ਮਾਜਰੀ:— 22 ਅਗਸਤ(ਮਾਰਸ਼ਲ ਨਿਊਜ਼) ਬਲਾਕ ਮਾਜਰੀ ਦੇ ਪਿੰਡ ਪੱਲਣਪੁਰ ਵਿਖੇ ਅੱਜ ਉੱਦੋਂ ਪਿੰਡ ਦੀ ਲੰਬੀ ਲਟਕਦੀ ਆ ਰਹੀ ਮੰਗ ਨੂੰ ਬੂਰ ਪਿਆ ਜਦੋਂ ਸ. ਜਗਮੋਹਨ ਸਿੰਘ ਕੰਗ, ਮੁੱਖ ਸੇਵਾਦਾਰ ਹਲਕਾ ਖਰੜ, ਪਬਲਿਕ ਹੈਲਥ ਅਤੇ ਪੰਚਾਇਤੀ ਰਾਜ ਵਿਭਾਗ ਦੇ ਅਫਸਰਾਂ ਨੂੰ ਨਾਲ ਲੈ ਕੇ ਪਿੰਡ ਪੱਲਣਪੁਰ ਵਿਖੇ ਪਹੁੰਚੇ। ਜਿਥੇ ਕਿ ਪਿੰਡ ਦੀ ਸ਼ਿਕਾਇਤ ਸੀ, ਕਿ ਪੀਣ ਵਾਲੇ ਪਾਣੀ ਦੀ ਪਾਈਪ ਅਤੇ ਸੀਵਰੇਜ਼ ਦੇ ਪਾਣੀ ਦੀ ਪਾਈਪ ਲੀਕ ਹੋ ਕੇ ਪਾਣੀ ਆਪਸ ਵਿੱਚ ਮਿਕਸ ਹੋ ਰਿਹਾ ਸੀ। ਜਿਸ ਕਰਕੇ ਸਾਰਾ ਪਿੰਡ ਗੰਦਾ ਪਾਣੀ ਪੀਣ ਲਈ ਮਜ਼ਬੂਰ ਸੀ। ਕੰਗ ਨੇ ਕਿਹਾ ਕਿ ਮੈਂ ਹਰ ਪੱਧਰ ਤੇ ਤਾਲਮੇਲ ਕਰਕੇ ਪਿੰਡ ਵਿੱਚ ਪੀਣ ਵਾਲੇ ਪਾਣੀ ਦੀ ਨਵੀਂ ਪਾਈਪ ਲਾਈਨ ਪਵਾਉਣ ਲਈ 5.50 ਲੱਖ ਰੁਪਏ ਦੀ ਗ੍ਰਾਂਟ ਦਾ ਪ੍ਰੰਬਧ ਕੀਤਾ ਹੈ। ਜਿਸ ਨਾਲ ਸਾਰੇ ਪਿੰਡ ਵਿੱਚ ਬੜੀ ਜਲਦੀ ਨਵੀਂ ਪਾਈਪ ਲਾਈਨ ਪਾਈ ਜਾ ਰਹੀ ਹੈ ਜਿਸ ਉਪਰੰਤ ਪਿੰਡ ਨੂੰ ਪੀਣ ਲਈ ਸਾਫ ਸੁਥਰਾ ਪਾਣੀ ਮਿਲੇਗਾ।
ਸ. ਕੰਗ ਨੇ ਜਾਣਕਾਰੀ ਦਿੱਤੀ ਕਿ ਪਿੰਡ ਦੀ ਪੰਚਾਇਤ ਕੋਲ 110135.10 ਰੁਪਏ ਬੈਂਕ ਵਿੰਚ ਪਏ ਹਨ। ਜੋ ਕਿ ਉਨ੍ਹਾਂ ਦੀ ਅਣਗਿਹਲੀ ਕਾਰਨ ਇਹ ਪੈਸਾ ਨਹੀ ਲੱਗ ਰਿਹਾ। ਇਸ ਤੇ ਕੰਗ ਨੇ ਪੰਚਾਇਤ ਨਾਲ ਨਰਾਜ਼ਗੀ ਜ਼ਾਹਰ ਕੀਤੀ ਅਤੇ ਅਪੀਲ ਕੀਤੀ ਕਿ ਪਿੰਡਾਂ ਨੂੰ ਹੋਰ ਗ੍ਰਾਂਟਾਂ ਮਿਲ ਰਹੀਆਂ ਹਨ। ਇਸ ਕਰਕੇ ਮਗਨਰੇਗਾ ਨੂੰ ਨਾਲ ਜੋੜ ਕੇ ਸਾਰੇ ਲੋੜ ਮੁਤਾਬਿਕ ਸਰਬ—ਪੱਖੀ ਵਿਕਾਸ ਕਾਰਜ਼ਾ ਨੂੰ ਨੇਪੜੇ ਚੜਾਇਆ ਜਾਵੇ। ਇਸ ਤੋਂ ਇਲਾਵਾ ਪਿੰਡ ਵਿੱਚ ਨਵੇਂ ਗੁਰਦੁਆਰਾ ਸਾਹਿਬ ਵਿਖੇ ਨਵੇਂ ਪੀਣ ਵਾਲੇ ਪਾਣੀ ਲਈ ਨਵਾਂ ਸਮਰਸੀਵਲ ਬੋਰ ਕਰਵਾਇਆ ਜਾ ਰਿਹਾ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਾਕ ਪ੍ਰਧਾਨ ਅਤੇ ਸਮਿਤੀ ਮੈਂਬਰ ਰਾਣਾ ਗਿਆਨ ਸਿੰਘ ਘੰਡੌਲੀ, ਮੈਂਬਰ ਮਾਰਕੀਟ ਕਮੇਟੀ ਕੁਰਾਲੀ ਸ. ਰਣਜੀਤ ਸਿੰਘ ਦੁੱਲਵਾਂ ਖੱਦਰੀ, ਸਰਪੰਚ ਹਰਪਾਲ ਸਿੰਘ, ਭਾਗ ਚੰਦ, ਬੱਬੂ ਸਿੰਘ, ਸਤਪਾਲ ਸਿੰਘ, ਹੇਮਰਾਜ ਆਦਿ ਹਾਜ਼ਰ ਸਨ।