ਮੁੱਲਾਂਪੁਰ ਗਰੀਬਦਾਸ, 21 ਅਪ੍ਰੈਲ – ਦੁਲਵਾਂ ਖਦਰੀ ਦੇ ਸਰਪੰਚ ਤੇ ਵੱਡੀ ਗਿਣਤੀ ਵਸਨੀਕਾਂ ਨੇ ਖੈਰ ਦੇ ਠੇਕੇਦਾਰ ਤੇ ਕਥਿਤ ਦੋਸ਼ ਲਾਇਆ ਕਿ ਬੂਰਆਣਾ ਦੇ ਜੰਗਲ ਦੀ ਆੜ ਵਿੱਚ ਸਾਡੇ ਪਿੰਡ ਦੇ ਪਹਾੜੀ ਖੇਤਰ ਵਿੱਚੋਂ ਕਰੋੜਾਂ ਰੁਪਏ ਮੁੱਲ ਦੀ ਖੈਰ ਵਢ ਲਈ ਗਈ। ਸਰਪੰਚ ਕਮਲਜੀਤ ਸਿੰਘ ਤੇ ਹੋਰਨਾਂ ਵਸਨੀਕਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਭੇਜੇ ਸਿਕਾਇਤ ਪੱਤਰ ਦੀ ਕਾਪੀ ਪ੍ਰੈਸ ਦੇ ਨਾਂ ਜਾਰੀ ਕਰਦਿਆਂ ਕਿਹਾ ਕਿ 29 ਮਾਰਚ ਤਕ ਜੰਗਲ ਵਿੱਚ ਖੈਰ ਦੇ ਦਰੱਖਤ ਸਹੀ ਸਲਾਮਤ ਸਨ। ਬੂਰਆਣਾ ਪਰਮਿਟ ਦੀ ਆੜ ਵਿੱਚ ਕਰਫਿਊ ਦੌਰਾਨ ਠੇਕੇਦਾਰ ਨੇ ਕਾਨੂੰਨ ਦੀਆਂ ਧੱਜੀਆਂ ਉਡਾਦਿਆਂ 40 ਦੇ ਕਰੀਬ ਕਸਮੀਰ ਲੇਬਰ ਦੀ ਮੱਦਦ ਨਾਲ 400ਤੋਂ 500 ਬੂਟੇ ਖੈਰ ਦੇ ਵਢ ਲਏ। ਇੰਨਾ ਦਸਿਆ ਕਿ ਇੰਨਾ ਬੂਟਿਆਂ ਦੀ ਮਾਰਕੀਟ ਕੀਮਤ 2.50 ਤੋਂ 3 ਕਰੋੜ ਦੇ ਲਗਭਗ ਹੈ। ਸਰਪੰਚ ਸਮੇਤ ਕਾਂਗਰਸੀ ਆਗੂ ਰਣਜੀਤ ਸਿੰਘ ਦੁਲਵਾਂ ਤੇ ਹੋਰਨਾਂ ਨੇ ਮੰਗ ਕੀਤੀ ਕਿ ਇਸ ਮਾਮਲੇ ‘ਚ ਜਾਂਚ ਪੜਤਾਲ ਕਰਵਾਕੇ ਇਨਸਾਫ ਦਿੱਤਾ ਜਾਵੇ। ਦੂਜੇ ਪਾਸੇ ਸਬੰਧਤ ਠੇਕੇਦਾਰ ਗੁਰਨਾਮ ਸਿੰਘ ਨੇ ਆਖਿਆ ਕਿ ਮਿਣਤੀ ਕਰਵਾਉਣ ਉਪਰੰਤ ਬੂਰਆਣਾ ਦੇ ਰਕਬੇ ਵਿੱਚੋਂ ਖੈਰ ਦੀ ਵਾਢਾਈ ਜੰਗਲਾਤ ਦੇ ਨਿਯਮਾਂ ਅਨੁਸਾਰ ਕੀਤੀ ਹੈ। ਉਨ੍ਹਾਂ ਹੋਰ ਕਿਹਾ ਕਿ ਦੁਬਾਰਾ ਨਿਸ਼ਾਨਦੇਹੀ ਕਰਵਾ ਲਈ ਜਾਵੇ। ਦੋਸ ਸਹੀ ਸਾਬਤ ਹੋਏ ਤਾਂ ਹਰਜਾਨਾ ਭਰਨ ਨੂੰ ਤਿਆਰ ਹਾਂ।

LEAVE A REPLY

Please enter your comment!
Please enter your name here