ਮਾਮਲਾ ਕੁੜੀ ਨੂੰ ਜਿੰਦਾ ਸਾੜਨ ਦਾ

ਢਾਕਾ
ਮਾਰਸ਼ਲ ਨਿਊਜ਼


ਬੰਗਲਾਦੇਸ਼ ਦੀ ਅਦਾਲਤ ਨੇ ਅਪ੍ਰੈਲ ਵਿਚ ਇਕ ਵਿਦਿਆਰਥਣ ਦੀ ਹੱਤਿਆ ਦੇ ਮਾਮਲੇ ਵਿਚ 16 ਲੋਕਾਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਇਨ੍ਹਾਂ ਲੋਕਾਂ ‘ਤੇ ਦੋਸ਼ ਸੀ ਕਿ ਇਨ੍ਹਾਂ ਨੇ ਵਿਦਿਆਰਥਣ ਨੂੰ ਜਿਉਂਦੇ ਸਾੜ ਦਿੱਤਾ ਸੀ, ਜਿਸ ਮਗਰੋਂ ਲੋਕਾਂ ਵਿਚ ਕਾਫੀ ਗੁੱਸਾ ਸੀ। ਗੌਰਤਲਬ ਹੈ ਕਿ 19 ਸਾਲਾ ਨੁਸਰਤ ਜਹਾਨ ਰਫੀ ਨੂੰ ਮਿੱਟੀ ਦੇ ਤੇਲ ਵਿਚ ਡੁਬੋਇਆ ਗਿਆ ਅਤੇ ਮਦਰਸੇ ਦੇ ਮੁੱਖ ਅਧਿਆਪਕ ਵਿਰੁੱਧ ਯੌਨ ਸੋਸ਼ਨ ਦੀ ਸ਼ਿਕਾਇਤ ਵਾਪਸ ਲੈਣ ਤੋਂ ਇਨਕਾਰ ਕਰਨ ਦੇ ਬਾਅਦ ਅੱਗ ਲਗਾ ਦਿੱਤੀ ਗਈ।
ਵਕੀਲ ਹਫਜ਼ ਅਹਿਮਦ ਨੇ ਭੀੜ ਨਾਲ ਭਰੀ ਅਦਾਲਤ ਵਿਚ ਫੈਸਲੇ ਦੇ ਬਾਅਦ ਪੱਤਰਕਾਰਾਂ ਨੂੰ ਦੱਸਿਆ,”ਇਹ ਫੈਸਲਾ ਸਾਬਤ ਕਰਦਾ ਹੈ ਕਿ ਬੰਗਲਾਦੇਸ਼ ਵਿਚ ਕੋਈ ਵੀ ਕਤਲ ਕਰ ਕੇ ਬੱਚ ਨਹੀਂ ਸਕਦਾ। ਸਾਡੇ ਕੋਲ ਕਾਨੂੰਨ ਦਾ ਸ਼ਾਸਨ ਹੈ।”