇਤੀ ਸਮੱਗਰੀ ਕਿਸਾਨਾਂ ਨੂੰ ਉਪਲਬੱਧ ਕਰਵਾਈ ਜਾਵੇ। ਹਰ ਕਿਸਾਨ ਨੂੰ ਖਰੀਦੇ ਸਮਾਨ ਦਾ ਪੱਕਾ ਬਿੱਲ ਦਿੱਤਾ ਜਾਵੇ।ਇਸ ਮੌਕੇ ਡਾਂ ਗੁਰਬਚਨ ਸਿੰਘ ਖੇਤੀਬਾੜੀ ਅਫਸਰ ਨੇ ਹਦਾਇਤ ਕੀਤੀ ਕਿ ਖਾਦ ਦੇ ਸਟਾਕ ਦਾ ਪੀ ੳ ਐਸ ਮਸ਼ੀਨ ,ਗੋਦਾਮ ਅਤੇ ਸਟਾਕ ਰਜਿਸਟਰ ਨਾਲ ਮਿਲਾਨ ਹੋਣਾ ਚਾਹੀਦਾ ਹੈ ਅਤੇ ਸਾਰੇ ਦਸਤਾਵੇਜ਼ ਮੁਕੰਮਲ ਰੱਖੇ ਜਾਣ।ਇਸ ਮੌਕੇ ਵਿਭਾਗ ਦੇ ਡਾਂ ਰਮਨ ਕਰੋੜੀਆ, ਡਾਂ ਪਰਮਿੰਦਰ ਸਿੰਘ, ਡਾਂ ਕੇਤਨ ਚਾਵਲਾ,ਸਵਿੰਦਰ ਅਤੇ ਡੀਲਰਾਂ ਵਿੱਚ ਦਲਜੀਤ ਸਿੰਘ, ਸਤਨਾਮ ਸਿੰਘ, ਸੁਭਾਸ਼ ਚੰਦਰ ਅਤੇ ਕੁਲਵਿੰਦਰ ਸਿੰਘ ਹਾਜਰ ਸਨ।