ਮਾਜਰੀ । ਨਵੰਬਰ (ਮਾਰਸ਼ਲ ਨਿਊਜ਼)ਅੱਜ ਬਲਾਕ ਮਾਜਰੀ ਵਿਖੇ ਖੇਤੀਬਾੜੀ ਮੰਤਰੀ ਪੰਜਾਬ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਨੰਸੀਟੂ ਸੀ.ਆਰ.ਐਮ.ਸਕੀਮ ਅਧੀਨ ਸਾਲ 2021-22 ਦੌਰਾਨ ਪਰਾਲੀ ਦੇ ਯੋਗ ਪ੍ਰਬੰਧਨ ਹਿੱਤ ਸਹਿਕਾਰੀ ਸਭਾਵਾਂ/ਪੰਚਾਇਤਾਂ/ਕਿਸਾਨ ਗੁਰੱਪਾਂ/ਨਿੱਜੀ ਕਿਸਾਨਾਂ ਵੱਲੋ ਖਰੀਦ ਕੀਤੀ ਗਈ ਖੇਤੀ ਮਸ਼ੀਨਰੀ ਦੀ ਭੌਤਿਕੀ ਪੜਤਾਲ ਲਈ ਕੈਂਪ ਲਗਾਇਆ ਗਿਆ। ਇਹ ਜਾਣਕਾਰੀ ਦਿੰਦਿਆ ਖੇਤੀਬਾੜੀ ਅਫ਼ਸਰ ਡਾਂ ਗੁਰਬਚਨ ਸਿੰਘ ਨੇ ਦੱਸਿਆ ਕਿ ਮੁੱਖ ਖੇਤੀਬਾੜੀ ਅਫ਼ਸਰ ਐਸ.ਏ.ਐਸ ਨਗਰ ਦੀ ਅਗਵਾਈ ਹੇਠ ਜਿਨਾਂ ਸਹਿਕਾਰੀ ਸਭਾਵਾਂ/ਪੰਚਾਇਤਾਂ/ਕਿਸਾਨ ਗੁਰੱਪਾਂ/ਨਿੱਜੀ ਕਿਸਾਨਾਂ ਨੇ ਪੋਰਟਲ ਤੇ ਅਪਲਾਈ ਕੀਤਾ ਸੀ ਉਹਨਾਂ ਨੂੰ ਪੋਰਟਲ ਵੱਲੋਂ ਸੈਕਸ਼ਨ ਪੱਤਰ ਜਾਰੀ ਕੀਤੇ ਗਏ ਸਨ, ਇਨਾਂ ਜਾਰੀ ਸੈਕਸ਼ਨ ਪੱਤਰਾਂ ਦੇ ਆਧਾਰ ਤੇ ਸੀ.ਆਰ.ਐਮ. ਸਕੀਮ ਅਧੀਨ ਪਰਾਲੀ ਦੇ ਯੋਗ ਪ੍ਰਬੰਧਨ ਹਿੱਤ ਖਰੀਦ ਕੀਤੀ ਗਈ ਖੇਤੀ ਮਸ਼ੀਨਰੀ ਦੀ ਪੜਤਾਲ ਕਰਨ ਸਬੰਧੀ ਬਲਾਕ ਮਾਜਰੀ ਨੇੜੇ ਬਾਬੇ ਦਾ ਢਾਬਾ ਵਿਖੇ ਸਾਈਟ ਤੇ ਸੱਦਿਆ ਗਿਆ ਸੀ ਕਿ ਮਸ਼ੀਨਾਂ ਦੀ ਭੌਤਿਕੀ ਪੜਤਾਲ ਕਰਵਾਉਣ ਲਈ ਸੈਕਸ਼ਨ ਪੱਤਰ ਦੀ ਕਾਪੀ, ਐਪਲੀਕੇਸ਼ਨ ਫਾਰਮ ਦੀ ਕਾਪੀ, ਆਧਾਰ ਕਾਰਡ ਦੀ ਕਾਪੀ,ਅਸਲ ਬਿੱਲ ਦੀ ਕਾਪੀ, ਜਾਤੀ ਸਰਟੀਫਿਕੇਟ ਦੀ ਕਾਪੀ ਅਤੇ ਬੈਂਕ ਖਾਤੇ ਦੀ ਫੋਟੋ ਕਾਪੀ ਆਦਿ ਦਸਤਾਵੇਜ਼ ਵੈਰੀਫਿਕੇਸ਼ਨ ਸਮੇਂ ਚੈਕ ਕਰਨ ਲਈ ਮੌਕੇ ਤੇ ਲੈਕੇ ਆਉਣ। ਉਹਨਾਂ ਦੱਸਿਆ ਕਿ ਖੇਤੀ ਮਸ਼ੀਨਰੀ ਦੀ ਭੌਤਿਕੀ ਪੜਤਾਲ ਮੁੰਕਮਲ ਹੋਣ ਉਪਰੰਤ ਕਿਸਾਨਾਂ ਅਤੇ ਗਰੁੱਪਾਂ ਦੇ ਖਾਤਿਆਂ ਵਿੱਚ ਸਬਸਿਡੀ ਦੀ ਰਾਸ਼ੀ ਟਰਾਂਸਫਰ ਕਰਨ ਹਿੱਤ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।ਇਸ ਮੌਕੇ 18 ਖੇਤੀ ਮਸ਼ੀਨਾਂ ਦੀ ਫਿਜ਼ੀਕਲ ਵੈਰੀਫਿਕੇਸ਼ਨ ਕੀਤੀ ਗਈ। ਇਸ ਮੌਕੇ ਵਿਭਾਗ ਦੇ ਡਾਂ ਪਰਮਿੰਦਰ ਸਿੰਘ, ਗੁਰਪ੍ਰੀਤ ਸਿੰਘ ਏ ਡੀ ੳ, ਮਨਪਾਲ ਸਿੰਘ, ਸੁਖਦੇਵ ਸਿੰਘ, ਕੁਲਦੀਪ ਸਿੰਘ, ਰਾਜਵੀਰ ਕੌਰ, ਸਵਿੰਦਰ ਕੁਮਾਰ, ਜਸਵੰਤ ਸਿੰਘ, ਸਿਮਰਨਜੀਤ ਕੌਰ ਅਤੇ ਖੇਤੀ ਮਸ਼ੀਨ ਨਾਲ ਕਿਸਾਨ ਅਮਰਜੀਤ ਸਿੰਘ, ਸੁਖਜੀਤ ਕੌਰ ਕੰਸਾਲਾ,ਕੇਸਰ ਸਿੰਘ ਬੂਥਗੜ੍ਹ ਵਗੈਰਾ ਹਾਜ਼ਰ ਸਨ।

LEAVE A REPLY

Please enter your comment!
Please enter your name here