ਐਸ ਏ ਐਸ ਨਗਰ 10 ਅਕਤੂਬਰ (ਰਣਜੀਤ ਸਿੰਘ ਕਾਕਾ ) – ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੀ ਕੋਰ ਕਮੇਟੀ ਦੀ ਇਕੱਤਰਤਾ ਪਾਰਟੀ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਦੀ ਪ੍ਰਧਾਨਗੀ ਹੇਠ ਜਥੇਦਾਰ ਉਜਾਗਰ ਸਿੰਘ ਬਡਾਲੀ ਦੇ ਗ੍ਰਹਿ ਵਿਖੇ ਹੋਈ। ਜਿਸ ਵਿੱਚ ਬ੍ਰਹਮਪੁਰਾ, ਜਥੇਦਾਰ ਬਡਾਲੀ ਸਮੇਤ ਮੁਹਿੰਦਰ ਸਿੰਘ ਹੁਸੈਨਪੁਰ, ਹਰਸੁਖਇੰਦਰ ਸਿੰਘ ਬੱਬੀ ਬਾਦਲ, ਕਰਨੈਲ ਸਿੰਘ ਪੀਰ ਮੁਹੰਮਦ,ਸਾਹਿਬ ਸਿੰਘ ਬਡਾਲੀ ਮੱਖਣ ਸਿੰਘ ਨੰਗਲ,ਮਨਮੋਹਨ ਸਿੰਘ ਸੱਠਿਆਲਾ ਮਨਦੀਪ ਸਿੰਘ ਖਿਜ਼ਰਾਬਾਦ ਸਾਮਲ ਹੋਏ। ਇਕੱਤਰਤਾ ਵਿੱਚ ਕੇਂਦਰ ਦੀ ਮੋਦੀ ਸਰਕਾਰ ਵਲੋਂ ਖੇਤੀ ਕਾਨੂੰਨਾਂ ਸੰਬੰਧੀ ਪਾਸ ਕੀਤੇ ਗਏ ਤਿੰਨ ਕਾਲੇ ਬਿੱਲਾਂ ਨੂੰ ਜਿਥੇ ਕਿਸਾਨ ਵਿਰੋਧੀ ਕਰਾਰ ਦਿਤਾ ਹੈ ਤੇ ਆਖਿਆ ਕਿ ਮੋਦੀ ਸਰਕਾਰ ਨੇ ਦੇਸ਼ ਦੇ ਅੰਨਦਾਤਾ ਨਾਲ ਘੋਰ ਬੇਇਨਸਾਫੀ ਅਤੇ ਧੱਕੇਸ਼ਾਹੀ ਕਰਕੇ ਇਕ ਸੋਚੀ ਸਮਝੀ ਸਾਜ਼ਿਸ਼ ਰਾਹੀਂ ਕਾਰਪੋਰੇਟ ਘਰਾਣਿਆਂ ਨੂੰ ਆਪਣੀ ਮਰਜ਼ੀ ਨਾਲ ਕਿਸਾਨਾਂ ਦੀ ਲੁੱਟ ਖਸੁੱਟ ਕਰਨ ਦੀ ਖੁੱਲ ਦੇ ਦਿੱਤੀ ਹੈ। ਕਿਸਾਨੀ ਸੰਘਰਸ਼ ਦੀ ਪੁਰਜੋਰ ਹਮਾਇਤ ਕਰਦਿਆਂ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹੋਣ ਦਾ ਸੰਕਲਪ ਵੀ ਲਿਆ। ਇਸੇ ਦੌਰਾਨ ਖੇਤੀ ਕਾਨੂੰਨਾਂ ਨੂੰ ਪਾਸ ਕਰਨ ਵਿੱਚ ਕੇਂਦਰ ਸਰਕਾਰ ਵਿੱਚ ਕੁਝ ਸਮਾਂ ਪਹਿਲਾਂ ਤੱਕ ਭਾਈਵਾਲ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਪੰਜਾਬ ਅਤੇ ਕਿਸਾਨ ਵਿਰੋਧੀ ਭੂਮਿਕਾ ਨਿਭਾਏ ਜਾਣ ਦੀ ਕਰੜੇ ਸਬਦਾਂ ਵਿੱਚ ਨਿਖੇਧੀ ਕੀਤੀ।

ਹੈ ਅਤੇ ਹੁਣ ਬਾਦਲ ਪਰਿਵਾਰ ਪ੍ਰਤੀ ਕਿਸਾਨਾਂ ਅਤੇ ਪੰਜਾਬ ਦੀ ਜਨਤਾ ਦੇ ਭਾਰੀ ਵਿਰੋਧ ਕਾਰਨ ਹੀ ਬੀਬੀ ਬਾਦਲ ਨੇ ਅਸਤੀਫ਼ਾ ਦਿਤਾ, ਜੋ ਕਿ ਇੱਕ ਮਹਿਜ ਡਰਾਮਾ ਹੈ। ਪੰਜਾਬ ਦੀ ਜਨਤਾ ਜਾਗਰੂਕ ਹੈ ਅਤੇ ਕਦੇ ਵੀ ਬਾਦਲ ਪਰਿਵਾਰ ਨੂੰ ਮਾਫ ਨਹੀਂ ਕਰੇਗੀ। ਇਕੱਤਰਤਾ ਦੌਰਾਨ ਆਗੂਆਂ ਨੇ ਕੇਂਦਰ ਦੀ ਸਰਕਾਰ ਵਲੋਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਸੰਬੰਧੀ ਗਠਿਤ ਕੀਤੇ ਗਏ ਗੁਰਦੁਆਰਾ ਜੁਡੀਸਲ ਕਮਿਸ਼ਨ ਦਾ ਸਵਾਗਤ ਕੀਤਾ ਗਿਆ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਪਿਛਲੇ ਦਿਨਾਂ ਵਿਚ ਸ਼੍ਰੀ

ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਹੋਈ ਚੋਰੀ ਸੰਬੰਧੀ ਦੋਸ਼ੀਆਂ ਵਿਰੁੱਧ ਹਾਲੇ ਤੱਕ ਉਚਿਤ ਕਾਰਵਾਈ ਨਾ ਕਰਨ ਅਤੇ ਗਾਇਬ ਹੋਏ ਗੁਰੂ ਸਰੂਪਾਂ ਦੇ ਪਹੁੰਚਣ ਦੇ ਥਾਉਂ ਟਿਕਾਣੇ ਬਾਰੇ ਕੋਈ ਵੀ ਜਾਣਕਾਰੀ ਸੰਗਤ ਨੂੰ ਨਾ ਦੇਣ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕੀਤੀ। ਖੇਤੀ, ਜੀ ਐਸ ਟੀ (GST) ਅਤੇ ਹੋਰ ਕਾਨੂੰਨਾਂ ਰਾਹੀਂ ਰਾਜਾਂ ਦੇ ਸੰਘੀ ਢਾਂਚੇ ਉਤੇ ਕੇਂਦਰ ਸਰਕਾਰ ਵਲੋਂ ਕੀਤੇ ਜਾ ਰਹੇ ਹਮਲਿਆਂ ਉਪਰ ਗਹਿਰੀ ਚਿੰਤਾ ਪ੍ਰਗਟਾਈ ਤੇ ਪੰਜਾਬ ਦੇ ਚਿਰਾਂ ਤੋਂ ਲਟਕਦੇ ਆ ਰਹੇ ਮੁੱਦੇ ਚੰਡੀਗੜ੍ਹ ਅਤੇ ਪੰਜਾਬੀ ਬੋਲਦੇ ਇਲਾਕਿਆਂ ਦੀ ਪ੍ਰਾਪਤੀ ਅਤੇ ਪੰਜਾਬ ਦੇ ਹੈਡ ਵਰਕਸ ਪੰਜਾਬ ਦੇ ਹਵਾਲੇ ਕਰਨ ਲਈ, ਪੰਜਾਬ ਦੇ ਪਾਣੀਆਂ ਸੰਬੰਧੀ ਕੇਂਦਰ ਵਲੋਂ ਪੰਜਾਬ ਨਾਲ ਸ਼ਰੇ ਆਮ ਕੀਤੀ ਜਾ ਰਹੀ ਬੇਇਨਸਾਫੀ ਅਤੇ ਧੱਕੇਸ਼ਾਹੀ ਨੂੰ ਠੱਲ ਪਾਉਣ ਲਈ ਪੰਜਾਬ ਦੀ ਹਰੇਕ ਰਾਜਸੀ ਧਿਰ ਨੂੰ ਨਾਲ ਲੈਕੇ ਸ਼ਾਂਤਮਈ ਸੰਘਰਸ਼ ਵਿੱਢੇਗੀ। ਪਿਛਲੇ ਦਿਨੀਂ ਵਾਪਰੇ ਸ਼ਰਮਨਾਕ, ਘਿਨਾਉਣੇ ਅਤੇ ਦਰਦਨਾਕ ਉੱਤਰ ਪ੍ਰਦੇਸ਼ ਦੇ ਹਾਥਰਸ ਕਾਂਡ ਵਿਚ ਦਲਿਤ ਲੜਕੀ ਨਾਲ ਹੋਏ ਘੋਰ ਅਤਿਆਚਾਰ ਅਤੇ ਯੂਪੀ ਪ੍ਰਸ਼ਾਸ਼ਨ ਦੀ ਇਸ ਮਸਲੇ ਵਿਚ ਗੈਰ ਮਨੁੱਖੀ ਅਤੇ ਦੋਸ਼ੀਆਂ ਨੂੰ ਬਚਾਉਣ ਦੀ ਕਾਰਵਾਈਆਂ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ। ਯੂਪੀ ਪ੍ਰਸ਼ਾਸ਼ਨ ਨੂੰ ਸਖਤ ਤਾੜਨਾ ਕਰਦੀ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਨਾ ਕਰਨ ਅਤੇ ਦੋਸ਼ੀਆਂ ਵਿਰੁੱਧ ਮੁਕੱਦਮਾ ਦਰਜ਼ ਕਰਕੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ