ਕੁਰਾਲੀ 1ਅਗਸਤ (ਮਾਰਸ਼ਲ ਨਿਊਜ਼) ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨ ਅਤੇ ਖੇਤੀਬਾੜੀ ਦੇ ਨਾਲ ਹੋਰ ਸਹਾਇਕ ਧੰਦੇ ਸ਼ੁਰੂ ਕਰਨ ਲਈ ਫਾਰਮਰ ਅਡਵਾਇਜਰੀ ਕਮੇਟੀ ਦੀ ਮੀਟਿੰਗ ਖੇਤੀਬਾੜੀ ਦਫਤਰ ਸਿੰਘਪੁਰਾ ਵਿਖੇ ਕੀਤੀ ਗਈ। ਡਾਂ ਰਾਜੇਸ਼ ਕੁਮਾਰ ਰਹੇਜਾ ਮੁੱਖ ਖੇਤੀਬਾੜੀ ਅਫਸਰ ਦੀ ਅਗਵਾਈ ਹੇਠ ਡਾਂ ਗੁਰਬਚਨ ਸਿੰਘ ਖੇਤੀਬਾੜੀ ਅਫਸਰ ਬਲਾਕ ਮਾਜਰੀ ਦੀ ਪ੍ਰਧਾਨਗੀ ਹੇਠ ਕਮੇਟੀ ਮੈਂਬਰਾਂ ਨੇ ਕਿਸਾਨਾਂ ਨੂੰ ਖੇਤੀਬਾੜੀ ਦੇ ਨਾਲ ਸਹਾਇਕ ਧੰਦਿਆ ਵਿੱਚ ਆ ਰਹੀਆਂ ਮੁਸ਼ਕਿਲਾਂ ਅਤੇ ਉਨ੍ਹਾਂ ਦੇ ਹੱਲ ਬਾਰੇ ਵਿਚਾਰ ਵਟਾਂਦਰਾ ਕੀਤਾ ਅਤੇ ਆਤਮਾ ਸਕੀਮ ਅਧੀਨ ਅਗਲੇ ਸਾਲ ਦੇ ਕੰਮਾਂ ਦਾ ਐਕਸ਼ਨ ਪਲਾਨ ਤਿਆਰ ਕੀਤਾ। ਇਸ ਮੌਕੇ ਕਮੇਟੀ ਮੈਂਬਰ ਅਵਤਾਰ ਸਿੰਘ ਤੀੜਾ ਨੇ ਵਿਭਾਗ ਤੋਂ ਮੰਗ ਕੀਤੀ ਕਿ ਆਤਮਾ ਸਕੀਮ ਅਧੀਨ ਕਿਸਾਨਾਂ ਨੂੰ ਸਹਾਇਕ ਧੰਦੇ ਸ਼ੁਰੂ ਕਰਨ ਲਈ ਕੇ.ਵੀ.ਕੇ ਕੇਂਦਰ/ਪੀ.ਏ.ਯੂ ਜਾਂ ਹੋਰ ਸੰਸਥਾਵਾਂ ਤੋਂ ਟਰੇਨਿੰਗ ਦਿਵਾਉਣ ਦੇ ਪ੍ਰਬੰਧ ਕੀਤੇ ਜਾਣ ਤਾਂ ਜੋ ਕਿਸਾਨ ਪੂਰੀ ਜਾਣਕਾਰੀ ਲੈਕੇ ਕੰਮ ਸ਼ੁਰੂ ਕਰ ਸਕਣ ਅਤੇ ਇਸ ਸਕੀਮ ਤਹਿਤ ਛੋਟੇ ਕਿਸਾਨਾਂ ਨੂੰ ਸਪਰੇਅ ਪੰਪ ਅਤੇ ਛੋਟੇ ਸੰਦ ਖ੍ਰੀਦਣ ਲਈ ਮਾਲੀ ਸਹਾਇਤਾ ਦਿੱਤੀ ਜਾਵੇ।ਇਸ ਮੌਕੇ ਕਿਸਾਨ ਮੈਂਬਰ ਨੇ ਕਿਹਾ ਕਿ ਬਲਾਕ ਦੇ ਕਿਸਾਨਾਂ ਨੂੰ ਹੋਰ ਕਿਸਾਨਾਂ ਵੱਲੋਂ ਸ਼ੁਰੂ ਕੀਤੇ ਸਹਾਇਕ ਧੰਦੇ ਅਤੇ ਵੱਖ-ਵੱਖ ਫਸਲਾਂ ਦੇ ਪ੍ਰਦਰਸ਼ਨੀ ਪਲਾਂਟ ਆਦਿ ਵਿਖਾਉਣ ਲਈ ਅਕਸਪੋਜਰ ਵਿਜਟਾਂ ਕਰਵਾਇਆ ਜਾਣੀਆਂ ਚਾਹੀਦੀਆਂ ਹਨ।ਇਸ ਮੌਕੇ ਡਾਂ ਮੁਨੀਸ਼ ਸ਼ਰਮਾ ਕੇ ਵੀ ਕੇ ਕੇਂਦਰ ਮੋਹਾਲੀ ਨੇ ਮੈਬਰਾਂ ਨੂੰ ਫਲਦਾਰ ਬੂਟੇ ਅਤੇ ਸ਼ਬਜੀਆ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਇਸ ਮੀਟਿੰਗ ਵਿੱਚ ਵਿਭਾਗ ਦੇ ਡਾਂ ਰਮਨ ਕਰੋੜੀਆ, ਸਿਮਰਨਜੀਤ ਕੌਰ, ਜਸਵੰਤ ਸਿੰਘ ਏ ਟੀ ਐਮ ਅਤੇ ਕਿਸਾਨ ਮੈਂਬਰ ਹਾਜਰ ਸਨ।

LEAVE A REPLY

Please enter your comment!
Please enter your name here