ਕੁਰਾਲੀ 22ਜੂਨ( ਮਾਰਸ਼ਲ ਨਿਊਜ਼) ਕਰੋਨਾ ਬਿਮਾਰੀ ਦੇ ਪ੍ਰਕੋਪ ਤੋਂ ਬਚਣ ਲਈ ਸ੍ਰੀ ਹਿਮਾਸ਼ੂ ਜੈਨ ਆਈ ਏ ਐਸ ਐਸ ਡੀ ਐਮ ਖਰੜ ਜੀ ਨੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਸ਼ਹਿਰ ਵਿੱਚ ਪਬਲਿਕ ਥਾਵਾਂ ਤੇ ਕੋਈ ਵੀ ਬਿਨਾਂ ਮਾਸਕ ਪਾਏ ਘੁੰਮ ਨਹੀਂ ਸਕਦਾ ।
ਉਹਨਾਂ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਡਾਂ ਗੁਰਬਚਨ ਸਿੰਘ ਖੇਤੀਬਾੜੀ ਅਫਸਰ ਅਤੇ ਸ੍ਰੀ ਰਵਿੰਦਰ ਕੁਮਾਰ ਜੇ ਈ ਵਲੋਂ ਕੁਰਾਲੀ ਸ਼ਹਿਰ ਵਿੱਚ ਕੁਝ ਦੁਕਾਨਦਾਰਾਂ ਦੇ ਚਲਾਨ ਕੱਟੇ ਅਤੇ ਲੋਕਾਂ ਨੂੰ ਮਾਸਕ ਪਾਉਣ ਦੇ ਫਾਇਦੇ ਦੱਸੇ।
ਡਾ ਗੁਰਬਚਨ ਨੇ ਦੱਸਿਆ ਕਿ ਕੁੱਝ ਸਮਾਜਸੇਵੀ ਸ਼ਹਿਰੀਆਂ ਵਲੋਂ ਦੱਸਿਆ ਗਿਆ ਕਿ ਸਾਂਮ ਸਮੇਂ ਕੁੱਝ ਖਾਣ ਪੀਣ ਵਾਲੀਆਂ ਰੇਹੜੀਆਂ ਤੇ ਬਹੁਤ ਭੀੜ ਹੁੰਦੀ ਹੈ, ਗਾਹਕ ਵੀ ਇਕ ਦੂਜੇ ਤੋਂ ਸਮਾਜਿਕ ਦੂਰੀ ਨਹੀਂ ਬਣਾਕੇ ਰੱਖਦੇ ਅਤੇ ਨਾਂ ਹੀ ਮਾਸਕ ਪਾਉਂਦੇ ਹਨ।ਇਸੀ ਦੇ ਮਦੇਨਜ਼ਰ ਚਲਦਿਆਂ ਕਰੋਨਾ ਬਿਮਾਰੀ ਦੇ ਪ੍ਰਕੋਪ ਤੋਂ ਆਮ ਲੋਕਾਂ ਨੂੰ ਬਚਾਉਣ ਲਈ ਅਤੇ ਰੇਹੜੀ ਵਾਲਿਆਂ ਨੂੰ ਜਾਗਰੂਕ ਕਰਨ ਲਈ ਸਾਂਮ 7:30 ਵਜੇ ਚੈੱਕ ਕੀਤਾ। ਇਸ ਚੈੱਕਿਗ ਦੌਰਾਨ ਰੇਹੜੀ ਵਾਲਿਆਂ ਨੂੰ ਮਾਸਕ ਪਾਉਣ ਅਤੇ ਗਾਹਕਾਂ ਦੀ ਇਕ ਦੂਜੇ ਤੋਂ ਦੂਰੀ ਬਣਾ ਕੇ ਰੱਖਣ ਲਈ ਕਿਹਾ ਗਿਆ।ਇਸ ਮੌਕੇ ਜਿਹੜੇ ਰੇਹੜੀ ਵਾਲਿਆਂ ਕੋਲ ਜਾ ਆਮ ਲੋਕਾਂ ਕੋਲ ਮਾਸਕ ਨਹੀਂ ਪਹਿਨੇ ਹੋਏ ਸਨ ਉਹਨਾਂ ਨੂੰ ਫਰੀ ਮਾਸਕ ਦਿੱਤੇ ਅਤੇ ਹਦਾਇਤ ਕੀਤੀ ਕਿ ਅੱਗੇ ਤੋਂ ਬਿਨਾਂ ਮਾਸਕ ਪਾਏ ਫੜੇ ਗਏ ਤਾਂ ਚਲਾਣ ਕੱਟਿਆ ਜਾਵੇਗਾ ।

ਇਸ ਮੌਕੇ ਡਾ ਗੁਰਬਚਨ ਸਿੰਘ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਇਹ ਮਾਸਕ ਸ੍ਰੀ ਰਵਿੰਦਰ ਕੁਮਾਰ ਜੇ ਈ (ਐਸ ੳ) ਨਗਰ ਕੌਂਸਲ ਕੁਰਾਲੀ ਅਤੇ ਮੇਰੇ ਵਲੋਂ ਦਿੱਤੇ ਗਏ। ਉਹਨਾਂ ਦੱਸਿਆ ਕਿ ਅੱਗੇ ਵੀ ਲੋੜਵੰਦ ਲੋਕਾਂ ਨੂੰ ਮਾਸਕ ਦੇਣ ਦੀ ਮੁਹਿੰਮ ਸਾਡੇ ਵਲੋਂ ਜਾਰੀ ਰੱਖੀ ਜਾਵੇਗੀ।ਇਸ ਮੁਹਿੰਮ ਵਿੱਚ ਉਨ੍ਹਾਂ ਦੇ ਨਾਲ ਪੁਲਿਸ ਮੁਲਾਜਮ ਸ੍ਰੀ ਬਲਵਿੰਦਰ ਸਿੰਘ ਏ ਐਸ ਆਈ, ਗੁਰਵਿੰਦਰ ਸਿੰਘ ਹੌਲਦਾਰ ਅਤੇ ਨਗਰ ਕੌਂਸਲ ਦੇ ਕਰਮਚਾਰੀ ਜਸਪ੍ਰੀਤ ਸਿੰਘ, ਯੋਗੇਸ਼ ਕੁਮਾਰ,ਨਵਜੋਤ ਧੀਮਾਨ ਅਤੇ ਪੰਕਜ ਦੇਵਲ ਹਾਜਰ ਸਨ