ਮੁਹਾਲੀ 28 ਜੂਨ( ਰਣਜੀਤ ਸਿੰਘ ਕਾਕਾ)ਮੁੱਖ ਮੰਤਰੀ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਸਿਸਵਾਂ ਫਾਰਮ ਹਾਊਸ ਮਹਿੰਦਰਾ ਬਾਗ ਵਿਖੇ ਅੱਜ ਨੌਕਰੀ ਮੰਗਦੇ ਵੱਡੀ ਗਿਣਤੀ ਬੇਰੁਜਗਾਰ ਈ ਟੀ ਟੀ ਟੈਟ ਪਾਸ ਅਧਿਆਪਕਾਂ ਨੂੰ ਪੁਲਿਸ ਪ੍ਰਸਾਸਨ ਤੋਂ ਧੱਕੇ ਹੀ ਮਿਲੇ। 9ਵੇਂ ਦਿਨ ’ਚ ਮਰਨ ਵਰਤ ਦੌਰਾਨ ਟਾਵਰ ’ਤੇ ਬੈਠੇ ਬੇਰੁਜਗਾਰ ਅਧਿਆਪਕ ਸਾਥੀ ਸੁਰਿੰਦਰਪਾਲ ਸਿੰਘ ਗੁਰਦਾਸਪੁਰ ਦੀ ਹਾਲਤ ਨਾਜਕ ਦੇ ਚੱਲਦਿਆਂ ਮੁੱਖ ਮੰਤਰੀ ਨਾਲ ਮੀਟਿੰਗ ਦੀ ਆਸ ਰੱਖਕੇ ਊਬੜ ਖਾਬੜ ਰਸਤਿਆਂ ਰਾਹੀਂ ਆਏ ਸਨ। 200 ਤੋਂ ਵੱਧ ਗਿਣਤੀ ਵਿੱਚ ਬੇਰੁਜਗਾਰ ਆਧਿਆਪਕ ਯੂਨੀਅਨ ਪੰਜਾਬ ਦੇ ਬੈਨਰ ਹੇਠ ਪੰਜਾਬ ਸਰਕਾਰ ਵਿਰੁੱਧ ਜੰਮਕੇ ਨਾਅਰੇਬਾਜੀ ਕੀਤੀ।
ਦੂਜੀ ਵਾਰ ਸੀ. ਐਮ ਦੀ ਸੁਰੱਖਿਆਛੱਤਰੀ ਰਹੀ ਨਕਾਮ
ਇਥੇ ਇਹ ਵਰਨਣ ਯੋ ਹੈ ਕਿ ਦੇ ਸੌ ਤੋਂ ਵੱਧ ਬੇਰੁਜਗਾਰ ਅਧਿਆਪਕ ਇੱਕ ਦਮ ਬੱਸਾਂ ਰਾਂਹੀ ਪੜ੍ਹੋਲ ਅਤੇ ਸਿਸਵਾਂ ਮਾਰਗ ਰਾਂਹੀ ਪੁਲਿਸ ਦੀਆਂ ਅੱਖਾਂ ਸਾਹਮਣੇ ਹੁੰਦੇ ਹੋਏ ਮਹਾਰਾਜਾ ਸਾਹਿਬ ਦੀ ਰਹਾਇਸ ਅੱਗੇ ਜਾ ਡਟੇ ਤੇ ਸਰਕਾਰ ਦੇ ਖਿਲਾਫ ਧਰਨਾਂ ਮਾਰਕੇ ਨਾਅਰੇ ਬਾਜੀ ਸ਼ੁਰੂ ਕਰ ਦਿਤੀਇੰਨ੍ਹਾਂ ਨੌਜਵਾਨ ਲੜਕੇ ਤੇ ਲੜਕੀਆਂ ਨੇ ਮੁੱਖ ਮੰਤਰੀ ਦੇ ਫਾਰਮ ਹਾਊਸ ਮੂਹਰੇ ਰੋਸ ਪ੍ਰਦਰਸ਼ਨ ਕਰਦਿਆਂ ਪ੍ਰਸਾਸਨ ਨੂੰ ਇੱਕ ਵਾਰ ਤਾਂ ਹੱਥਾਂ ਪੈਰਾਂ ਦੀ ਪਾ ਦਿੱਤੀ, ਪਰ ਮੌਕਾ ਸੰਭਾਲਦਿਆਂ ਹੀ ਸੁਰੱਖਿਆਂ ਦੇ ਨਾਂਅ ’ਤੇ ਪੁਲਿਸ ਨੇ ਬੱਸਾਂ ਤੇ ਹੋਰ ਵਾਹਨਾਂ ਰਾਹੀਂ ਉਚ ਅਧਿਕਾਰੀਆਂ ਨਾਲ ਮੀਟਿੰਗ ਦਾ ਭਰੋਸਾ ਦੇ ਕੇ ਬੇਰੰਗ ਮੋੜ ਦਿੱਤਾ। ਇਹ ਦੂਜੀ ਵਾਰ ਹੈ ਜਦੋਂ ਮੁੱਖ ਮੰਤਰੀਦੀ ਰਹਾਇਸ ਅੱਗੇ ਸੁਰੱਖਿਆ ਚ ਸੇ ਸੇਂਧਮਾਰੀ ਹੋਈ ਹੈ ਇਸਤੋਂ ਪਹਿਲਾਂ 12 ਜੂਨ ਨੁੰ ਮੁੱਖ ਮੰਤਰੀ ਦੀ ਰਹਾਇਸ ਤੋਂ ਮਹਿਜ ਕੁਝ ਰਾਜ਼ਦੀਦਰੀਆ ਤੇ ਸਿਰਕਟੀ ਲਾਸ ਮਿਲੀ ਸੀ ਤੇ ਹੁਣ ਤੱਕ ਪੁਲਿਸ ਸਿਰ ਲੱਭਣ ਚ ਤੇ ਕੇਸ ਹੱਲ ਕਰਨ `ਚ ਨਾਕਾਮ ਸਿੱਧ ਹੋਈ ਹੈ ਜਿਸ ਪ੍ਰਕਾਰ ਅੱਜ ਬੇਰੁਜਗਾਰ ਅਧਿਆਪਕ ਸੈਂਕੜਿਆਂ ਦੀ ਗਿਣਤੀ `ਚ ਮੁੱਖ ਮੰਤਰੀ ਦੀ ਰਚਾਇਸ ਅੱਗੇ ਆ ਧਮਕੇ ਉਸਤੋਂ ਸੀ. ਐਮ ਦੀ ਸੁਰੱਖਿਆ ਛੱਤਰੀ ਤੇ ਸੁਆਲੀਆ ਚਿੰਨ ਲੱਗਦਾ ਹੈ ਉਥੇ ਇਹ ਵੀ ਸਾਬਤਹੁੰਦਾ ਹੈ ਕਿ ਪਹਿਲੀ ਘਟਨਾ ਤੇ ਵੀ ਪੁਲਿਸ ਨੇ ਸਬਕ ਨਹੀ ਲਿਆ ਹੈ ਤੇ ਕੋਈ ਵੱਡੀ ਘਟਨਾ ਸੀ. ਐਮ ਦੀ ਰਹਾਇਸ ਅੱਗੇ ਵਾਪਰਸਕਦੀ ਹੈ । ਜੇਕਰ ਸੀ. ਐਮ ਦੀ ਸੁਰੱਖਿਆ ਛੱਤਰੀ ਮੁਸਤੈਦ ਨਾ ਹੋਈ1
ਯੂਨੀਅਨ ਦੇ ਆਗੂਆਂ ਅਨੁਸਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਵੇਲੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ, ਪਰ ਸਾਢੇ ਚਾਰ ਸਾਲਾਂ ਦੇ ਅਰਸੇ ਦੌਰਾਨ ਕੋਈ ਵੀ ਬੇਰੁਜਗਾਰ ਨੌਜਵਾਨ ਨੂੰ ਰੁਜਗਾਰ ’ਤੇ ਨਹੀਂ ਲਾਇਆ। ਬੁਢਾਪਾ, ਵਿਧਵਾ ਪੈਨਸ਼ਨਾਂ ਵਧਾਉਣ ਵਰਗੇ ਹੋਰ ਦਮਗਜੇ ਮਾਰਕੇ ਸਿਰਫ ਤੇ ਸਿਰਫ ਵੋਟ ਰਾਜਨੀਤੀ ਕਰ ਰਹੇ ਨੇ। ਉਨ੍ਹਾਂ ਆਖਿਆ ਕਿ ਫਾਰਮ ਹਾਊਸ ਵਿੱਚ ਪੰਜਾਬ ਤੋਂ ਬੇਫਿਕਰ ਹੋ ਕੇ ਸੁੱਤੇ ਪਏ ਮੁੱਖ ਮੰਤਰੀ ਨੂੰ ਜਗਾਉਣ ਲਈ ਅਸੀਂ ਇੱਕਠੇ ਹੋ ਕੇ ਆਏ ਸਨ ਤਾਂ ਕਿ ਨੌਕਰੀ ਲਈ ਜਿੰਦਗੀ ਮੌਤ ਦੀ ਲੜਾਈ ਲੜ ਰਹੇ ਸੁਰਿੰਦਰਪਾਲ ਦੀ ਪੁਕਾਰ ਸੁਣਾ ਸਕੀਏ ਤੇ ਉਸਦੀ ਜਾਨ ਬਚਾਈ ਜਾ ਸਕੇ, ਪਰ ਸੀ ਐਮ ਦੀ ਸੁਰੱਖਿਆ ਫੋਰਸ ਨੇ ਅਧਿਆਪਕ ਸਾਥੀਆਂ ਦੀ ਇੱਕ ਨਹੀਂ ਸੁਣੀ ਤੇ ਜਬਰੀ ਬੱਸਾਂ ਵਿੱਚ ਲਿਜਾਕੇ ਅੱਗੇ ਕੁਝ ਦੂਰੀ ’ਤੇ ਰਿਹਾਅ ਕਰ ਦਿੱਤੇ। ਇਸ ਧੱਕਾ ਮੁੱਕੀ ਦੌਰਾਨ ਇੱਕ ਲੜਕੀ ਦੇ ਗੁੱਟ ’ਤੇ ਸੱਟ ਵੀ ਲੱਗੀ।
ਇਸੇ ਦੌਰਾਨ ਆਮ ਆਦਮੀ ਪਾਰਟੀ ਦੇ ਕਿਸਾਨ ਵਿੰਗ ਦੇ ਜਿਲ੍ਹਾ ਪ੍ਰਧਾਨ ਜਗਦੇਵ ਸਿੰਘ ਮਲੋਆ ਨੇ ਵੀ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਧਰਨੇ ’ਤੇ ਬੈਠੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਕੈਪਟਨ ਸਰਕਾਰ ਦੀ ਨੁਕਤਾਚਨੀ ਕੀਤੀ ਤੇ ਮੰਗ ਕੀਤੀ ਕਿ ਬੇਰੁਜਗਾਰ ਅਧਿਆਪਕਾਂ ਦੀ ਪੁਕਾਰ ਸੁਣਦਿਆਂ ਉਨ੍ਹਾਂ ਨੂੰ ਨੌਕਰੀਆਂ ਦਿੱਤੀਆਂ ਜਾਣ।
ਡੀ ਐਸ ਪੀ ਬਿਕਰਮਜੀਤ ਸਿੰਘ ਬਰਾੜ ਨੇ ਆਖਿਆ ਕਿ ਸੀ ਐਮ ਸਾਹਿਬ ਦੀ ਰਿਹਾਇਸ ਦੀ ਸੁਰੱਖਿਆ ਦੇ ਮੱਦੇਨਜ਼ਰ ਪੁਲਿਸ ਫੋਰਸ ਨੇ ਤੁਰੰਤ ਹਰਕਤ ਵਿੱਚ ਆਉਂਦਿਆਂ ਅਮਨ ਅਮਾਨ ਨਾਲ ਬੇਰੁਜਗਾਰ ਅਧਿਆਪਕਾਂ ਨੂੰ ਘਰੋਂ ਘਰੀ ਤੋਰ ਦਿੱਤਾ ਹੈ।

LEAVE A REPLY

Please enter your comment!
Please enter your name here