ਮੁੱਲਾਂਪੁਰ ਗਰੀਬਦਾਸ11 ਮਈ( ਮਾਰਸ਼ਲ ਨਿਊਜ) ਸ਼ਿਵਾਲਿਕ ਪਹਾੜੀਆਂ ਵਿੱਚ ਵਸਦੇ ਪਿੰਡ ਜੈਅੰਤੀ ਮਾਜਰੀ, ਗੂੜਾ, ਕਸੌਲੀ, ਬਘਿੰਡੀ ਅਤੇ ਕਰੌਦਿਆਂ ਵਾਲਾ ਦੀਆਂ ਪੰਚਾਇਤੀ ਜਮੀਨਾਂ ਨੂੰ ਸਰਕਾਰ ਵਲੋਂ ਦਫ਼ਾ 11 ਹੇਠ ਸਬੰਧਤ ਨੋਟਿਸ ਦਿੱਤਾ ਗਿਆ ਸੀ। ਜਿਸ ਵਿੱਚ ਇਨ੍ਹਾਂ ਪਿੰਡਾਂ ਦੇ 1141 ਵਿਆਕਤੀਆਂ ਦੀ ਸੂਚੀ ਹੈ। ਜਿਸ ਉਪਰੰਤ ਸਾਰੇ ਮਾਜਰੀਆਂ ਦੇ ਪਿੰਡਾਂ ਦੇ ਗਰੀਬ ਤੇ ਛੋਟੇ ਕਿਸਾਨ ਡਾਹਢੇ ਪ੍ਰੇਸ਼ਾਨ ਹਨ। ਇਸ ਮਸਲੇ ਤੇ ਲੋਕਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਦਿਆਂ ਸਾਬਕਾ ਮੰਤਰੀ ਤੇ ਆਪ ਦੇ ਸੀਨੀਅਰ ਆਗੂ ਜਗਮੋਹਨ ਸਿੰਘ ਕੰਗ ਨੇ ਪਿੰਡ ਜੈਅੰਤੀ ਮਾਜਰੀ ਤੇ ਹੋਰਨਾਂ ਪ੍ਰਵਾਭਿਤ ਪਿੰਡਾਂ ਦਾ ਦੌਰਾ ਕੀਤਾ। ਉਨ੍ਹਾਂ ਦੱਸਿਆ ਕਿ ਸਾਰੇ ਪਿੰਡਾਂ ਦੇ ਨੁਮਾਇੰਦਿਆਂ ਨੂੰ ਮਿਲਕੇ, ਉਨ੍ਹਾਂ ਦੀ ਸਾਰੀ ਗੱਲਬਾਤ ਸੁਣੀ। ਪਿੰਡਾਂ ਦੇ ਵਸਨੀਕਾਂ ਨੇ ਕੰਗ ਦੇ ਧਿਆਨ ਵਿੱਚ ਲਿਆਂਦਾ ਕਿ ਅਸੀਂ ਪਿੱਛਲੇ 40—50 ਸਾਲਾਂ ਤੋਂ ਉਚੀਆਂ ਨੀਵੀਆਂ ਜਮੀਨਾਂ ਨੂੰ ਹਡ ਭੰਨਵੀਂ ਮਿਹਨਤ ਮੁਸ਼ੱਕਤ ਨਾਲ ਵਾਹੀਯੋਗ ਬਣਾਕੇ ਖੇਤੀਬਾੜੀ ਕਰਕੇ ਆਪਣਾ ਗੁਜਾਰਾ ਕਰ ਰਹੇ ਹਾਂ, ਪ੍ਰੰਤੂ ਸਰਕਾਰ ਸਾਨੂੰ ਬਿਨ੍ਹਾਂ ਵਜ੍ਹਾ ਨਾਲ ਇਹ ਨੋਟਿਸ ਦੇ ਕੇ ਪ੍ਰੇਸ਼ਾਨ ਕਰ ਰਹੀ ਹੈ। ਜਿਸ ਨਾਂਲ ਅਸੀਂ ਉੱਜੜ ਜਾਵਾਗੇ, ਜੋ ਕਿ ਸਾਡੇ ਨਾਲ ਬੇਇਨਸਾਫੀ ਹੋਵੇਗੀ।
ਕੰਗ ਨੇ ਸਭਨਾਂ ਨੂੰ ਭਰੋਸਾ ਦਵਾਇਆ ਕਿ ਸਰਕਾਰ ਦੇ ਹਰ ਪੱਧਰ ‘ਤੇ ਇਸ ਮੁੱਦੇ ਨੂੰ ਚੁੱਕਾਗਾਂ ਅਤੇ ਲੋਕਾਂ ਨੂੰ ਇਨਸਾਫ ਦਿਵਾਵਾਂਗਾ। ਜੇਕਰ ਲੋੜ ਪਈ ਤਾਂ ਕਾਨੂੰਨ ਮੁਤਾਬਿਕ ਵੀ ਇਹ ਲੜਾਈ ਲੜੀ ਜਾਵੇਗੀ ਅਤੇ ਇਕ ਵੀ ਪਰਿਵਾਰ ਨੂੰ ਉੱਜੜਨ ਨਹੀਂ ਦਿੱਤਾ ਜਾਵੇਗਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਣਾ ਗਿਆਨ ਸਿੰਘ ਘੰਡੌਲੀ, ਆਤਮਾ ਰਾਮ ਕਸੌਲੀ, ਗੁਰਦੇਵ ਸਿੰਘ ਕਸੌਲੀ, ਜਗਦੀਸ਼ ਜੈਅੰਤੀ ਮਾਜਰੀ, ਬਚਨਾ ਰਾਮ ਕਰੌਦਿਆਂ ਵਾਲਾ, ਕਾਲਾ ਸਰਪੰਚ, ਭੀਮਾ ਕਰੌਦਿਆਂ ਵਾਲਾ, ਜਗੀਰ ਰਾਮ, ਨੰਬਰਦਾਰ ਗਰਜਾ ਰਾਮ, ਸਰਪੰਚ ਸੋਮਨਾਥ ਕਸੌਲੀ, ਮੇਵਾ ਰਾਮ, ਗੁਰਦੇਵ ਸਿੰਘ, ਰਾਮ ਸਰੂਪ ਗੁੜਾ, ਨੈਬ ਸਿੰਘ ਗੁੜਾ, ਰੋਸ਼ਨ ਰਾਮ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here