ਠੀਕ ਹੋਏ ਮਰੀਜਾਂ ਦੀ ਗਿਣਤੀ ਨਵੇਂ ਮਰੀਜਾਂ ਤੋਂ ਹੋਈ ਵੱਧ*
44 ਮਰੀਜ ਹੋਏ ਠੀਕ, 1 ਮਰੀਜ ਦੀ ਹੋਈ ਮੌਤ*
ਐਸ ਏ ਐਸ ਨਗਰ, 20 ਜੁਲਾਈ:ਮਾਰਸ਼ਲ ਨਿਊਜ਼)
ਜ਼ਿਲ੍ਹੇ ਵਿਚ ਅੱਜ ਕਰੋਨਾ ਵਾਇਰਸ ਦੇ 20 ਪਾਜੇਟਿਵ ਕੇਸ ਸਾਹਮਣੇ ਆਏ ਹਨ ਅਤੇ 44 ਮਰੀਜ ਠੀਕ ਹੋਏ ਹਨ ਜਦਕਿ ਇਕ ਮਰੀਜ ਦੀ ਮੌਤ ਹੋ ਗਈ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਨੇ ਦਿੱਤੀ।
ਹੋਰ ਜਾਣਕਾਰੀ ਦਿੰਦਿਆਂ ਉਹਨਾਂ ਕਿਹਾ ਕਿ ਜ਼ਿਲ੍ਹੇ ਭਰ ਵਿੱਚੋਂ ਸਾਹਮਣੇ ਆਏ 20 ਕੇਸਾਂ ਵਿਚ, ਮਲਕਪੁਰ ਤੋਂ 30 ਸਾਲਾ ਮਹਿਲਾ, ਸੈਕਟਰ 111 ਮੋਹਾਲੀ ਤੋਂ 34 ਸਾਲਾ ਪੁਰਸ਼, ਸੈਕਟਰ 125 ਮੋਹਾਲੀ ਤੋਂ 48 ਸਾਲਾ ਪੁਰਸ਼, 18 ਤੇ 20 ਸਾਲਾ ਮਹਿਲਾ, ਜ਼ੀਕਰਪੁਰ ਤੋਂ ਦੋ 39 ਸਾਲਾ ਪੁਰਸ਼ ਤੇ 47 ਸਾਲਾ ਮਹਿਲਾ, ਢਕੋਲੀ ਤੋਂ 24 ਸਾਲਾ ਪੁਰਸ਼, ਬਲਟਾਣਾ ਤੋਂ 36 ਸਾਲਾ ਮਹਿਲਾ, ਸੰਨੀ ਇੰਨਕਲੇਵ ਜੀਕਰਪੁਰ ਤੋਂ 65 ਸਾਲਾ ਪੁਰਸ਼, ਦਸ਼ਮੇਸ਼ ਨਗਰ ਖਰੜ ਤੋਂ 9, 6 ਸਾਲਾ ਲੜਕਾ, 38 ਸਾਲਾ ਮਹਿਲਾ ਤੇ 9 ਸਾਲਾ ਲੜਕੀ, ਸੈਕਟਰ 69 ਮੋਹਾਲੀ ਤੋਂ 31ਤੇ 26 ਸਾਲਾ ਮਹਿਲਾ, ਡੇਰਾਬੱਸੀ ਤੋਂ 24 ਸਾਲਾ ਪੁਰਸ਼, ਹੰਡੇਸਰਾ ਤੋਂ 25 ਸਾਲਾ ਪੁਰਸ਼ ਅਤੇ ਲਾਲੜੂ ਤੋਂ 35 ਸਾਲਾ ਪੁਰਸ਼ ਸ਼ਾਮਲ ਹੈ।
ਠੀਕ ਹੋਏ ਮਰੀਜਾਂ ਵਿਚ ਜਵਾਰਪੁਰ ਤੋਂ 35 ਸਾਲਾ ਪੁਰਸ਼ ਤੇ 50 ਸਾਲਾ ਮਹਿਲਾ, ਨਯਾਗਾਓਂ ਤੋਂ 19 ਸਾਲਾ ਪੁਰਸ਼ ਤੇ 50 ਸਾਲਾ ਮਹਿਲਾ, ਫੇਜ 9 ਮੋਹਾਲੀ ਤੋਂ 52 ਸਾਲਾ ਮਹਿਲਾ ਤੇ 32 ਸਾਲਾ ਪੁਰਸ਼, ਛਤ ਤੋਂ 52 ਸਾਲਾ ਪੁਰਸ਼, ਪੀਰ ਮੁਛੱਲਾ ਤੋਂ 46 ਸਾਲਾ ਪੁਰਸ਼, ਝੰਜੇੜੀ ਤੋਂ 20 ਸਾਲਾ ਪੁਰਸ਼ ਤੇ 65 ਸਾਲਾ ਮਹਿਲਾ, ਖਰੜ ਤੋਂ 33 ਸਾਲਾ ਮਹਿਲਾ ਤੇ 51 ਸਾਲਾ ਪੁਰਸ਼, ਗਿਲਕੋ ਖਰੜ ਤੋਂ 54 ਸਾਲਾ ਪੁਰਸ਼ ਤੇ 41 ਸਾਲਾ ਮਹਿਲਾ, ਨਯਾਗਾਓਂ ਤੋਂ 23, 29 ਸਾਲਾ ਪੁਰਸ਼ ਤੇ 26 ਸਾਲਾ ਮਹਿਲਾ, ਜ਼ੀਕਰਪੁਰ ਤੋਂ 55 ਸਾਲਾ ਪੁਰਸ਼, 30 ਤੇ 8 ਸਾਲਾ ਮਹਿਲਾ, ਕੁਰਾਲੀ ਤੋਂ 30, 34, 6 ਸਾਲਾ ਪੁਰਸ਼ ਤੇ 29, 30 ਸਾਲਾ ਮਹਿਲਾਵਾਂ, ਡੇਰਾਬੱਸੀ ਤੋਂ 69 ਸਾਲਾ ਮਹਿਲਾ, ਫੇਜ 9 ਮੋਹਾਲੀ ਤੋਂ 80, 52 ਸਾਲਾ ਮਹਿਲਾਵਾਂ, ਬਲੌਂਗੀ ਤੋਂ 41 ਸਾਲਾ ਪੁਰਸ਼, ਜ਼ੀਰਕਪੁਰ ਤੋਂ ਦੋ 16, 21 ਸਾਲਾ ਪੁਰਸ਼ ਤੇ ਦੋ 35 ਤੇ 17 ਸਾਲਾ ਮਹਿਲਾਵਾਂ, ਡੇਰਾਬੱਸੀ ਤੋਂ 50, 52, 19, 45 ਸਾਲਾ ਪੁਰਸ਼, ਖਰੜ ਤੋਂ 4, 10 ਸਾਲਾ ਲੜਕੇ, 35 ਤੇ 70 ਸਾਲਾ ਮਹਿਲਾਵਾਂ ਅਤੇ ਮੋਹਾਲੀ ਤੋਂ 33 ਸਾਲਾ ਪੁਰਸ਼ ਸ਼ਾਮਲ ਹੈ ਜਦਕਿ ਜ਼ੀਰਕਪੁਰ ਦੇ ਇਕ 65 ਸਾਲਾ ਵਿਅਕਤੀ ਦੀ ਮੌਤ ਹੋ ਗਈ ਹੈ। ਉਹ ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਤੇ ਦਿਲ ਦੀ ਬਿਮਾਰੀ ਤੋਂ ਪੀੜਤ ਸੀ।
ਹੁਣ ਤਕ ਜ਼ਿਲੇ ਵਿਚ ਕੁੱਲ ਕੇਸਾਂ ਦੀ ਗਿਣਤੀ 551 ਹੋ ਗਈ ਹੈ ਜਿਨ੍ਹਾਂ ਵਿਚੋਂ ਐਕਟਿਵ ਕੇਸ 177 ਹਨ। ਕੁੱਲ 362 ਕੇਸ ਠੀਕ ਹੋ ਗਏ ਹਨ ਜਦੋਂ ਕਿ 12 ਮੌਤਾਂ ਹੋਈਆਂ ਹਨ।