ਮਾਜਰੀ, 8 ਅਗਸਤ: (ਮਾਰਸ਼ਲ ਨਿਊਜ਼) ਬਲਾਕ ਮਾਜਰੀ ਦੇ ਕਈ ਪਿੰਡਾਂ ਦੀ ਲੰਮੇ ਸਮੇਂ ਤੋਂ ਚੱਲ ਰਹੀ ਬੱਸ ਸਟਾਪ ਦੀ ਮੰਗ ਨੂੰ ਪੂਰਾ ਕਰਦਿਆਂ ਹੋਇਆਂ, ਮਾਜਰੀ ਵਿਖੇ ਤਿਆਰ ਕੀਤੇ ਗਏ ਲੋਕਲ ਬੱਸ ਸਟਾਪ ਦਾ ਅੱਜ ਸ੍ਰੀ ਆਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ ਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਵੱਲੋਂ ਉਦਘਾਟਨ ਕੀਤਾ ਗਿਆ। ਇਸ ਮੌਕੇ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਸਣੇ ਕਈ ਹੋਰ ਪਤਵੰਤੇ ਸੱਜਣ ਵਿਸ਼ੇਸ਼ ਤੌਰ ਤੇ ਮੌਜੂਦ ਰਹੇ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਐਮ.ਪੀ ਤਿਵਾੜੀ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਇੱਥੇ ਇਕ ਬੱਸ ਸਟਾਪ ਸਥਾਪਿਤ ਕੀਤੇ ਜਾਣ ਦੀ ਮੰਗ ਕੀਤੀ ਜਾ ਰਹੀ ਸੀ। ਉਨ੍ਹਾਂ ਦੱਸਿਆ ਕਿ ਰੋਜ਼ਾਨਾ ਇੱਥੋਂ ਵੱਡੀ ਗਿਣਤੀ ਚ ਲੋਕ ਆਲੇ ਦੁਆਲੇ ਤੇ ਸ਼ਹਿਰਾਂ ਲਈ ਸਫ਼ਰ ਕਰਦੇ ਹਨ। ਜਿਨ੍ਹਾਂ ਨੂੰ ਇਸ ਦੌਰਾਨ ਬੱਸ ਦਾ ਇੰਤਜ਼ਾਰ ਕਰਨ ਵੇਲੇ ਧੁੱਪ ਅਤੇ ਬਰਸਾਤ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਐਮਪੀ ਲੈਡ ਫੰਡ ਦੋ ਤਿਆਰ ਇਹ ਬੱਸ ਸਟਾਪ ਮਾਜਰੀ ਸਣੇ ਆਲੇ ਦੁਆਲੇ ਦੇ ਕਈ ਪਿੰਡਾਂ ਦੇ ਲੋਕਾਂ ਲਈ ਫ਼ਾਇਦੇਮੰਦ ਹੋਵੇਗਾ। ਇਸ ਮੌਕੇ ਐਮ.ਪੀ ਤਿਵਾੜੀ ਨੇ ਇੱਕ ਵਾਰ ਫਿਰ ਤੋਂ ਦੁਹਰਾਇਆ ਕਿ ਉਨ੍ਹਾਂ ਦਾ ਉਦੇਸ਼ ਹਲਕੇ ਦਾ ਸਰਬਪੱਖੀ ਵਿਕਾਸ ਹੈ, ਜਿਸ ਲਈ ਫੰਡਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ, ਗਿਆਨ ਕੰਡੋਲੀ ਬਲਾਕ ਸੰਮਤੀ ਮੈਬਰ ਪ੍ਰਧਾਨ ਕਾਂਗਰਸ ਬਲਾਕ ਮਾਜਰੀ, ਸੰਦੀਪ ਸ਼ਰਮਾ ਸਰਪੰਚ ਸਿਸਵਾਂ, ਸੰਜੀਵ ਸ਼ਰਮਾ (ਵਿਕੀ) ਪ੍ਰਧਾਨ ਰਾਹੁਲ ਪ੍ਰਿਯੰਕਾ ਸੈਨਾ ਪੰਜਾਬ, ਨਰਿੰਦਰ ਢਕੋਰਾ ਬਲਾਕ ਸੰਮਤੀ ਮੈਬਰ, ਲਾਭ ਸਿੰਘ ਚੇਅਰਮੈਨ ਬਲਾਕ ਸੰਮਤੀ ਮਾਜਰੀ, ਜਗਦੀਪ ਰਾਣਾ ਸਰਪੰਚ ਮਾਜਰੀ, ਸਤਨਾਮ ਸਿੰਘ ਵਾਈਸ ਚੇਅਰਮੈਨ ਬਲਾਕ ਸੰਮਤੀ ਮਾਜਰੀ, ਰਣਜੀਤ ਖਦਰੀ ਵੀ ਮੌਜੂਦ ਰਹੇ।

LEAVE A REPLY

Please enter your comment!
Please enter your name here