ਅਚਨਚੇਤ ਛਾਪੇਮਾਰੀ ਦੌਰਾਨ 35.68 ਕੁਇੰਟਲ ਨਾ ਖਾਣਯੋਗ ਫਲ ਅਤੇ ਸਬਜ਼ੀਆਂ ਨਸ਼ਟ
ਲਗਾਤਾਰ ਛਾਪੇਮਾਰੀਆਂ ਨੇ ਗੈਰ ਮਿਆਰੀ ਫਲ ਅਤੇ ਸਬਜੀਆਂ ਵੇਚਣ ਵਾਲਿਆਂ ਨੂੰ ਪਾਈ ਠੱਲ• : ਕੇ.ਐਸ. ਪੰਨੂੰ
ਚੰਡੀਗੜ੍ਰ, 14 ਨਵੰਬਰ :

ਤੰਦਰੁਸਤ ਪੰਜਾਬ ਮਿਸ਼ਨ ਤਹਿਤ ਡਵੀਜ਼ਨਲ, ਜ਼ਿਲ•ਾ ਅਤੇ ਮਾਰਕੀਟ ਕਮੇਟੀ ਪੱਧਰ ‘ਤੇ ਗਠਿਤ ਟੀਮਾਂ ਵੱਲੋਂ ਵੀਰਵਾਰ ਨੂੰ ਸੂਬੇ ਭਰ ਦੀਆਂ 47 ਫਲ ਅਤੇ ਸਬਜ਼ੀ ਮੰਡੀਆਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਹ ਜਾਣਕਾਰੀ ਤੰਦਰੁਸਤ ਪੰਜਾਬ ਮਿਸ਼ਨ ਦੇ ਡਾਇਰੈਕਟਰ, ਸ. ਕਾਹਨ ਸਿੰਘ ਪੰਨੂੰ ਨੇ ਦਿੱਤੀ।
ਉਨ•ਾਂ ਦੱਸਿਆ ਕਿ ਸੂਬੇ ਵਿੱਚ ਗੈਰ ਸਿਹਤਮੰਦ ਅਤੇ ਮਿਲਾਵਟੀ ਭੋਜਨ ਪਦਾਰਥਾਂ ‘ਤੇ ਸ਼ਿਕੰਜਾ ਕਸਣ ਦੇ ਨਾਲ ਨਾਲ ਮੰਡੀਆਂ ਵਿੱਚ ਵੇਚੇ ਜਾ ਰਹੇ ਭੋਜਨ ਪਦਾਰਥਾਂ ਦੇ ਮਿਆਰ ਵਿੱਚ ਸੁਧਾਰ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ। ਇਸ ਸਬੰਧ ਵਿੱਚ ਸਿਹਤ, ਬਾਗਬਾਨੀ ਵਿਭਾਗ ਅਤੇ ਮੰਡੀ ਬੋਰਡ ਦੇ ਅਧਿਕਾਰੀਆਂ ਦੀ ਸ਼ਮੂਲੀਅਤ ਵਾਲੀਆਂ ਟੀਮਾਂ ਵੱਲੋਂ ਸੂਬੇ ਵਿੱਚ ਨਿਯਮਤ ਜਾਂਚ ਕੀਤੀ ਜਾ ਰਹੀ ਹੈ। ਇਨ•ਾਂ ਟੀਮਾਂ ਵੱਲੋਂ ਮੰਡੀਆਂ ਵਿੱਚ ਗਲੇ ਸੜੇ ਅਤੇ ਗੈਰ ਵਿਗਿਆਨਿਕ ਢੰਗ ਨਾਲ ਪਕਾਏ ਫਲਾਂ ਅਤੇ ਸਬਜ਼ੀਆਂ ਦੀ ਭਾਲ ਲਈ ਚੈਕਿੰਗ ਕੀਤੀ ਗਈ।
ਸ. ਪੰਨੂੰ ਨੇ ਦੱਸਿਆ ਕਿ ਛਾਪੇਮਾਰੀ ਦੌਰਾਨ 35.68 ਕੁਇੰਟਲ ਗਲੇ ਸੜੇ ਫਲ ਅਤੇ ਸਬਜ਼ੀਆਂ ਮੌਕੇ ‘ਤੇ ਨਸ਼ਟ ਕੀਤੇ ਗਏ। ਉਨ•ਾਂ ਕਿਹਾ, ” ਅਸੀਂ ਪੰਜਾਬ ਵਿੱਚ ਜਾਂਚ ਮੁਹਿੰਮਾਂ ਚਲਾ ਰਹੇ ਹਾਂ ਅਤੇ ਅਤੇ ਇਹ ਦੇਖਿਆ ਗਿਆ ਹੈ ਕਿ ਫਲਾਂ ਨੂੰ ਗੈਰ ਕੁਦਰਤੀ ਢੰਗ ਨਾਲ ਪਕਾਉਣ ਲਈ ਕੈਲਸ਼ੀਅਮ ਕਾਰਬਾਈਡ ਜਿਹੇ ਰਸਾਇਣਾਂ ਦੀ ਵਰਤੋਂ ਕਾਫ਼ੀ ਹੱਦ ਤੱਕ ਘਟੀ ਹੈ, ਅਸਲ ਵਿੱਚ ਪੂਰੀ ਤਰ•ਾਂ ਖ਼ਤਮ ਹੋ ਗਈ ਹੈ ਅਤੇ ਲਗਾਤਾਰ ਜਾਂਚ ਮੁਹਿੰਮਾਂ ਨੇ ਗੈਰ ਮਿਆਰੀ ਫਲ ਅਤੇ ਸਬਜ਼ੀਆਂ ਵੇਚਣ ਵਾਲਿਆਂ ਨੂੰ ਠੱਲ• ਪਾਈ ਹੈ। ”
ਉਨ•ਾਂ ਦੱਸਿਆ ਕਿ ਛਾਪੇਮਾਰੀ ਦੌਰਾਨ ਮੰਡੀਆਂ ‘ਚੋਂ ਮਿਲੇ ਨਾ ਖਾਣਯੋਗ ਫਲ ਅਤੇ ਸਬਜ਼ੀਆਂ ਵਿੱਚੋਂ 1.70 ਕੁਇੰਟਲ ਸਬਜ਼ੀਆਂ ਸਰਹਿੰਦ ਵਿੱਚ, 2.60 ਕੁਇੰਟਲ ਫਲ ਅਤੇ ਸਬਜ਼ੀਆਂ ਬੱਸੀ ਪਠਾਣਾ ਵਿੱਚ, 2.10 ਕੁਇੰਟਲ ਪਟਿਆਲਾ ‘ਚ, 2.50 ਕੁਇੰਟਲ ਸਬਜ਼ੀਆਂ ਭਵਾਨੀਗੜ• ‘ਚ, 1.0 ਕੁਇੰਟਲ ਸਬਜ਼ੀਆਂ ਖਰੜ ‘ਚ, 1.80 ਕੁਇੰਟਲ ਫਲ ਅਤੇ ਸਬਜ਼ੀਆਂ ਸੁਨਾਮ ‘ਚ, 1.20 ਕੁਇੰਟਲ ਮਲੇਰਕੋਟਲਾ ‘ਚ, 4 ਕੁਇੰਟਲ ਸਬਜ਼ੀਆਂ ਰਾਮਪੁਰਾ ਫੂਲ ‘ਚ, 1.87 ਕੁਇੰਟਲ ਫਲ ਅਬੋਹਰ ‘ਚ, 2.85 ਕੁਇੰਟਲ ਫਲ ਅਤੇ ਸਬਜ਼ੀਆਂ ਮਾਨਸਾ ‘ਚ, 0.50 ਕੁਇੰਟਲ ਤਰਨ ਤਾਰਨ ‘ਚ, 1.05 ਕੁਇੰਟਲ ਬਟਾਲਾ ‘ਚ, 0.50 ਕੁਇੰਟਲ ਫਲ ਅਤੇ ਸਬਜ਼ੀਆਂ ਅੰਮ੍ਰਿਤਸਰ ‘ਚ ਅਤੇ 0.80 ਕੁਇੰਟਲ ਫਲ ਅਤੇ ਸਬਜ਼ੀਆਂ ਜਲੰਧਰ ਵਿੱਚ ਮਿਲੀਆਂ।

LEAVE A REPLY

Please enter your comment!
Please enter your name here