ਕੁਰਾਲੀ, 1 ਅਗਸਤ( ਮਾਰਸ਼ਲ ਨਿਉਜ਼) – ਪੰਥਕ ਅਕਾਲੀ ਲਹਿਰ ਜਿਲਾ ਯੂਥ ਵਿੰਗ ਵੱਲੋਂ ਸਰਕਲ ਕੁਰਾਲੀ ਦੀ ਚੋਣ ਕੀਤੀ ਗਈ। ਇਸ ਸਬੰਧੀ ਗੁ: ਹਰਗੋਬਿੰਦਗੜ੍ਹ ਸਾਹਿਬ ਕੁਰਾਲੀ ਵਿਖੇ ਰੱਖੀ ਮੀਟਿੰਗ ਦੌਰਾਨ ਜ਼ਿਲਾ ਪ੍ਰਧਾਨ ਸਤਨਾਮ ਸਿੰਘ ਟਾਂਡਾ, ਗੁਰਮੀਤ ਸਿੰਘ ਸ਼ਾਂਟੂ, ਰਵਿੰਦਰ ਸਿੰਘ ਵਜੀਦਪੁਰ, ਬਲਵਿੰਦਰ ਸਿੰਘ ਪਟਵਾਰੀ, ਪ੍ਰਭਜੋਤ ਸਿੰਘ ਖਰੜ ਤੇ ਗੁਰਦਰਸ਼ਨ ਸਿੰਘ ਮਜਾਤੜੀ ਆਦਿ ਆਗੂਆਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਗੁਰਧਾਮਾਂ ਦੀ ਸੇਵਾ ਅਤੇ ਗੁਰਮਤਿ ਪ੍ਰਚਾਰ ਦਾ ਫ਼ਰਜ਼ ਭੁੱਲਾਕੇ ਸਿਰਫ਼ ਅਕਾਲੀ ਦਲ ਤੇ ਇੱਕ ਕਾਬਜ਼ ਪਰਿਵਾਰ ਦੀ ਰਖੇਲ ਬਣਕੇ ਰਹਿ ਗਈ। ਇਨ੍ਹਾਂ ਵੱਲੋਂ ਸਿਧਾਤਾਂ ਦੀ ਅਣਦੇਖੀ ਕਰਨ ਕਰਕੇ ਹੀ ਅੱਜ ਪਤਿਤਪੁਣੇ ਅਤੇ ਨਸ਼ਿਆਂ ਦਾ ਪ੍ਰਭਾਵ ਵਧ ਰਿਹਾ ਹੈ। ਇਸ ਲਈ ਗੁਰਧਾਮਾਂ ਅੰਦਰ ਮਰਿਆਦਾ ਬਹਾਲੀ ਅਤੇ ਸਿੱਖੀ ਪ੍ਰਸਾਰ ਲਈ ਪੰਥਕ ਅਕਾਲੀ ਲਹਿਰ ਹੋਂਦ ਵਿੱਚ ਆਈ ਹੈ। ਜਿਸਦੇ ਮੁਤਾਬਿਕ ਭਾਈ ਰਣਜੀਤ ਸਿੰਘ ਦੀ ਰਹਿਨਮਾਈ ਹੇਠ ਪ੍ਰਚਾਰ ਲਹਿਰ ਆਰੰਭ ਕੀਤੀ ਗਈ ਹੈ। ਇਸੇ ਤਹਿਤ ਸਰਕਲ ਪੱਧਰ ਤੇ ਲਾਮਬੰਦੀ ਲਈ ਨਿਯੁਕਤੀਆਂ ਕੀਤੀਆਂ ਜਾ ਰਹੀਆਂ ਹਨ। ਇਸ ਦੌਰਾਨ ਯੂਥ ਵਿੰਗ ਸਰਕਲ ਕੁਰਾਲੀ ਦੀ ਦਿਹਾਤੀ ਚੋਣ ਵਿੱਚ ਦਿਦਾਰ ਸਿੰਘ ਸਹੌੜਾਂ ਨੂੰ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ ਮਨਿੰਦਰ ਸਿੰਘ ਪੰਜੋਲਾ, ਮੀਤ ਪ੍ਰਧਾਨ ਹਰਪ੍ਰੀਤ ਸਿੰਘ ਸਹੌੜਾਂ, ਪ੍ਰਚਾਰ ਸਕੱਤਰ ਬਲਵਿੰਦਰ ਸਿੰਘ ਕਾਲੇਵਾਲ ਅਤੇ ਗੁਰਪ੍ਰੀਤ ਸਿੰਘ ਜਿੰਮੀ ਨੂੰ ਜਿਲਾ ਪ੍ਰਚਾਰ ਸਕੱਤਰ ਲਗਾਇਆ ਗਿਆ।