ਮੁੱਲਾਂਪੁਰ ਗਰੀਬਦਾਸ, 12 ਜੁਲਾਈ (ਮਾਰਸ਼ਲ ਨਿਊਜ਼ ) -ਬੂਥਗੜ੍ਹ ਸਥਿਤ ਚਰਚ ਘਰ ਦੇ ਪ੍ਰਬੰਧਕ ਬਜਿੰਦਰ ਸਿੰਘ ਦੀ ਅਗਵਾਈ ਵਿਚ ਮੀਟਿੰਗ ਹੋਈ। ਜਿਸ ਵਿੱਚ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਸਮੇਤ ਕਰੋਨਾ ਮਹਾਂਮਾਰੀ ਦੌਰਾਨ ਲੋੜਵੰਦ ਪਰਿਵਾਰਾਂ ਨੂੰ ਇਲਾਕੇ ਵਿੱਚ ਘਰੋ ਘਰੀ ਰਾਸ਼ਨ ਪੁੱਜਦਾ ਕਰਨ ਲਈ ਸੇਵਾਦਾਰਾਂ ਦੀਆਂ ਡਿਊਟੀਆਂ ਲਾਈਆਂ ਗਈਆਂ। ਇਸੇ ਦੌਰਾਨ ਲਖਬੀਰ ਸਿੰਘ ਨੂੰ ਚੰਡੀਗੜ੍ਹ ਇਕਾਈ ਦਾ ਪ੍ਰਧਾਨ, ਸਵਰਨ ਸਿੰਘ ਕਾਨੂੰਗੋ ਨੂੰ ਉਪ ਪ੍ਰਧਾਨ ਚੰਡੀਗੜ੍ਹ, ਅਮਰ ਸਿੰਘ ਨੂੰ ਉਪ ਪ੍ਰਧਾਨ ਅੰਮ੍ਰਿਤਸਰ ਇਕਾਈ ਨਿਯੁਕਤ ਕੀਤਾ ਗਿਆ। ਮੀਟਿੰਗ ਵਿੱਚ ਪ੍ਰਧਾਨ ਅਵਤਾਰ ਸਿੰਘ, ਰਾਜੀਵ ਗੁਰਦਾਸਪੁਰ, ਸੁਲੱਖਣ ਸਿੰਘ ਹੁਸ਼ਿਆਰਪੁਰ, ਸੋਨੂੰ ਲੁਧਿਆਣਾ, ਸਮਸ਼ੇਰ ਸਿੰਘ ਚੰਡੀਗੜ੍ਹ, ਰਾਜੂ ਪੀਟਰ, ਜੂਸਵ ਮਸੀਹ, ਬਲਵੀਰ ਸਿੰਘ ਤੀੜਾ, ਕੇਸਰ ਸਿੰਘ ਤੀੜਾ, ਪਰਮਜੀਤ ਸਿੰਘ ਬੂਥਗੜ੍ਹ, ਮੰਗਤ ਸਿੰਘ ਵੀ ਹਾਜ਼ਰ ਸਨ।