ਮਾਜਰੀ,10 ਅਗਸਤ( ਰਣਜੀਤ ਸਿੰਘ)ਨੇੜਲੇ ਪਿੰਡ ਫਾਟਵਾਂ ਦੇ ਸਰਕਾਰੀ ਹਾਈ ਸਕੂਲ ਵਿੱਚ ਗਣਿੱਤ ਮੇਲਾ ਲਗਾਇਆ ਗਿਆ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਨੇ ਗਣਿੱਤ ਵਿਸ਼ੇ ਨਾਲ ਸਬੰਧਤ ਮਾਡਲਾਂ ਦੀ ਪੇਸ਼ਕਾਰੀ ਕੀਤੀ।
ਸਕੂਲ ਦੀ ਮੁੱਖ ਅਧਿਆਪਕਾ ਆਂਚਲ ਜਿੰਦਲ ਦੀ ਦੇਖਰੇਖ ਵਿੱਚ ਲਗਾਏ ਇਸ ਗਣਿੱਤ ਮੇਲੇ ਦਾ ਉਦਘਾਟਨ ਬਲਾਕ ਮੈਂਟਰ (ਗਣਿੱਤ) ਸੰਜੀਵ ਕੁਮਾਰ ਨੇ ਕੀਤਾ। ਇਸ ਦੌਰਾਨ ਸਕੂਲ ਦੀਆਂ ਗਣਿੱਤ ਅਧਿਆਪਕਾਵਾਂ ਸੀਮਾ ਸੇਠ ਅਤੇ ਸੰਦੀਪ ਕੌਰ ਦੀ ਅਗਵਾਈ ਵਿੱਚ ਵਿਦਿਆਰਥੀਆਂ ਵਲੋਂ ਤਿਆਰ ਕੀਤੇ ਗਣਿੱਤ ਦੇ ਮਾਡਲ ਪੇਸ਼ ਕੀਤੇ ਗਏ। ਮੁੱਖ ਅਧਿਆਪਕਾ ਆਂਚਲ ਜਿੰਦਲ ਨੇ ਦੱਸਿਆ ਕਿ ਗਣਿੱਤ ਅਧਿਆਪਕਾਵਾਂ ਸੀਮਾ ਸੇਠ ਅਤੇ ਸੰਦੀਪ ਕੌਰ ਦੀ ਅਤੇ ਵਿਦਿਆਰਥੀਆਂ ਨੇ ਕਈ ਦਿਨਾਂ ਦੀ ਸਖ਼ਤ ਮਿਹਨਤ ਕਰਕੇ ਮਾਡਲ ਤਿਆਰ ਕੀਤੇ ਹਨ। ਉਨ੍ਹਾਂ ਕਿਹਾ ਕਿ ਇਹ ਮਾਡਲ ਗਣਿੱਤ ਵਿਸ਼ੇ ਨੂੰ ਸੁੁਖਾਲਾ ਤੇ ਰੌਚਕ ਬਣਾਉਣ ਵਿੱਚ ਸਹਾਈ ਹੋਣਗੇ। ਉਨ੍ਹਾਂ ਕਿਹਾ ਕਿ ਇਸ ਗਣਿੱਤ ਮੇਲੇ ਵਿੱਚ ਛੇਵੀਂ ਤੋਂ ਦਸਵੀਂ ਜਮਾਤ ਤੱਕ ਦੇ ਹਰ ਵਿਦਿਆਰਥੀ ਨੇ ਮਾਡਲ,ਚਾਰਟ ਅਤੇ ਹੋਰ ਗਤੀਵਿਧੀ ਵਿੱਚ ਭਾਗ ਲੈਂਦਿਆਂ ਆਪਣਾ ਯੋਗਦਾਨ ਪਾਇਆ ਹੈ। ਇਸੇ ਦੌਰਾਨ ਬੀਐੱਮ ਸੰਜੀਵ ਕੁਮਾਰ ਨੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਸ਼ਲਘਾ ਕਰਦਿਆਂ ਕਿਹਾ ਕਿ ਗਣਿੱਤ ਨੂੰ ਨੀਰਸ ਵਿਸ਼ਾ ਮੰਨਿਆ ਜਾਂਦਾ ਹੈ ਪਰ ਵਿਦਿਆਰਥੀਆਂ ਤੇ ਅਧਿਆਪਕਾਂ ਦੀ ਇਸ ਤਰ੍ਹਾਂ ਦੀ ਸ਼ਮੂਲੀਅਤ ਇਸ ਵਿਸ਼ੇ ਵਿੱਚ ਰੁਚੀ ਵਧਾਉਣਗੇ। ਇਸ ਮੌਕੇ ਸਕੂਲ ਦਾ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਤੋਂ ਇਲਾਵਾ ਹੋਰ ਪਤਵੰਤੇ ਹਾਜ਼ਰ ਸਨ।

LEAVE A REPLY

Please enter your comment!
Please enter your name here