ਮੁਹਾਲੀ 20 ਜੂਨ (ਮਾਰਸ਼ਲ ਨਿਊਜ਼) ਬਾਰਡਰ ਉੱਪਰ ਚੀਨ ਦੁਆਰਾ ਕੀਤੇ ਜਾ ਰਹੇ ਵਿਵਾਦ ਕਾਰਨ ਸ਼ਹੀਦ ਹੋਏ ਵੀਹ ਫੌਜੀਆਂ ਨੂੰ ਸ਼ਰਧਾਜਲੀ ਦਿੰਦੇ ਹੋਏ ਯੂਥ ਆਫ ਪੰਜਾਬ ਵਲੋਂ ਸ਼ਿਵ ਮੰਦਿਰ ਮਟੌਰ ਦੇ ਸਾਹਮਣੇ ਸੜਕ ਵਿੱਚ ਰਿਟਾਇਰ ਫੌਜੀ ਸੂਬੇਦਾਰ ਸਰੂਪ ਸਿੰਘ ਦੀ ਅਗਵਾਈ ਵਿੱਚ ਚੀਨ ਦੇ ਰਾਸ਼ਟਰਪਤੀ ਸ਼ੀ ਜਿੰਨਪਿੰਗ ਦਾ ਪੁਤਲਾ ਫੂਕਿਆ ਗਿਆ..॥
ਇਸ ਮੌਕੇ ਹਾਜਰ ਲੋਕਾਂ ਵਲੋਂ ਚੀਨ ਤੋਂ ਬਣੇ ਸਮਾਨ ਦੀ ਵੀ ਭੰਨਤੋੜ ਕੀਤੀ ਗਈ..॥ ਇਸ ਸਮੇਂ ਫੌਜ ਤੋਨ ਰਿਟਾਇਰ ਫੌਜੀ ਸੂਬੇਦਾਰ ਸਰੂਪ ਸਿੰਘ ਵਲੋਂ ਕਿਹਾ ਗਿਆ ਕਿ ਅੱਜ ਮੇਰੀ ਹਾਜ਼ਰੀ ਵਿੱਚ ਪੰਜਾਬ ਦੀ ਮਸ਼ਹੂਰ ਸਮਾਜ ਸੇਵੀ ਸੰਸਥਾ ਯੂਥ ਆਫ ਪੰਜਾਬ ਦੇ ਸਾਰੇ ਅਹੁਦੇਦਾਰਾਂ ਅਤੇ ਮੈਂਬਰ ਸਾਹਿਬਾਨਾਂ ਵਲੋੰ ਪ੍ਰਣ ਕੀਤਾ ਗਿਆ ਕਿ ਚੀਨ ਦੇ ਸਮਾਨ ਦਾ ਬਾਇਕਾਟ ਕੀਤਾ ਜਾਵੇਗਾ ਅਤੇ ਦੇਸ਼ ਨੂੰ ਆਤਮ ਨਿਰਭਰ ਬਣਾਉਣ ਲਈ ਅਸੀਂ ਸਾਰੇ ਆਪੋ ਆਪਣਾ ਯੋਗਦਾਨ ਪਾਵਾਂਗੇ..॥ ਇਸ ਸਮੇਂ ਸੰਸਥਾ ਵਲੋਂ ਅਤੇ ਹਾਜਰ ਲੋਕਾਂ ਵਲੋਂ ਸ਼ਿਵ ਮੰਦਿਰ ਮਟੌਰ ਵਿਖੇ ਦੋ ਮਿੰਟ ਦਾ ਮੋਨ ਰੱਖ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਵੀ ਦਿੱਤੀ ਗਈ..॥
ਯੂਥ ਆਫ ਪੰਜਾਬ ਦੇ ਚੇਅਰਮੈਨ ਪਰਮਦੀਪ ਸਿੰਘ ਬੈਦਵਾਨ ਨੇ ਬੋਲਦਿਆਂ ਕਿਹਾ ਸਾਡੇ ਕਿੰਨੇ ਹੋਰ ਫੌਜੀ ਸਰਹੱਦਾਂ ਤੇ ਸ਼ਹੀਦ ਹੋਣਗੇ..॥ ਕਿੰਨੀਆਂ ਮਾਵਾਂ ਦੇ ਪੁੱਤ, ਭੈਣਾਂ ਦੇ ਭਾਈ, ਔਰਤਾਂ ਦੇ ਸੁਹਾਗ ਅਤੇ ਬੱਚਿਆਂ ਦੇ ਪਿਤਾ ਉਹਨਾਂ ਤੋਂ ਦੂਰ ਹੋਣਗੇ..॥ ਬੇਸ਼ੱਕ ਇਹ ਵੀਹ ਫੌਜੀ ਕਿਸੇ ਬਾਹਰਲੇ ਦੇਸ਼ ਦੀ ਨਾਜਾਇਜ ਹਰਕਤ ਕਾਰਨ ਸ਼ਹੀਦ ਹੋਏ ਨੇ ਪਰ ਇਸ ਵਿੱਚ ਕਿਤੇ ਨਾ ਕਿਤੇ ਦੋਸ਼ ਸਾਡੇ ਲੀਡਰਾਂ ਦਾ ਵੀ ਹੈ..॥ ਆਜਾਦੀ ਦੇ ਬਾਅਦ ਤੋਂ ਲੈ ਕੇ ਹੁਣ ਤੱਕ ਸਾਡੇ ਕੁਰਸੀ ਦੇ ਭੁੱਖੇ ਲੀਡਰਾਂ ਨੇ ਜਿਆਦਾਤਰ ਫੈਸਲੇ ਨਿੱਜੀ ਫਾਇਦੇ ਨੂੰ ਦੇਖ ਕੇ ਕੀਤੇ ਨੇ ਨਾ ਕਿ ਦੇਸ਼ ਹਿੱਤ ਵਿੱਚ..॥ ਜੇਕਰ ਸਰਕਾਰਾਂ ਅੱਜ ਤੱਕ ਉਹਨਾਂ ਸ਼ਹੀਦਾਂ ਨੂੰ ਬਣਦਾ ਸਤਿਕਾਰ ਨਹੀਂ ਦੇ ਸਕੀਆਂ ਜਿਨਾਂ ਕਾਰਨ ਸਾਨੂੰ ਆਜਾਦੀ ਮਿਲੀ ਹੈ ਤਾਂ ਹੁਣ ਸਰਹੱਦਾਂ ਉੱਪਰ ਸ਼ਹੀਦ ਹੋਣ ਵਾਲਿਆਂ ਨੂੰ ਸਨਮਾਨ ਮਿਲਣਾ ਤਾਂ ਦੂਰ ਦੀ ਗੱਲ ਹੈ..॥ ਉਹਨਾਂ ਕਿਹਾ ਸਾਡੇ ਸਾਰਿਆਂ ਲਈ ਦੇਸ਼ਹਿੱਤ ਸਭ ਤੋਂ ਪਹਿਲਾਂ ਹੋਣਾ ਚਾਹੀਦਾ ਹੈ..॥ ਉਹਨਾਂ ਕਿਹਾ ਬਾਰਡਰ ਤੇ ਚੀਨ ਦੁਆਰਾ ਕੀਤੀ ਜਾ ਰਹੀ ਛੇੜਖਾਨੀ ਸਹਿਣ ਨਹੀਂ ਕੀਤੀ ਜਾ ਸਕਦੀ..॥ ਇਸ ਲਈ ਚੀਨ ਵਰਗੇ ਦੇਸ਼ ਨੂੰ ਸਬਕ ਸਿਖਾਉਣ ਲਈ ਚੀਨ ਦੇ ਬਣੇ ਸਮਾਨ ਦਾ ਬਾਇਕਾਟ ਕਰਨਾ ਹੀ ਜੰਗ ਦਾ ਪਹਿਲਾ ਕਦਮ ਹੈ..॥ ਕਿਉਂਕਿ ਕਿਸੇ ਵੀ ਦੇਸ਼ ਦੀ ਆਰਥਿਕ ਸਥਿਤੀ ਹੀ ਉਸਦਾ ਮੁੱਖ ਹਥਿਆਰ ਹੁੰਦੀ ਹੈ..॥ ਅਤੇ ਭਾਰਤ ਚੀਨ ਲਈ ਦੁਨੀਆਂ ਦੀ ਸਭ ਤੋਂ ਵੱਡੀ ਮਾਰਕੀਟ ਹੈ..॥ ਇਸ ਲਈ ਜੇਕਰ ਅਸੀਂ ਦੇਸ਼ਹਿੱਤ ਨੂੰ ਦੇਖਦੇ ਹੋਏ ਚੀਨੀ ਸਮਾਨ ਦਾ ਬਾਈਕਾਟ ਕਰਕੇ ਉਸ ਦੀ ਆਰਥਿਕਤਾ ਨੂੰ ਵੱਡੀ ਸੱਟ ਮਾਰ ਸਕਦੇ ਹਾਂ ਅਤੇ ਉਸਦੀ ਆਰਥਿਕਤਾ ਤੇ ਹਮਲਾ ਕਰਕੇ ਅਸੀਂ ਉਸਨੂੰ ਪਿੱਛੇ ਹਟਣ ਲਈ ਮਜਬੂਰ ਕਰ ਸਕਦੇ ਹਾਂ..॥ ਜੇਕਰ ਫੇਰ ਵੀ ਚੀਨ ਆਪਣੇ ਫੈਸਲਿਆਂ ਤੇ ਅੜਿਆ ਰਹਿੰਦਾ ਹੈ ਤਾਂ ਅਸੀਂ ਕੇਂਦਰ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਚੀਨ ਵਿਰੁੱਧ ਸਖਤ ਕਦਮ ਚੁੱਕੇ ਜਾਣ ਅਤੇ ਜੇ ਲੋੜ ਪਵੇ ਤਾਂ ਫੌਜੀ ਐਕਸ਼ਨ ਵੀ ਲੈਣ ਤੋਂ ਗੁਰੇਜ ਨਹੀਂ ਕਰਨਾ ਚਾਹੀਦਾ..॥ ਯੂਥ ਆਫ ਪੰਜਾਬ ਤੇ ਦੇਸ਼ ਦੀ ਜਨਤਾ ਸਰਕਾਰ ਦੇ ਨਾਲ ਖੜੀ ਹੈ..॥ਕਿਉੰਕਿ ਸਾਡੇ ਦੇਸ਼ ਦੀ ਪ੍ਰਭੂਸੱਤਾ ਹੀ ਸਾਡੇ ਲਈ ਸਭ ਕੁਝ ਹੈ..॥ ਅਸੀੰ ਕਿਸੇ ਵੀ ਕਾਰਨ ਇਸ ਨਾਲ ਸਮਝੌਤਾ ਨਹੀਂ ਕਰ ਸਕਦੇ..॥
ਇਸ ਮੌਕੇ ਉਹਨਾਂ ਨਿੱਤ ਦਿਨ ਬਾਰਡਰ ਤੇ ਸ਼ਹੀਦ ਹੁੰਦੇ ਫੌਜੀਆਂ ਦੇ ਪਰਿਵਾਰਾਂ ਨਾਲ ਹਮਦਰਦੀ ਜਾਹਿਰ ਕਰਦਿਆਂ ਕਿਹਾ ਕਿ ਸਰਕਾਰ ਨੂੰ ਦੇਸ਼ ਲਈ ਸ਼ਹੀਦ ਹੋਏ ਫੌਜੀ ਵੀਰਾਂ ਦੇ ਪਰਿਵਾਰਾਂ ਨੂੰ ਬੇਸਹਾਰਾ ਨਹੀਂ ਛੱਡਣਾ ਚਾਹੀਦਾ..॥ ਤਾਂ ਕਿ ਬਾਰਡਰ ਤੇ ਡਿਊਟੀ ਦੇ ਰਹੇ ਫੌਜੀਆਂ ਨੂੰ ਭਰੋਸਾ ਹੋ ਸਕੇ ਕਿ ਸਾਡੇ ਪਰਿਵਾਰ ਸੁਰੱਖਿਅਤ ਨੇ..॥ ਇਸ ਮੌਕੇ ਚੇਅਰਮੈਨ ਪਰਮਦੀਪ ਸਿੰਘ ਬੈਦਵਾਨ ਤੋਂ ਇਲਾਵਾ ਰਿਟਾਇਰ ਫੌਜੀ ਸੂਬੇਦਾਰ ਸਰੂਪ ਸਿੰਘ, ਮੀਤ ਪ੍ਰਧਾਨ ਬੱਬੂ ਮੋਹਾਲੀ, ਜਿਲ੍ਹਾ ਪ੍ਰਧਾਨ ਗੁਰਜੀਤ ਮਟੌਰ, ਜੰਗ ਬਹਾਦੁਰ, ਅਮਰਨਾਥ, ਰਵੀ ਅਰੋੜਾ, ਇਸ਼ਾਂਤ ਮੋਹਾਲੀ, ਸ਼ਰਨਦੀਪ ਸਿੰਘ ਚੱਕਲ ਆਦਿ ਹੋਰ ਲੋਕ ਹਾਜ਼ਰ ਸਨ..॥