ਮੁਹਾਲੀ 20ਜੂਨ(ਮਾਰਸ਼ਲ ਨਿਊਜ਼) ਭਾਜਪਾ ਜਿਲਾ ਮੋਹਾਲੀ ਮਹਿਲਾ ਮੋਰਚਾ ਪ੍ਰਧਾਨ ਬੀਬੀ ਤਜਿੰਦਰ ਕੌਰ ਦੀ ਅਗਵਾਈ ਵਿੱਚ ਪੁਰਬੀ ਲੱਦਾਖ ਦੀ ਗਲਵਾਨ ਘਾਟੀ ਚ ਚੀਨੀ ਫੌਜੀਆਂ ਨਾਲ ਹੋਈਆਂ ਝੜਪਾਂ ਦੌਰਾਨ ਦੇਸ਼ ਖਾਤਰ ਜਾਨਾ ਵਾਰਨ ਵਾਲੇ 20 ਜਵਾਨਾਂ ਨੂੰ ਸਰਧਾਂਜਲੀ ਭੇਂਟ ਕੀਤੀ ਗਈ।ਇਸ ਮੌਕੇ ਤਜਿੰਦਰ ਕੌਰ ਨੇ ਕਿਹਾ ਕਿ ਭਾਰਤ ਦੇਸ਼ ਭਗਤਾਂ ਦਾ ਦੇਸ਼ ਹੈ ਜਿਥੇ ਹਰ ਵਿਅਕਤੀ ਦੇ ਖੂਨ ਚ ਦੇਸ਼ ਭਗਤੀ ਭਰੀ ਹੋਈ ਹੈ।ਚੀਨ ਨੇ ਭਾਰਤੀ ਜਵਾਨਾ ਤੇ ਹਮਲਾ ਕਰਕੇ ਕਾਇਰਾਨਾ ਹਰਕਤ ਕੀਤੀ ਹੈ ਜੋ ਨਿੰਦਣਯੋਗ ਹੈ ਜਿਸ ਨੂੰ ਬਰਦਾਸ਼ਤ ਨਹੀ ਕੀਤਾ ਜਾ ਸਕਦਾ।ਉਨਾਂ ਚਾਈਨਾ ਖਿਲਾਫ਼ ਰੋਸ ਵਿਅਕਤ ਕਰਦਿਆਂ ਕਿਹਾ ਕਿ ਦੇਸ਼ ਲਈ ਸ਼ਹੀਦ ਹੋਏ ਜਵਾਨਾ ਦੀ ਸ਼ਹਾਦਤ ਵਿਅਰਥ ਨਹੀ ਜਾਏਗੀ।ਉਨਾਂ ਕਿਹਾ ਕਿ ਭਾਂਵੇਂ ਜੰਗ ਕਿਸੇ ਵੀ ਸਮੱਸਿਆ ਦਾ ਢੁੱਕਵਾਂ ਹੱਲ ਨਹੀ ਹੈ ਪਰ ਫਿਰ ਵੀ ਸਰਹੱਦਾਂ ਦੀ ਰਾਖੀ ਜਰੂਰੀ ਹੈ। ਭਾਰਤੀ ਫੌਜ ਭਾਰਤ ਆਪਣਾ ਫਰਜ ਬਾਖੂਬੀ ਨਿਭਾਅ ਰਹੀ ਹੈ। ਕੇਂਦਰ ਦੀ ਮੋਦੀ ਸਰਕਾਰ ਇਸ ਮਸਲੇ ਨੂੰ ਬੜੀ ਸੰਜੀਦਗੀ ਨਾਲ ਹੱਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ । ਦੂਜੇ ਪਾਸੇ ਭਾਰਤੀ ਫੌਜ ਚਾਈਨਾ ਨੂੰ ਢੁੱਕਵਾਂ ਜਵਾਬ ਦੇਣ ਲਈ ਤਿਆਰ ਹੈ ਸਮਾਂ ਆਉਣ ਤੇ ਢੁੱਕਵੀਂ ਕਾਰਵਾਈ ਕਰੇਗੀ।ਉਨ੍ਹਾਂ ਚਾਈਨਾ ਦੇ ਸਾਮਾਨ ਦੇ ਬਾਈਕਾਟ ਕਰਨ ਦੀ ਅਪੀਲ ਕਰਦਿਆਂ ਸਵਦੇਸ਼ੀ ਸਮਾਨ ਵਰਤਣ ਦੀ ਮੂਹਿੰਮ ਨੂੰ ਹੁਲਾਰਾ ਦੇਣਾ ਚਾਹੀਦਾ ਹੈ।ਅਜਿਹਾ ਹੋਣ ਨਾਲ ਚੀਨ ਦੀ ਆਰਥਿਕਤਾ ਨੂੰ ਵੱਡੀ ਸੱਟ ਲੱਗੇਗੀ। ਇਸ ਮੋਕੇ ਮਹਿਲਾ ਮੋਰਚਾ ਦੇ ਵਰਕਰ ਵੀ ਮੌਜੂਦ ਸਨ।