ਕੁਰਾਲੀ 7ਜਲਾਈ(ਮਾਰਸ਼ਲ ਨਿਊਜ਼) ਕਿਸਾਨਾਂ ਨੂੰ ਜਿਥੇ ਕਿਤੇ ਵੀ ਖੇਤ ਵਿਚ ਕੋਈ ਸਮੱਸਿਆ ਆਉਂਦੀ ਹੈ ਤਾਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਖੇਤੀਬਾੜੀ ਮਾਹਿਰਾਂ ਦੀ ਟੀਮ ਮੌਕੇ ਤੇ ਜਾਕੇ ਫਸਲ ਦਾ ਨਿਰੀਖਣ ਕਰਦੀ ਹੈ।
ਮਿਸ਼ਨ ਤੰਦਰੁਸਤ ਪੰਜਾਬ ਤਹਿਤ ਡਾਂ ਕਾਹਨ ਸਿੰਘ ਪੰਨੂੰ ਸਕੱਤਰ ਖੇਤੀਬਾੜੀ ਅਤੇ ਡਾਇਰੈਕਟਰ ਖੇਤੀਬਾੜੀ ਪੰਜਾਬ ਜੀ ਵਲੋਂ ਦਿੱਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਫਸਲਾਂ ਨੂੰ ਕੀੜਿਆਂ ਅਤੇ ਬਿਮਾਰੀਆਂ ਤੋਂ ਬਚਾਅ ਲਈ ਖਾਦਾਂ ਦੀ ਸੰਤੁਲਿਤ ਵਰਤੋਂ ਕਰਨ ਬਾਰੇ ਜਾਗਰੂਕ ਕੀਤਾ ਗਿਆ ਸੀ ਤਾਂ ਜੋ ਬਾਅਦ ਵਿੱਚ ਫਸਲ ਤੇ ਕਿਸੇ ਵੀ ਕਿਸਮ ਦੀ ਕੋਈ ਸਮੱਸਿਆ ਨਾ ਆਵੇ ।ਇਸੇ ਲੜੀ ਤਹਿਤ ਪਿੰਡ ਦੁਸਾਰਨਾ ਵਿਖੇ ਗੰਨਾ,ਮੱਕੀ ਅਤੇ ਝੋਨੇ ਦੀ ਸਿੱਧੀ ਬਿਜਾਈ ਦੀ ਫਸਲ ਦਾ ਨਿਰੀਖਣ ਕੀਤਾ।ਮ

ਇਸ ਮੌਕੇ ਗੰਨੇ ਦੀ ਫਸਲ ਦਾ ਸਰਵੇਖਣ ਕਰਦੇ ਹੋਏ ਡਾਂ ਗੁਰਬਚਨ ਸਿੰਘ ਖੇਤੀਬਾੜੀ ਅਫਸਰ ਬਲਾਕ ਮਾਜਰੀ ਨੇ ਦੱਸਿਆ ਕਿ ਗੰਨੇ ਦੀ ਫਸਲ ਤੇ ਆਗ ਦੇ ਗੜੂੰਏ ਦਾ ਹਮਲਾ ਵੇਖਿਆ ਗਿਆ ਇਹ ਕੀੜਾ ਮਾਰਚ ਤੋਂ ਅਕਤੂਬਰ ਤੱਕ ਹਮਲਾ ਕਰਦਾ ਹੈ ਪਰ ਜੁਲਾਈ-ਅਗਸਤ ਦੌਰਾਨ ਬਹੁਤ ਹਾਨੀਕਾਰਕ ਹੁੰਦਾ ਹੈ ਇਸ ਦੇ ਹਮਲੇ ਕਰਕੇ ਗੰਨੇ ਦੇ ਸਿਰੇ ਤੋਂ ਗੋਭ ਵਾਲਾ ਪੱਤਾ ਸੁੱਕ ਜਾਂਦਾ ਹੈ ਅਤੇ ਆਗ ਵਿੱਚ ਮੋਰੀਆਂ ਕਰ ਦਿੱਤਾ ਹੈ। ਇਸ ਦੀ ਰੋਕਥਾਮ ਲਈ ਹਮਲੇ ਵਾਲੇ ਪੜਸੂਏ ਅਪਰੈਲ ਤੇ ਜੂਨ ਦੌਰਾਨ ਕੱਟ ਦਿਉ।

ਇਸ ਤੋਂ ਇਲਾਵਾ ਟਰਾਈਕੋਗਰਾਮਾ ਜਪੋਨੀਕਮ (ਮਿੱਤਰ ਕੀੜੇ) ਦੇ ਕਾਰਡਾਂ ਨੂੰ 40 ਬਰਾਬਰ ਹਿੱਸਿਆਂ ਵਿੱਚ ਇਸ ਤਰ੍ਹਾਂ ਕੱਟੋ ਕਿ ਹਰ ਹਿੱਸੇ ਉਪਰ ਤਕਰੀਬਨ 500 ਆਂਡੇ ਹੋਣ ਅਤੇ ਇਨ੍ਹਾਂ ਹਿੱਸਿਆਂ ਨੂੰ ਪੱਤਿਆ ਦੇ ਹੇਠਲੇ ਪਾਸੇ ਇਕ ਏਕੜ ਵਿੱਚ ਬਰਾਬਰ ਦੂਰੀ ਤੇ 40 ਥਾਵਾਂ ਤੇ ਸਾਂਮ ਵੇਲੇ ਨੱਥੀ ਕਰੋ।ਇਹ ਕਾਰਡ ਕੀਟ ਵਿਗਿਆਨ ਵਿਭਾਗ ਪੀ ਏ ਯੂ ਲੁਧਿਆਣਾ ,ਖੇਤਰੀ ਖੋਜ ਕੇਂਦਰਾਂ ਵਿੱਚ ਵੀ ਮਿਲ ਸਕਦੇ ਹਨ। ਇਸ ਮੌਕੇ ਡਾ ਗੁਰਬਚਨ ਨੇ ਦੱਸਿਆ ਕਿ ਇਸ ਦੀ ਰੋਕਥਾਮ ਜੂਨ ਦੇ ਆਖਰੀ ਹਫਤੇ ਜਾਂ ਜੁਲਾਈ ਦੇ ਪਹਿਲੇ ਹਫਤੇ (ਜੇਕਰ ਹਮਲਾ 5% ਤੋਂ ਵੱਧ ਹੋਵੇ) ਪ੍ਤੀ ਏਕੜ ਦੇ ਹਿਸਾਬ 10 ਕਿਲੋ ਫਰਟੇਰਾ 0.4 ਜੀ ਆਰ ਜਾਂ 12 ਕਿਲੋ ਫਿਊਰਾਡਾਨ / ਫਿਊਰੀ 3 ਜੀ ਦੇ ਕੈਪਸੂਲ ਨੂੰ ਸ਼ਾਖਾ ਦੇ ਮੁੱਢਾਂ ਨੇੜੇ ਪਾਉ ਤੇ ਮੁੱਢਾਂ ਨੂੰ ਹਲਕੀ ਮਿੱਟੀ ਚਾੜੵ ਕੇ ਖੇਤ ਨੂੰ ਪਾਣੀ ਲਾ ਦਿਉ ।ਇਸ ਨੂੰ ਵਰਤਣ ਸਮੇਂ ਰਬੜ ਦੇ ਦਸਤਾਨੇ ਵਰਤੋਂ ਅਤੇ ਪਹਿਲਾਂ ਗਿੱਲੀ ਮਿੱਟੀ ਵਿੱਚ ਮਿਲਾਕੇ ਕਰੋ ਤਾਂ ਜੋ ਕੀਟਨਾਸ਼ਕ ਵਰਤਦੇ ਸਮੇਂ ਇਸ ਦਾ ਧੂੜਾ ਨਾ ਉੱਡੇ ।ਇਸ ਖੇਤ ਦੇ ਡੇਟ ਮਹੀਨੇ ਤੱਕ ਆਗ,ਘਾਹ ਆਦਿ ਕੱਟ ਕੇ ਪਸ਼ੂਆਂ ਨੂੰ ਨਹੀਂ ਪਾਉਣੇ ਚਾਹੀਦੇ । ਇਸ ਮੌਕੇ ਉਨ੍ਹਾਂ ਦੇ ਨਾਲ ਸ੍ਰੀ ਗੁਰਚਰਨ ਸਿੰਘ ਟੈਕਨੀਸ਼ੀਅਨ, ਸਵਿੰਦਰ ਕੁਮਾਰ ਏ ਟੀ ਐਮ ਅਤੇ ਕਿਸਾਨ ਕਰਨੈਲ ਸਿੰਘ ਹਾਜਰ ਸਨ ।