ਪੱਤਰਕਾਰ ਨੂੰ ਧਮਕਾਉਣ ਲਈ ਦਹਿਸ਼ਤ ਭਰਿਆ ਮੈਸਜ ਭੇਜਣ ਦੀ ਜਾਂਚ ਸੀ ਬੀ ਆਈ ਤੋਂ ਹੋਵੇ-ਚੱਢਾ
ਮਾਮਲਾ ਪੱਤਰਕਾਰ ਬੰਟੀ ਨੂੰ ਡਰਾਵਣਾ ਮੈਸਜ ਭੇਜਣ ਦਾ-
ਰੂਪਨਗਰ,22 ਨਵੰਬਰ
ਗੁੰਡਾ ਟੈਕਸ ਤੇ ਨਜਾਇਜ ਮਾਈਨਿੰਗ ਵਿਰੁੱਧ ਖਬਰਾਂ ਲਿਖਣ ਵਾਲੇ ਪੱਤਰਕਾਰ ਅਮ੍ਰਿਤਪਾਲ ਸਿੰਘ ਬੰਟੀ ਨੂੰ ਵਟਸਐਪ ਤੇ ਦਹਿਸ਼ਤ ਭਰਭੂਰ ਮੈਸਜ ਭੇਜਣ ਦੇ ਮਾਮਲੇ ਚ ਪਰਚਾ ਦਰਜ ਕਰਕੇ ਇਸਦੀ ਜਾਂਚ ਸੀ ਬੀ ਆਈ ਤੋਂ ਹੋਣੀ ਚਾਹੀਦੀ ਹੈ।ਇਹ ਮੰਗ ਅੱਜ ਇਥੇ ਜਾਰੀ ਇੱਕ ਪ੍ਰੈਸ ਨੋਟ ਚ ਸਮਾਜਿਕ ਕਾਰਜਕਰਤਾ ਵਕੀਲ ਦਿਨੇਸ਼ ਚੱਢਾ ਨੇ ਕੀਤੀ।ਉਨ੍ਹਾਂ ਕਿਹਾ ਕਿ ਜਦੋਂ ਜ਼ਿਲ੍ਹੇ ਚ ਨਜਾਇਜ ਮਾਈਨਿੰਗ ਗੁੰਡਾ ਟੈਕਸ ਦੀ ਰੋਜ਼ਾਨਾ ਕਰੋੜਾਂ ਦੀ ਲੁੱਟ ਉੱਤੇ ਅਤੇ ਸੜਕਾਂ ਤੇ ਪੁਲਿਸ ਚੋਂਕੀਆਂ ਦੇ ਬਾਹਰ ਸ਼ਰੇਆਮ ਚੱਲ ਰਹੀਆਂ ਗੁੰਡਾ ਟੈਕਸ ਚੋਂਕੀਆਂ ਉੱਤੇ ਜਿਲ੍ਹੇ ਦੇ ਤਮਾਮ ਸਿਆਸੀ ਆਗੂ ਸਰਕਾਰੀ ਨੁਮਾਇੰਦੇ ਸਾਜਿਸ਼ੀ ਚੁੱਪ ਚ ਹਨ ਅਤੇ ਪੰਜਾਬ ਪੁਲਿਸ ਸਿਰਫ ਦਰਸ਼ਕ ਬਣ ਚੁੱਕੀ ਹੈ, ਅਜਿਹੇ ਹਾਲਾਤਾਂ ਚ ਇਸ ਮਾਮਲੇ ਚ ਪੰਜਾਬ ਪੁਲਿਸ ਤੋਂ ਕਿਸੇ ਵੀ ਜਾਂਚ ਦੀ ਆਸ ਨਹੀਂ ਰਾਖੀ ਜਾ ਸਕਦੀ।ਇਸ ਮਾਮਲੇ ਚ ਪੰਜਾਬ ਪੁਲਿਸ ਦੀ ਜਾਂਚ ਸਿਰਫ ਖਾਨਾਪੂਰਤੀ ਹੋਵੇਗੀ।ਇਸ ਮਾਮਲੇ ਨੂੰ ਹਲਕੇ ਚ ਲੈਣ ਦਾ ਮਤਲਬ ਇਸ ਮਾਫੀਏ ਵਿਰੁੱਧ ਲਿਖਣ ਤੇ ਬੋਲਣ ਵਾਲੇ ਪੱਤਰਕਾਰਾਂ ਅਤੇ ਕਾਰਜਕਰਤਾਵਾਂ ਦੀਆਂ ਜਾਨਾਂ ਨੂੰ ਖਤਰੇ ਚ ਪਾਉਣਾ ਹੋਵੇਗਾ।ਚੱਢਾ ਨੇ ਕਿਹਾ ਕਿ ਅਜਿਹੀਆਂ ਹਰਕਤਾਂ ਨਾਲ ਕਿਤੇ ਸਿਆਸੀ ਮਾਫੀਆ ਇਹ ਨਾਂ ਸਮਝ ਲਵੇ ਕਿ ਉਨ੍ਹਾਂ ਦੀ ਗੁੰਡਾਗਰਦੀ ਵਿਰੁੱਧ ਕੋਈ ਆਵਾਜ਼ ਨਹੀਂ ਉਠਾਏਗਾ।ਚੰਦ ਕੁ ਸਿਆਸੀ ਆਗੂ ਮਾਫੀਏ ਦੇ ਤੋਰੀ ਫੁਲਕੇ ਦੇ ਗੁਲਾਮ ਹੋ ਸਕਦੇ ਨੇ ਪਰ ਜਿਲ੍ਹੇ ਦੇ ਲੋਕ ਆਪਣੀ ਲੜਾਈ ਆਪ ਲੜਨਾ ਜਾਣਦੇ ਨੇ,ਇਨ੍ਹਾਂ ਅਖੌਤੀ ਆਗੂਆਂ ਦੇ ਮੁਹਤਾਜ ਨਹੀਂ।ਚੱਢਾ ਨੇ ਐਲਾਨ ਕੀਤਾ ਆਉਣ ਵਾਲੇ ਦਿਨਾਂ ਚ ਇਸ ਮਾਫੀਏ ਵਿਰੁੱਧ ਅਵਾਜ ਹੋਰ ਬੁਲੰਦ ਕੀਤੀ ਜਾਵੇਗੀ।ਨਾਲ ਹੀ ਵਕੀਲ ਚੱਢਾ ਵਲੋਂ ਅੱਜ ਪਤਰਕਾਰ ਬੰਟੀ ਨਾਲ ਗੱਲਬਾਤ ਚ ਬੰਟੀ ਨੂੰ ਬੇਖੌਫ਼ ਨਿਰਪੱਖ ਪੱਤਰਕਾਰੀ ਤੇ ਡਟੇ ਰਹਿਣ ਲਈ ਮੁਬਾਰਕਬਾਦ ਦਿੱਤੀ।

LEAVE A REPLY

Please enter your comment!
Please enter your name here