ਕੁਰਾਲੀ 9 ਜੁਲਾਈ (ਮਾਰਸ਼ਲ ਨਿਊਜ) ਕੋਵਿਡ-19 ਬਿਮਾਰੀ ਦੇ ਪ੍ਰਕੋਪ ਤੋਂ ਬਚਣ ਲਈ ਪੰਜਾਬ ਸਰਕਾਰ ਵੱਲੋਂ ਸਖਤ ਆਦੇਸ਼ ਦਿੱਤੇ ਹਨ ਕਿ ਬਿਨਾਂ ਮਾਸਕ ਪਾਏ ਘਰਾਂ ਤੋਂ ਬਾਹਰ ਨਹੀਂ ਨਿਕਲਣਾ ਅਤੇ ਸਮਾਜਿਕ ਦੂਰੀ ਬਣਾਕੇ ਰੱਖਣੀ। ਸ੍ਰੀ ਹਿਮਾਸ਼ੂ ਜੈਨ ਆਈ. ਏ. ਐਸ (ਐਸ. ਡੀ. ਐਮ) ਖਰੜ ਜੀ ਦੇ ਹੁਕਮਾਂ ਅਨੁਸਾਰ ਆਮ ਪਬਲਿਕ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਬਿਨਾਂ ਮਾਸਕ ਪਾਏ ਘਰਾਂ ਤੋਂ ਬਾਹਰ ਨਹੀਂ ਨਿਕਲਣ, ਬਾਰ ਬਾਰ ਹੱਥ ਧੋਣੇ, ਦੋ ਗਜ ਦੀ ਸਮਾਜਿਕ ਦੂਰੀ ਬਣਾ ਕੇ ਰੱਖਣੀ,ਇਕਾਂਤਵਾਸ ਦੀ ਉਲੰਘਣਾ ਨਹੀਂ ਕਰਨੀ ਅਤੇ ਜੋ ਵੀ ਵਿਅਕਤੀ ਆਪ ਦੇ ਘਰ/ਗਵਾਂਢ ਵਿੱਚ ਵਿਦੇਸ਼ ਤੋਂ ਜਾਂ ਬਾਹਰਲੇ ਸੂਬੇ ਤੋਂ ਆਉਦਾ ਹੈ ਤਾਂ ਉਸ ਦੀ ਸੂਚਨਾ ਤਰੁੰਤ ਸਿਹਤ ਵਿਭਾਗ ਨੂੰ ਦਿੱਤੀ ਜਾਵੇ ਤਾਂ ਜੋ ਸਮੇਂ ਸਿਰ ਸਿਹਤ ਵਿਭਾਗ ਦੀ ਟੀਮ ਮੌਕੇ ਤੇ ਜਾਕੇ ਡਾਕਟਰੀ ਜਾਂਚ ਕਰ ਸਕੇ। ਡਾਂ ਗੁਰਬਚਨ ਸਿੰਘ ਖੇਤੀਬਾੜੀ ਅਫਸਰ ਕੁਰਾਲੀ ਅਤੇ ਸ੍ਰੀ ਰਵਿੰਦਰ ਕੁਮਾਰ ਐਸ ੳ ਨਗਰ ਕੌਂਸਲ ਕੁਰਾਲੀ ਵਲੋਂ ਕਰੋਨਾ ਬਿਮਾਰੀ ਦੇ ਪ੍ਰਕੋਪ ਤੋਂ ਬਚਣ ਲਈ ਜ਼ਰੂਰਤਮੰਦ ਵਿਅਕਤੀਆਂ ਨੂੰ ਕੱਪੜੇ ਦੇ ਮਾਸਕ ਬਣਾਕੇ ਵੰਡੇ ਜਾ ਰਹੇ ਹਨ ਤਾਂ ਜੋ ਇਸ ਬਿਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਕਿਉਂ ਕਿ ਪੰਜਾਬ ਸਰਕਾਰ ਹਰ ਤਰ੍ਹਾਂ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕਿਸੇ ਵੀ ਵਿਅਕਤੀ ਦੀ ਮੌਤ ਕਰੋਨਾ ਬਿਮਾਰੀ ਕਰਕੇ ਨਾ ਹੋਵੇ।ਇਸੇ ਲੜੀ ਤਹਿਤ ਅੱਜ ਟੋਲ ਪਲਾਜ਼ਾ ਬੜੌਦੀ ਵਿਖੇ ਟੋਲ ਤੇ ਕੰਮ ਕਰਨ ਵਾਲਿਆਂ ਨੂੰ ਸ੍ਰੀ ਜੋਧ ਸਿੰਘ ਮੈਨੇਜਰ ਦੀ ਹਾਜਰੀ ਵਿੱਚ ਮਾਸਕ ਵੰਡੇ ਗਏ।ਇਸ ਮੌਕੇ ਡਾਂ ਗੁਰਬਚਨ ਸਿੰਘ ਨੇ ਮੌਕੇ ਤੇ ਹਾਜਰ ਟੋਲ ਕਰਮੀਆਂ ਨੂੰ ਕਿਹਾ ਕਿ ਡਿਊਟੀ ਕਰਦੇ ਸਮੇਂ ਜਰੂਰ ਮਾਸਕ ਪਾਇਆ ਜਾਵੇ, ਇਸ ਤੇ ਜੋਧ ਸਿੰਘ ਮੈਨੇਜਰ ਨੇ ਦੱਸਿਆ ਕਿ ਸਾਡਾ ਸਾਰਾ ਸਟਾਫ ਕੋਵਿਡ-19 ਬਿਮਾਰੀ ਦੀਆਂ ਗਾਈਡ ਲਾਇਨਜ਼ ਦੀ ਪੂਰੀ ਪਾਲਣਾ ਕਰਦਾ ਹੈ ਅਤੇ ਅੱਗੇ ਤੋਂ ਵੀ ਇਨਾਂ ਹੁਕਮਾਂ ਦੀ ਪਾਲਣਾ ਕਰੇਗਾ।ਇਸ ਮੌਕੇ ਉਨ੍ਹਾਂ ਦੇ ਨਾਲ ਸ੍ਰੀ ਜਸਪਾਲ ਸਿੰਘ ਏ ਐਸ ਆਈ( ਪੰਜਾਬ ਪੁਲਿਸ ) ਗੁਰਪ੍ਰੀਤ ਸਿੰਘ ਬੀ ਟੀ ਐਮ , ਗੁਰਚਰਨ ਸਿੰਘ ਟੈਕਨੀਸ਼ੀਅਨ ਅਤੇ ਸਵਿੰਦਰ ਕੁਮਾਰ ਏ ਟੀ ਐਮ ਹਾਜਰ ਸਨ।