ਮਾਜਰੀ 26 ਮਈ (ਮਾਰਸਲ ਨਿਊਜ) ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਨੇ ਆਪਣੇ ਭ੍ਰਿਸ਼ਟ ਮੰਤਰੀ ਨੂੰ ਗ੍ਰਿਫਤਾਰ ਕਰਕੇ ਜਿਹੜਾ ਮਾਸਟਰ ਸਟਰੋਕ ਮਾਰਿਆ ਹੈ,ਉਸ ਨੇ ਦੇਸ਼ ਦੀਆਂ ਰਵਾਇਤੀ ਪਾਰਟੀਆਂ ਦੀ ਰਾਜਨੀਤੀ ਦੀਆਂ ਚੂਲਾਂ ਹਿਲਾ ਕੇ ਰੱਖ ਦਿੱਤੀਆਂ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਖਰੜ ਦੀ ਐਮ ਐਲ ਏ ਬੀਬਾ ਅਨਮੋਲ ਗਗਨ ਮਾਨ ਦੀ ਟੀਮ ਦੇ ਸੀਨੀਅਰ ਮੈਂਬਰ ਦਲਵਿੰਦਰ ਸਿੰਘ ਬੈਨੀਪਾਲ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕੀਤਾ। ਸ਼੍ਰੀ ਬੈਨੀਪਾਲ ਨੇ ਅੱਗੇ ਕਿਹਾ ਕਿ ਆਪ ਪਾਰਟੀ ਦੀ ਭ੍ਰਿਸ਼ਟਾਚਾਰ ਵਿਰੋਧੀ ਦ੍ਰਿੜ੍ਹ ਇੱਛਾ ਸ਼ਕਤੀ ਦੇ ਪ੍ਰਤਖ ਪ੍ਰਮਾਣ ਨੇ ਸਿਰਫ ਪੰਜਾਬ ਹੀ ਨਹੀਂ ਬਲਕਿ ਸਾਰੇ ਦੇਸ਼ ਦੇ ਲੋਕਾਂ ਦੀਆਂ ਅੱਖਾਂ ਚ ਆਸ ਦੀ ਕਿਰਨ ਜਗਾਈ ਹੈ।
ਸ਼੍ਰੀ ਬੈਨੀਪਾਲ ਨੇ ਕਿਹਾ ਕਿ ਇਹੋ ਬਦਲਾਅ ਦੀ ਰਾਜਨੀਤੀ ਹੈ ਜਿਸ ਤੋਂ ਕੇਂਦਰ ਚ ਰਾਜ ਕਰ ਰਹੀ ਪਾਰਟੀ ਭਾਜਪਾ ਬੁਰੀ ਤਰਾਂ ਡਰ ਗਈ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਘਰ ਘਰ ਚ ਸੋਸ਼ਲ ਮੀਡੀਆ ਰਾਹੀਂ ਭਗਵੰਤ ਮਾਨ ਦੀ ਦਲੇਰਾਨਾ ਕਾਰਵਾਈ ਦੀ ਹੋ ਰਹੀ ਸ਼ਲਾਘਾ ਨੂੰ ਦਬਾਉਣ ਲਈ ਭਾਜਪਾ ਨੇ ਆਪਣਾ ਮੀਡੀਆ ਸੈੱਲ ਅਤੇ ਪੂਰਾ ਨੈਸ਼ਨਲ ਗੋਦੀ ਮੀਡੀਆ,ਨਰਿੰਦਰ ਮੋਦੀ ਦੇ ਆਮ ਜਹੇ ਵਿਦੇਸ਼ ਦੌਰੇ ਨੂੰ ਪ੍ਰਚਾਰਨ ਤੇ ਲਾ ਦਿੱਤਾ ਹੈ। ਸ਼੍ਰੀ ਬੈਨੀਪਾਲ ਨੇ ਅੱਗੇ ਕਿਹਾ ਕਿ ਹੁਣ ਪੰਜਾਬ ਅਤੇ ਦੇਸ਼ ਦੇ ਲੋਕਾਂ ਨੂੰ ਪਤਾ ਚੱਲ ਗਿਆ ਹੈ ਕਿ ਆਮ ਆਦਮੀ ਪਾਰਟੀ ਹੀ ਹੈ ਜੋ ਰਵਾਇਤੀ ਲੋਟੂ ਪਾਰਟੀਆਂ ਦੀ ਗੰਦੀ ਸਿਆਸਤ ਤੋਂ ਨਿਜਾਤ ਦਿਵਾ ਕੇ ਦੇਸ਼ ਨੂੰ ਤਰੱਕੀ ਦੇ ਰਾਹ ਤੇ ਲਿਜਾ ਸਕਦੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਲਖਬੀਰ ਸਿੰਘ ਜੈਂਟੀ, ਗੁਰਪ੍ਰੀਤ ਸਿੰਘ ਕਾਦੀ ਮਾਜਰਾ, ਜਗਜੀਤ ਜੱਗੀ, ਬਲਵਿੰਦਰ ਸਿੰਘ ਸਾਧਾ, ਜਗਦੀਸ਼ ਸਿੰਘ ਦੀਸ਼ਾ, ਹਰਪ੍ਰੀਤ ਸਿੰਘ ਹੈਪੀ, ਭਾਗ ਸਿੰਘ ਫਾਂਟਵਾਂ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here