ਮੁਹਾਲੀ 31 ਮਈ ,(ਰਣਜੀਤ ਸਿੰਘ)ਭਾਜਪਾ ਸਰਕਾਰ ਦੇ ਦੇਸ਼ ਵਿੱਚ 7 ਸਾਲ ਪੂਰੇ ਹੋਣ ਦੀ ਖੁਸੀ ਵਿਚ ਮੁਹਾਲੀ `ਚ ਭਾਜਪਾ ਵਰਕਰਾਂ ਵੱਲੋਂ ਧੂਮ ਧਾਮ ਨਾਲ ਮਨਾਇਆ ਗਿਆ1 ਭਾਜਪਾ ਸਰਕਾਰ ਵੱਲੋਂ ਇਨਾਂ ਵਰਿਆਂ ਵਿਚ ਕੀਤੇ ਲੋਕ ਹਿੱਤ ਕਾਰਜਾਂ ਦੀ ਪੜ੍ਚੋਲ ਕੀਤੀ ਗਈ1 ਜਿਲਾ ਮੁਹਾਲੀ ਦੇ ਵਿਚ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਜੀ ਅਤੇ ਮੋਨਾ ਜੈਸਵਾਲ ਦੇ ਆਦੇਸ਼ ਤੇ ਸੇਵਾ ਕਰਕੇ ਮਨਾਇਆ। ਤਜਿੰਦਰ ਕੌਰ ਪ੍ਰਧਾਨ ਮਹਿਲਾ ਮੋਰਚਾ ਜਿਲਾ ਮੁਹਾਲੀ ਨੇ ਦੱਸਿਆ ਕਿ ਇਸ ਸੇਵਾ ਵਿਚ ਮੋਹਾਲੀ ਮਹਿਲਾ ਮੋਰਚਾ ਨੇ ਵਧ ਚਰ ਕੇ ਸੇਵਾਵਾਂ ਕੀਤੀਆ ਮਾਸਕ, ਸਨਿਟਾਇਜੇਰ, ਸੁੱਕਾ ਰਾਸ਼ਨ, ਫਲ, ਜੂਸ ਬਸਤੀਆਂ ਵਿੱਚ ਜਾ ਕੇ ਵੰਡੇ। ਕੋਵਿਡ ਵਰਗੀ ਭਿਆਨਕ ਮਹਾਂਮਾਰੀ ਦੌਰਾਨ ਮਹਿਲਾਵਾਂ ਨੇ ਬਲੱਡ ਡੋਨਟ ਕੀਤਾ, ਜਰੂਰਤਮੰਦਾ ਨੂੰ ਆਕਸੀਜ਼ਨ ਤੇ ਹਸਤਪਤਾਲ ਵਿਚ ਬੈਡ ਮੁੱਹਈਆ ਕਰਵਾਏ। ਪ੍ਰਧਾਨ ਮੁਤਾਬਿਕ ਇਹ ਸਾਰੇ ਕਾਰਜ ਪ੍ਰਧਾਨ ਸੁਸ਼ੀਲ ਰਾਣਾ ਜੀ ਤੇ ਜਿਲਾ ਪ੍ਰਭਾਰੀ ਅਲਕਾ ਕੁਮਾਰ ਜੀ ਦੇ ਸਹਿਯੋਗ ਨਾਲ ਹੋਇਆ। ਇਸ ਤੇ ਬੋਲਦਿਆ ਜਿਲਾ ਮਹਿਲਾ ਮੋਰਚਾ ਪ੍ਰਧਾਨ ਤਜਿੰਦਰ ਕੌਰ ਨੇ ਦੱਸਿਆ ਹੁਣ ਮਹਿਲਾਵਾਂ ਵੀ ਸੇਵਾ ਕਰਨ ਤੇ ਜਰੂਰਤਮੰਦਾ ਦੀ ਮਦਦ ਕਰਨ ਲਈ ਹਮੇਸ਼ਾ ਤਿਆਰ ਰਹਿੰਦੀਆਂ ਨੇ। ਤੇ ਅਸੀਂ ਹਮੇਸ਼ਾ ਲੀਡਰਸ਼ਿਪ ਤੇ ਹੁਕਮ ਮੁਤਾਬਿਕ ਹਮੇਸ਼ਾ ਲੋਕਾਂ ਦੀ ਸੇਵਾ ਲਈ ਤਿਆਰ ਹਾਂ1

LEAVE A REPLY

Please enter your comment!
Please enter your name here