ਪੰਜਾਬ ਵਿੱਚ ਮਾਈਨਿੰਗ ਉੱਤੇ ਗੁੰਡਾ ਪਰਚੀ ਵਸੂਲ ਕਰਨ ਆਏ ਪਰਾਈ ਵੇਟ ਠੇਕੇਦਾਰ ਦਾ ਅੱਜ ਪਿੰਡ ਸੇਖਪੁਰਾ ਵਿਖੇ ਤਿੱਖਾ ਵਿਰੋਧ ਅਕਾਲੀ ਦਲ ਅੰਮ੍ਰਿਤਸਰ ਦੇ ਜਿਲਾ ਜਨਰਲ ਸਕੱਤਰ ਜਥੇਦਾਰ ਹਰਮੇਸ਼ ਸਿੰਘ ਬੜੌਦੀ ਅਤੇ ਉੱਘੇ ਸਮਾਜ ਸੇਵੀ ਦਲਵਿੰਦਰ ਸਿੰਘ ਕਰਤਾਰਪੁਰ ਵਲੋਂ ਤਿੱਖਾ ਵਿਰੋਧ ਕੀਤਾ ਗਿਆ
ਜਦੋਂ ਉਨ੍ਹਾਂ ਨੇ ਮਾਈਨਿੰਗ ਦੀ ਸਰਕਾਰੀ ਪਰਚੀ ਪੁੱਛੀ ਤਾ ਫਿਰ ਠੇਕੇਦਾਰ ਦੇ ਬੰਦੇ ਉਥੋਂ ਤਿੱਤਰ ਹੋ ਗਏ ਅਤੇ ਲੋਕਾਂ ਨੂੰ ਉਹ ਕੋਈ ਵੀ ਸਰਕਾਰੀ ਪਰਚੀ ਨਹੀਂ ਵਿਖਾ ਸਕੇ ।ਉਹ ਇੱਕ ਇੱਕ ਕਰਕੇ ਉਥੋਂ ਨਿਕਲ ਗਏ ।

ਸਰਕਾਰ ਵਲੋਂ ਵੱਡੇ ਪੱਧਰ ਮਾਈਨਿੰਗ ਦੀ ਗੁੰਡਾ ਪਰਚੀ ਲਗਾਈ ਜਾ ਰਹੀ ਹੈ ।ਇਹ ਪਹਿਲੀ ਵਾਰ ਹੈ ਕਿ ਪੰਜਾਬ ਸਰਕਾਰ ਇਸ ਲਈ ਮਿੱਟੀ ਉੱਤੇ ਵੀ ਗੁੰਡਾ ਪਰਚੀ ਵਸੂਲ ਕਰਨ ਲਈ ਤਿਆਰੀ ਕਰ ਰਹੀ ਹੈ ।ਉਨ੍ਹਾਂ ਕਿਹਾ ਕਿ ਪੰਜਾਬ ਦੀ ਮੋਤੀਆਂ ਵਾਲੀ ਸਰਕਾਰ ਵਲੋਂ ਲਗਾਈ ਜਾ ਰਹੀ ਗੁੰਡਾ ਪਰਚੀ ਵਸੂਲ ਕਰਨ ਦਾ ਸਖਤ ਵਿਰੋਧ ਸਾਰੀਆਂ ਹੀ ਪਾਰਟੀਆ ਨੂੰ ਨਾਲ ਲੈ ਕਿ ਕੀਤਾ ਜਾਵੇਗਾ ।
ਉਨ੍ਹਾਂ ਕਿਹਾ ਕਿ ਸਾਡੀਆਂ ਹੀ ਨਦੀਆਂ ਅਤੇ ਸਾਡੇ ਹੀ ਦਰਿਆ ਹਨ ਇਨ੍ਹਾਂ ਨੂੰ ਹੀ ਸਰਕਾਰਾਂ ਵੇਚ ਰਹੀਆਂ ਹਨ ।ਉਨ੍ਹਾਂ ਕਿਹਾ ਕਿ ਇਸ ਗੈਰ ਕਾਨੂੰਨੀ ਗੁੰਡਾ ਪਰਚੀ ਨੂੰ ਰੋਕਣ ਲਈ ਪੰਜਾਬ ਵਿੱਚ ਲੋਕ ਲਹਿਰ ਬਣਾਈ ਜਾਵੇਗੀ । ਉਨ੍ਹਾਂ ਕਿਹਾ ਕਿ ਇਹ ਨਜਾਇਜ਼ ਵਸੂਲੀ ਦੀ ਪੰਜਾਬ ਵਿੱਚ ਹੋਣ ਜਾ ਰਹੀ ਜਿਮਨੀ ਚੋਣ ਵਾਲੇ ਹਲਕਿਆਂ ਦੇ ਲੋਕ ਵੀ ਨੋਟ ਕਰ ਲੈਣ ।ਇਸ ਮੌਕੇ ਉਤੇ ਵਿਰੋਧ ਕਰਨ ਵਾਲਿਆਂ ਵਿੱਚ ਕੁਲਵੀਰ ਸਿੰਘ ਖਰੜ ਅਮਰਜੀਤ ਸਿੰਘ ਬੜੌਦੀ ਸਰਪੰਚ ਮੋਹਣ ਸਿੰਘ ਬੜੌਦੀ ਸਰਪੰਚ ਸੁਖਵਿੰਦਰ ਸਿੰਘ ਸੇਖਪੁਰਾ ਹਰਪ੍ਰੀਤ ਸਿੰਘ ਕਾਦੀ ਮਾਜਰਾ ਲਾਲੀ ਸੇਖਪੁਰਾ ਜਗਤਾਰ ਸਿੰਘ ਸੇਖਪੁਰਾ ਲਖਵੀਰ ਸਿੰਘ ਜੈਟੀ ਕਾਦੀਮਾਜਰਾ ਜਗਜੀਤ ਸਿੰਘ ਜੱਗੀ ਕਾਦੀਮਾਜਰਾ ਅੱਛਰ ਸਿੰਘ ਕੰਨਸਾਲਾ ਫੁੰਮਣ ਸਿੰਘ ਅੰਦਹੇੜੀ ਅਤੇ ਪਿੰਡਾ ਦੇ ਬਹੁਤ ਸਾਰੇ ਮੋਹਤਬਰ ਸੱਜਣ ਹਾਜਰ ਸਨ ।

LEAVE A REPLY

Please enter your comment!
Please enter your name here