ਵਿਧਾਨ ਸਭਾ ਹਲਕੇ 29-ਫਗਵਾੜਾ, 39-ਮੁਕੇਰੀਆਂ, 68-ਦਾਖਾ ਅਤੇ 79-ਜਲਾਲਾਬਾਦ ਵਿਚ 21 ਅਕਤੂਬਰ, 2019 ਦਿਨ ਸੋਮਵਾਰ ਨੂੰ ਹੋ ਰਹੀਆਂ ਜ਼ਿਮਨੀ ਚੋਣਾਂ ਦੇ ਮੱਦੇਨਜ਼ਰ ਇਹਨਾਂ ਚੋਣ ਹਲਕਿਆਂ ਵਿਚ ਸਥਿਤ ਸਰਕਾਰੀ ਦਫਤਰਾਂ, ਬੋਰਡਾਂ/ਕਾਰਪੋਰੇਸ਼ਨਾਂ ਅਤੇ ਵਿੱਦਿਅਕ ਅਦਾਰਿਆਂ ਵਿਚ ਸਥਾਨਕ ਛੁੱਟੀ ਦਾ ਐਲਾਨ ਕੀਤਾ ਗਿਆ ਹੈ।

ਇਨ੍ਹਾਂ ਚੋਣਾਂ ਦੇ ਮੱਦੇਨਜ਼ਰ ਵਿਧਾਨ ਸਭਾ ਦੇ ਇਨ੍ਹਾਂ ਹਲਕਿਆਂ ‘ਚ ਸਥਿਤ ਫੈਕਟਰੀਆਂ/ਦੁਕਾਨਾਂ ਅਤੇ ਵਪਾਰਕ ਇਕਾਈਆਂ ਦੇ ਕਿਰਤੀਆਂ ਲਈ ਇੱਕ ਪੇਡ ਛੁੱਟੀ ਦਾ ਐਲਾਨ ਕੀਤਾ ਗਿਆ ਹੈ।

ਪੰਜਾਬ ਸਰਕਾਰ ਦੇ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ 21 ਅਕਤੂਬਰ, 2019 ਨੂੰ ਸੋਮਵਾਰ ਹੈ ਜੋ ਕਿ 20 ਅਕਤੂਬਰ, 2019 ਤੋਂ ਸ਼ੁਰੂ ਅਤੇ 26 ਅਕਤੂਬਰ, 2019 ਨੂੰ ਖਤਮ ਹੋਣ ਵਾਲੇ ਹਫਤੇ ਦੀ ਹਫਤਾਵਾਰੀ ਛੁੱਟੀ ਨਹੀਂ ਹੈ ਅਤੇ ਇਸ ਹਫਤੇ ਦੀ ਹਫਤਾਵਾਰੀ ਛੁੱਟੀ ਪਹਿਲਾਂ ਦੀ ਤਰ੍ਹਾਂ ਹੀ ਹੋਵੇਗੀ।

LEAVE A REPLY

Please enter your comment!
Please enter your name here