ਮਾਜਰੀ 25 ਅਕਤੂਬਰ (ਮਾਰਸ਼ਲ ਨਿਊਜ਼):- ਬੀਤੀ ਰਾਤ ਜ਼ਿਲੇ੍ ਦੇ ਵੱਖ-ਵੱਖ ਇਲਾਕਿਆਂ ‘ਚ ਹੋਈ ਭਾਰੀ ਗਡ਼ੇਮਾਰੀ ਅਤੇ ਬਾਰਿਸ਼ ਕਾਰਨ ਜਿੱਥੇ ਫ਼ਸਲਾਂ ਦਾ ਭਾਰੀ ਨੁਕਸਾਨ ਹੋ ਗਿਆ ਹੈ।ਕਿਸਾਨਾਂ ਤੇ ਪਈ ਇਸ ਕੁਦਰਤੀ ਮਾਰ ਨੂੰ ਦੇ ਦਰਦ ਨੂੰ ਸਾਂਝਾ ਕਰਨ ਲਈ ਅੱਜ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਹਲਕਾ ਖਰੜ ਤੋਂ ਉਮੀਦਵਾਰ ਰਣਜੀਤ ਸਿੰਘ ਗਿੱਲ ਨੇ ਵੱਖ ਵੱਖ ਪਿੰਡਾਂ ਵਿੱਚ ਜਾ ਕੇ ਕਿਸਾਨਾਂ ਦਾ ਦਰਦ ਵੰਡਾਇਆ ਇਸ ਮੌਕੇ ਉਨ੍ਹਾਂ ਗੱਲਬਾਤ ਕਰਦਿਆਂ ਕਿਹਾ ਕਿ ਝੱਖਡ਼, ਤੇਜ਼ ਮੀਂਹ ਅਤੇ ਗਡ਼ੇਮਾਰੀ ਕਾਰਨ ਉਨ੍ਹਾਂ ਦੇ ਇਲਾਕੇ ‘ਚ ਝੋਨਾ ਗੰਨਾ ਤੋੜੀਆ ਅਤੇ ਛੋਟੇ ਕਿਸਾਨ ਕਿਸਾਨਾਂ ਵੱਲੋਂ ਲਗਾਈਆਂ ਗਈਆਂ ਮੌਸਮੀ ਸਬਜ਼ੀਆਂ ਦਾ ਨੁਕਸਾਨ ਹੋਇਆ ਹੈ।ਰਣਜੀਤ ਗਿੱਲ ਵੱਲੋਂ ਮੰਗ ਕੀਤੀ ਕਿ ਖ਼ਰਾਬੇ ਦੀ ਪੂਰਤੀ ਲਈ ਤੁਰੰਤ ਗਿਰਦਾਵਰੀ ਕਰਵਾਈ ਜਾਵੇ।ਉਨ੍ਹਾਂ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਭਾਵੇਂ ਵਿਕਾਸ ਦੇ ਲੱਖਾਂ ਦਾਅਵੇ ਕੀਤੇ ਜਾਂਦੇ ਹਨ ਪਰ ਸੂਬੇ ਭਰ ਦੀਆਂ ਮੰਡੀਆ ‘ਚ ਸ਼ੈੱਡਾਂ ਦੀ ਘਾਟ ਕਾਰਨ ਕਿਸਾਨਾਂ ਨੂੰ ਆਪਣੀ ਫ਼ਸਲ ਖੁੱਲੇ੍ ਅਸਮਾਨ ਹੇਠ ਰੱਖ ਕੇ ਵੇਚਣੀ ਪੈਂਦੀ ਹੈ ਤੇ ਜੋ ਸ਼ੈੱਡ ਮੰਡੀ ‘ਚ ਬਣੇ ਹਨ ਉਨ੍ਹਾਂ ਦੀ ਹਾਲਤ ਬਹੁਤ ਮਾਡ਼ੀ ਹੈ। ਬੀਤੀ ਰਾਤ ਹੋਈ ਬਾਰਿਸ਼ ਕਾਰਨ ਕਿਸਾਨਾਂ ਦੀ ਖੁੱਲ੍ਹੇ ਅਸਮਾਨ ਹੇਠ ਪਈ ਫ਼ਸਲ ਮੀਂਹ ਦੇ ਪਾਣੀ ਨਾਲ ਖ਼ਰਾਬ ਹੋ ਗਈ।ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਪ੍ਰਭਾਵਤ ਹੋਏ ਕਿਸਾਨਾਂ ਨੂੰ 50.000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ।ਜਿਸ ਨਾਲ ਪ੍ਰਭਾਵਿਤ ਹੋਏ ਕਿਸਾਨਾਂ ਨੂੰ ਕੁਝ ਰਾਹਤ ਮਿਲ ਸਕੇ।ਇਸ ਮੌਕੇ ਰਵਿੰਦਰ ਸਿੰਘ ਖੇੜਾ, ਕਮਲ ਖਿਜਰਾਬਾਦ ,ਗਗਨਦੀਪ ਸਿੰਘ,ਅਵਤਾਰ ਸਿੰਘ,ਅਜੀਤ ਸਿੰਘ, ਮਨਜੀਤ ਸਿੰਘ, ਸਾਰੇ ਖਿਜਰਾਬਾਦ , ਗੁਰਪ੍ਰੀਤ ਸਿੰਘ ਹਰਨਾਮਪੁਰਾ ,ਚਰਨਜੀਤ ਸਿੰਘ ਸਿੰਗਾਰੀਵਾਲ, ਨਰਦੇਵ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।

LEAVE A REPLY

Please enter your comment!
Please enter your name here