ਮਾਜਰੀ 16 ਦਸੰਬਰ (ਰਣਜੀਤ ਸਿੰਘ) ਸ੍ਰੀਮਤੀ ਰਵਜੋਤ ਗਰੇਵਾਲ , ਆਈ ਪੀ ਐੱਸ , ਕਪਤਾਨ ਪੁਲਿਸ ( ਦਿਹਾਤੀ ) , ਐੱਸ.ਏ.ਐੱਸ ਨਗਰ ਨੇ ਅੱਜ ਪ੍ਰੈੱਸ ਨੂੰ ਸੰਬੋਧਨ ਕਰਦਿਆਂ ਦਸਿਆ ਕਿ ਸ਼੍ਰੀ ਸਤਿੰਦਰ ਸਿੰਘ ਪੀ.ਪੀ ਐੱਸ , ਐੱਸ.ਐੱਸ.ਪੀ ਐੱਸ.ਏ ਐੱਸ ਨਗਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਮੁਹਾਲੀ ਪੁਲਿਸ ਦੀ ਮੁਹਿੰਮ ਨੂੰ ਉਸ ਸਮੇਂ ਇੱਕ ਹੋਰ ਸਫਲਤਾਂ ਹਾਸਲ ਹੋਈ , ਜਦੋਂ ਸ੍ਰੀ ਬਿਕਰਮਜੀਤ ਸਿੰਘ ਬਰਾੜ ਡੀ.ਐੱਸ.ਪੀ ਖਰੜ -2 ( ਮੁਲਾਂਪੁਰ ) ਦੀ ਅਗਵਾਈ ਵਿੱਚ ਐੱਸ ਆਈ ਹਿੰਮਤ ਸਿੰਘ ਮੁੱਖ ਅਫਸਰ ਥਾਣਾ ਮਾਜਰੀ ਦੀ ਪੁਲਿਸ ਟੀਮ ਵਲੋਂ ਕੁਝ ਦਿਨ ਪਹਿਲਾਂ ਹੋਏ ਇੱਕ ਅੰਨੇ ਕਤਲ ਦਾ ਸੁਰਾਗ ਲਗਾ ਕੇ ਕਤਲ ਵਿੱਚ ਸ਼ਾਮਲ ਤਿੰਨੋ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਕਤਲ ਲਈ ਵਰਤਿਆ ਹਥਿਆਰ ਵੀ ਬਰਮਦ ਕਰ ਲਿਆ । ਕਪਤਾਨ ਪੁਲਿਸ ਦਿਹਾਤੀ ਨੇ ਘਟਨਾਂ ਦੀ ਜਾਣਕਾਰੀ ਦੇਂਦਿਆ ਦਸਿਆ ਕਿ ਮਿਤੀ 12-12 2020 ਨੂੰ ਅਵਤਾਰ ਸਿੰਘ ਵਾਸੀ ਮਹਿਰਮਪੁਰ ਦੀ ਲਾਸ਼ ਸੜਕ ਤੇ ਪਈ ਮਿਲੀ ਸੀ । ਜਿਸ ਦਾ ਕਤਲ ਤੇਜਧਾਰ ਹਥਿਆਰਾਂ ਨਾਲ ਕੀਤਾ ਹੋਇਆ ਸੀ । ਜਿਸ ਤੇ ਪੁਲਿਸ ਨੇ ਤੁਰੰਤ ਮ੍ਰਿਤਕ ਦੀ ਪਤਨੀ ਹਰਵੀਰ ਕੌਰ ਦੇ ਬਿਆਨ ਪਰਾ ਮੁਕਦਮਾ ਨੰਬਰ 80 ਮਿਤੀ 12-12-2020 ਅ / ਧ 302 , 34 ਆਈ.ਪੀ.ਸੀ ਥਾਣਾ ਮਾਜਰੀ ਦਰਜ ਕਰਕੇ ਤਫਤੀਸ ਅਰੰਭ ਕੀਤੀ । ਦੋਸ਼ੀਆਂ ਦਾ ਸੁਰਾਗ ਲਗਾਉਣ ਲਈ ਜਾਂਚ ਟੀਮ ਵਿੱਚ ਟੈਕਨੀਕਲ ਅਤੇ ਸਾਈਬਰ ਟੀਮਾਂ ਨੂੰ ਵੀ ਸ਼ਾਮਲ ਕੀਤਾ ਗਿਆ ਅਤੇ ਖੂਫੀਆ ਤੰਤਰ ਨੂੰ ਐਕਟਿਵ ਕੀਤਾ ਗਿਆ । ਜਿਸ ਦੇ ਚੰਗੇ ਨਤੀਜੇ ਸਾਹਮਣੇ ਆਏ ਅਤੇ ਘਟਨਾਂ ਵਾਲੇ ਦਿਨ ਹੀ ਅਣਸੁਲਝੇ ਇਸ ਕਤਲ ਨੂੰ ਕੁਝ ਘੰਟਿਆਂ ਵਿੱਚ ਹੀ ਸੁਲਝਾ ਲਿਆ ਗਿਆ । ਦੋਸ਼ੀਆਂ ਬਾਰੇ ਜਾਣਕਾਰੀ ਦੇਂਦਿਆਂ ਐੱਸ.ਪੀ ਨੇ ਦਸਿਆ ਕਿ ਮੁਕੱਦਮਾ ਵਿੱਚ ਦੋਸ਼ੀ ਕੁਲਵੀਰ ਸਿੰਘ ਪੁੱਤਰ ਹਰਦੇਵ ਸਿੰਘ ਵਾਸੀ ਮਹਿਰਮਪੁਰ ਟੱਪਰੀਆਂ ਨੂੰ ਮਿਤੀ 12-12-2020 ਨੂੰ ਹੀ ਗ੍ਰਿਫ਼ਤਾਰ ਕਰਕੇ ਉਸ ਪਾਸੋਂ ਵਾਰਦਾਤ ਵਿਚ ਵਰਤਿਆ ਹਥਿਆਰ ਬਾਮਦ ਕਰ ਲਿਆ ਗਿਆ ਹੈ ਅਤੇ ਉਸ ਦੇ ਸਾਥੀ ਦੂਜੇ ਦੋਸ਼ੀਆਂ ਜਸਵੀਰ ਸਿੰਘ ਉਰਫ ਲਾਡੀ ਅਤੇ ਗੁਰਦੀਪ ਸਿੰਘ ਉਰਫ ਗੋਗੀ ਵਾਸੀਆਨ ਪਿੰਡ ਲੁਹਾਰੀ ਥਾਣਾ ਸਿੰਘ ਭਗਵੰਤਪੁਰ ਜਿਲ੍ਹਾ ਰੂਪਨਗਰ , ਜਿਹੜੇ ਘਟਨਾਂ ਤੋਂ ਤੁਰੰਤ ਮਗਰੋਂ ਫਰਾਰ ਹੋ ਗਏ ਸਨ , ਦੋਹਾਂ ਨੂੰ ਮਿਤੀ 15-12 2020 ਨੂੰ ਪਿੰਡ ਬੂਥਗੜ੍ਹ ਨੇੜਿਓ ਗ੍ਰਿਫ਼ਤਾਰ ਕਰ ਲਿਆ ਹੈ । ਮੁੱਢਲੀ ਜਾਂਚ ਦੌਰਾਨ ਮ੍ਰਿਤਕ ਨਾਲ ਦੋਸ਼ੀਆਂ ਦਾ ਅਚਾਨਕ ਝਗੜਾ ਹੋ ਜਾਣ ਦੀ ਗੱਲ ਸਾਹਮਣੇ ਆਈ ਹੈ । ਅਗੇ ਤਫਤੀਸ਼ ਜਾਰੀ ਹੈ ।

LEAVE A REPLY

Please enter your comment!
Please enter your name here