ਫਤਿਹਗੜ ਸਾਹਿਬ 5ਜੂਨ ਮਾਰਸ਼ਲ ਨਿਊਜ਼)ਸੁਖਵਿੰਦਰ ਸਿੰਘ ਭੰਗੂ ਨਾਮੀਂ ਪ੍ਰਵਾਸੀ ਪੰਜਾਬੀ ਦੀ ਕੈਨੇਡਾ ਦੇ ਸ਼ਹਿਰ ਮੋਟੀਰਿਅਲ ਤੋਂ ਆਈ ਅਚਨਚੇਤ ਮੌਤ ਦੀ ਖਬਰ ਸੁਣ ਕੇ ਸਾਰਾ ਪਿੰਡ ਗਮਗੀਨ ਮਾਹੌਲ ਵਿੱਚ ਹੈ। ਜ਼ਿਕਰਯੋਗ ਹੈ ਕਿ ਫਤਹਿਗੜ੍ਹ ਸਾਹਿਬ ਜਿਲ੍ਹੇ ਨਾਲ ਸਬੰਧਤ ਪਿੰਡ ਕਾਲੇਮਾਜਰਾ ਦੇ ਵਸਨੀਕ ਸੁਖਵਿੰਦਰ ਸਿੰਘ ਭੰਗੂ 2018 ਵਿੱਚ ਕੈਨੇਡਾ ਗਏ ਸੀ ਅਤੇ ਉੱਥੇ ਪਹੁੰਚਣ ਤੋਂ ਬਾਅਦ ਉਹਨਾਂ ਨੇ ਪੱਕੇ ਤੌਰ ਤੇ ਕੈਨੇਡਾ ਵਿੱਚ ਵਸਣ ਦਾ ਫੈਸਲਾ ਕਰ ਲਿਆ ਸੀ। ਪਰੰਤੂ ਅੱਜ ਇੱਕਦਮ ਸੁਖਵਿੰਦਰ ਸਿੰਘ ਦੀ ਆਈ ਮੌਤ ਦੀ ਖਬਰ ਨੇ ਪਰਿਵਾਰ ਸਮੇਤ ਇਲਾਕਾ ਨਿਵਾਸੀਆਂ ਨੂੰ ਹੈਰਾਨ ਕਰਕੇ ਰੱਖ ਦਿੱਤਾ। ਇਸ ਮੌਕੇ ਸੁਖਵਿੰਦਰ ਸਿੰਘ ਦੇ ਪਿਤਾ ਬਲਬੀਰ ਸਿੰਘ ਅਤੇ ਵੱਡੇ ਭਰਾ ਜਸਵਿੰਦਰ ਸਿੰਘ ਜਾਣਕਾਰੀ ਦਿੰਦੇ ਹੋਏ ਦੱਸਿਆ ਸੁਖਵਿੰਦਰ ਸਿੰਘ ਉਰਫ ਸੁੱਖਾ ਚਾਰ ਭੈਣ ਭਰਾਵਾਂ ਵਿੱਚੋਂ ਸਭ ਤੋਂ ਛੋਟੇ ਸੀ ਅਤੇ ਅੱਜ ਉਸਦੀ ਮੌਤ ਦੀ ਖਬਰ ਸੁਣ ਕੇ ਉਹਨਾਂ ਨੂੰ ਯਕੀਨ ਹੀ ਨਹੀਂ ਆ ਰਿਹਾ। ਉਹਨਾਂ ਬੋਲਦਿਆਂ ਕਿਹਾ ਕਿ ਮੌਤ ਦੀ ਖਬਰ ਉਪਰੰਤ ਉਹਨਾਂ ਬਹੁਤ ਜ਼ੋਰ ਲਗਾਇਆ ਤਾਂਕਿ ਸੁਖਵਿੰਦਰ ਸਿੰਘ ਦੇ ਮ੍ਰਿਤਕ ਸ਼ਰੀਰ ਨੂੰ ਅਸੀਂ ਭਾਰਤ ਲਿਆ ਸਕੀਏ ਪਰੰਤੂ ਕਰੋਨਾ ਵਾਇਰਸ ਕਾਰਨ ਉਡਾਣਾਂ ਬੰਦ ਨੇ ਜਿਸ ਕਰਕੇ ਇਹ ਸੰਭਵ ਨਹੀਂ ਹੋ ਸਕਿਆ। ਜ਼ਿਕਰਯੋਗ ਹੈ ਕਿ ਕਰੋਨਾ ਵਾਇਰਸ ਦੇ ਡਰ ਕਾਰਨ ਕੈਨੇਡਾ ਦੇਸ਼ ਵਿੱਚ ਨਾ ਤਾਂ ਕੋਈ ਬਾਹਰੋਂ ਅੰਦਰ ਆ ਸਕਦਾ ਹੈ ਤੇ ਨਾ ਹੀ ਕੋਈ ਬਾਹਰ ਜਾ ਸਕਦਾ ਹੈ। ਇਸ ਮੌਕੇ ਸੁਖਵਿੰਦਰ ਸਿੰਘ ਭੰਗੂ ਦੇ ਭਾਣਜੇ ਬੱਬੂ ਮੋਹਾਲੀ ਨੇ ਬੋਲਦਿਆਂ ਕਿਹਾ ਕਿ ਬਾਹਰ ਬੈਠੇ ਸਾਡੇ ਸੱਜਣ ਮਿੱਤਰ ਅਤੇ ਰਿਸ਼ਤੇਦਾਰ ਹੀ ਹੁਣ ਅੰਤਿਮ ਸੰਸਕਾਰ ਦੀਆਂ ਰਸਮਾਂ ਅਦਾ ਕਰਨਗੇ ਅਤੇ ਫਲਾਈਟਾਂ ਤੇ ਚੱਲ ਰਹੀ ਪਾਬੰਦੀ ਖੁੱਲਣ ਉਪਰੰਤ ਹੀ ਹੁਣ ਉਹਨਾਂ ਦੇ ਫੁੱਲ ਭਾਰਤ ਲਿਆਂਦੇ ਜਾ ਸਕਣਗੇ। ਇਸ ਮੌਕੇ ਸੁਖਵਿੰਦਰ ਸਿੰਘ ਭੰਗੂ ਦੇ ਕਾਲੇ ਮਾਜਰਾ ਸਥਿਤ ਘਰ ਵਿੱਚ ਉਹਨਾਂ ਦੇ ਦੋਸਤਾਂ ਰਿਸ਼ਤੇਦਾਰਾਂ ਸਮੇਤ ਇਲਾਕਾ ਨਿਵਾਸੀ ਪਰਿਵਾਰ ਦੀ ਇਸ ਦੁੱਖ ਦੀ ਘੜੀ ਵਿੱਚ ਸ਼ਰੀਕ ਹੋਣ ਲਈ ਲਗਾਤਾਰ ਆ ਰਹੇ ਹਨ।ਇਸ ਮੌਕੇ ਸੁਖਵਿੰਦਰ ਸਿੰਘ ਭੰਗੂ ਉਰਫ ਸੁੱਖਾ ਦੇ ਪਰਿਵਾਰਕ ਮੈੰਬਰਾਂ ਸਮੇਤ ਹੋਰ ਇਲਾਕਾਵਾਸੀ ਹਾਜ਼ਰ ਸਨ..॥

LEAVE A REPLY

Please enter your comment!
Please enter your name here