ਨੌਜਵਾਨ ਕਿਸਾਨ ‘ਅਕਾਲੀ ਦਲ ਜਿੰਦਾਬਦ’ ਦੇ ਨਾਅਰਿਆਂ ਤੋਂ ਭੜਕੇ
ਐਸ ਏ ਐਸ ਨਗਰ : ਹਣਜੀਤ ਸਿੰਘ ਕਾਕਾ
ਕੇਂਦਰ ਸਰਕਾਰ ਵਲੋਂ ਪਾਸ ਕੀਤੇ ਖੇਤੀ ਬਿਲਾਂ ਖਿਲਾਫ ਪੰਜਾਬ ਮੁਕੰਮਲ ਬੰਦ ਦਾ ਸੱਦਾ ਅੱਜ ਪੂਰਨ ਰੂਪ ਵਿਚ ਕਾਮਯਾਬ ਰਿਹਾ| ਪੰਜਾਬ ਦੇ ਵਾਂਗ ਜਿਲਾ ਮੋਹਾਲੀ ਵਿਚ ਵੀ ਵੱਖ ਵੱਖ ਕਿਸਾਨ ਜਥੇਬੰਦੀਆਂ ਦੀ ਮਦਦ ਤੇ ਵੱਖ ਵੱਖ ਕਿਰਤੀ ਕਰਮਚਾਰੀ ਯੂਨੀਅਨਾਂ ਜਿਥੇ ਸੰਘਰਸ਼ ਦੇ ਵਿਚ ਜੁੜੀਆਂ, ਉਥੇ ਰਾਜਨੀਤਕ ਹਿੱਤਾਂ ਤੋਂ ਉਪਰ ਉੱਠ ਕੇ ਚਾਹੇ ਉਹ ਕਾਂਗਰਸ ਪਾਰਟੀ, ਚਾਹੇ ਆਮ ਆਦਮੀ ਪਾਰਟੀ, ਚਾਹੇ ਲੋਕ ਇਨਸਾਫ ਪਾਰਟੀ, ਚਾਹੇ ਪੰਥਕ ਦਲ ਜਾਂ ਅਕਾਲੀ ਦਲ 1920, ਇਹ ਸਾਰੇ ਰਾਜਨੀਤਕ ਦਲਾਂ ਨੂੰ ਸਾਂਝੇ ਰੂਪ ਵਿਚ ਕਿਸਾਨਾਂ ਦੇ ਨਾਲ ਇਨਾਂ ਕਾਲੇ ਖੇਤੀ ਬਿਲਾਂ ਦੇ ਖਿਲਾਫ ਮੋਢਾ, ਗੋਡਾ ਜੋੜ ਕੇ ਪੂਰਨ ਹਮਾਇਤ ਕੀਤੀ| ਪੰਜਾਬ ਵਿਚ ਖੇਤੀ ਬਿਲਾਂ ਨੂੰ ਲੈ ਕੇ ਜੋ ਸੰਘਰਸ਼ ਦਾ ਤਪਦਾ ਸੂਰਜ ਕਿਸਾਨਾਂ, ਨੌਜਵਾਨਾਂ, ਤੇ ਰਾਜਨੀਤਕ ਪਾਰਟੀਆਂ ਨੇ ਚਾੜਿਆ ਹੈ, ਉਸ ਦੀ ਤੇਜ ਤਪਸ਼ ਦੇ ਵਿਚ ਭਾਰਤੀ ਜਨਤਾ ਪਾਰਟੀ ਤੇ ਉਸ ਦੀ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਹੀ ਝੁਲਸਦੇ ਨਜ਼ਰ ਆ ਰਹੇ ਹਨ| ਕਿਉਂਕਿ ਕੋਈ ਵੀ ਕਿਸਾਨ ਯੂਨੀਅਨ ਜਾਂ ਰਾਜਨੀਤਕ ਦਲ ਸ਼੍ਰੋਮਣੀ ਅਕਾਲੀ ਦਲ ਨੂੰ ਨਾਲ ਲੈ ਕੇ ਚਲਦਾ ਵਿਖਾਈ ਨਹੀਂ ਦੇ ਰਿਹਾ ਹੈ| ਲੋਕ ਵੀ ਖਾਸਕਰ ਨੌਜਵਾਨ ਇਸ ਮੁੱਦੇ ਉਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਕਿਨਾਰਾ ਕੱਸੀ ਕਰੀ ਬੈਠੇ ਹਨ| ਇਸ ਤਰਾਂ ਦੀ ਇਕ ਸਪਸ਼ਟ ਉਦਾਹਰਣ ਹਲਕਾ ਖਰੜ ਦੇ ਵਿਚ ਉਦੋਂ ਦੇਖਣ ਨੂੰ ਮਿਲੀ ਜਦੋਂ 12 ਕੁ ਵਜੇ ਦੇ ਕਰੀਬ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਖਰੜ ਦੇ ਇੰਚਾਰਜ ਰਾਣਾ ਰਣਜੀਤ ਸਿੰਘ ਗਿੱਲ ਦੀ ਅਗਵਾਈ ਵਿਚ ਲਾਏ ਧਰਨੇ ਦੌਰਾਨ ਦੇਖਣ ਨੂੰ ਮਿਲੀ| ਬੇਸ਼ੱਕ ਇਸ ਧਰਨੇ ਨੂੰ ਸੰਬੋਧਨ ਕਰਨ ਲਈ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਤੋਂ ਲੈ ਕੇ ਸਾਰੇ ਛੋਟੇ ਵੱਡੇ ਅਹੁਦੇਦਾਰ, ਆੜ੍ਹਤੀ ਅਤੇ ਕਿਸਾਨ ਮੌਜੂਦ ਸਨ| ਪਰ ਇਹ ਸਿਰਫ ਤੇ ਸਿਰਫ ਸਾਰੇ ਧਰਨਾਕਾਰੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਨਾਲ ਹੀ ਸਬੰਧ ਰੱਖਣ ਵਾਲੇ ਜਾਂ ਰਣਜੀਤ ਸਿੰਘ ਗਿੱਲ ਦੇ ਨਿਜੀ ਸਬੰਧਾਂ ਵਾਲੇ ਲੋਕ ਸਨ| ਇਸ ਧਰਨੇ ਵਿਚ ਅਕਾਲੀਆਂ ਤੋਂ ਇਲਾਵਾ ਕਿਸਾਨ ਯੂਨੀਅਨ, ਕਰਮਚਾਰੀ ਯੂਨੀਅਨ ਦੀ ਕੋਈ ਵੀ ਧਿਰ ਹਾਜਰ ਨਹੀਂ ਸੀ| ਜਿਸ ਤੋਂ ਇਹ ਗੱਲ ਸਪਸ਼ਟ ਨਜ਼ਰ ਆਉਂਦੀ ਹੈ ਕਿ ਕਿਸਾਨ ਸੰਘਰਸ਼ ਦੇ ਇਸ ਮੁੱਦੇ ਉੱਤੇ ਬੀਬੀ ਬਾਦਲ ਵੱਲੋਂ ਦਿੱਤਾ ਅਸਤੀਫਾ ਸਿਆਸਤ ਦੀ ਸ਼ਤਰੰਜ ਵਿਚ ਕਿਸਾਨਾਂ ਦੇ ਸੰਘਰਸ਼ ਅੱਗੇ ਮਾਤ ਖਾ ਗਿਆ ਹੈ| ਅਤੇ ਵੱਡੇ ਅਤੇ ਛੋਟੇ ਬਾਦਲ ਦੇ “ਸਾਡਾ ਨਾਅਰਾ ਕਿਸਾਨ ਪਿਆਰਾ” ਬੇਜਾਨ ਹੋ ਗਏ ਜਾਪਦੇ ਹਨ| ਜਿਥੇ ਰਣਜੀਤ ਸਿੰਘ ਗਿੱਲ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਖਰੜ ਨੇ ਖੁਦ ਪੱਤਰਕਾਰਾਂ ਦੀ ਹਾਜਰੀ ਵਿਚ ਮੰਨਿਆ ਕਿ ਇਹ ਨਿਰੋਲ ਅਕਾਲੀ ਦਲ ਦਾ ਧਰਨਾ ਹੈ ਅਤੇ ਇਹ ਕਿਸਾਨਾਂ ਦੀ ਸਪੋਰਟ ਲਈ ਹੈ| ਜਦਕਿ ਅਕਾਲੀ ਦਲ ਦੇ ਧਰਨੇ ਤੋਂ ਮਹਿਜ ਦੋ ਕੁ ਕਿਲੋਮੀਟਰ ਦੀ ਦੂਰੀ ਤੇ ਸਥਿਤ ਪਿੰਡ ਲਖਨੌਰ ਵਿਖੇ ਅੱਧੀ ਦਰਜਨ ਦੇ ਕਰੀਬ ਕਿਸਾਨ ਜਥੇਬੰਦੀਆਂ, ਕਈ ਕਰਮਚਾਰੀ ਯੂਨੀਅਨਾਂ ਅਤੇ ਆਮ ਆਦਮੀ ਪਾਰਟੀ, ਕਾਂਗਰਸ, ਪੰਥਕ ਦਲ ਅਤੇ ਅਕਾਲੀ ਦਲ 1920 ਅਤੇ ਇਲਾਕੇ ਦੇ ਲੋਕਾਂ ਵੱਲੋਂ ਵਿਸ਼ਾਲ ਧਰਨਾ ਲਗਾਇਆ ਗਿਆ ਸੀ ਅਤੇ ਆਪ ਮੁਹਾਰੇ ਪਹੁੰਚੇ ਨੌਜਵਾਨਾਂ ਦਾ ਜੋਸ਼ ਅਤੇ ਗਿਣਤੀ ਦੇਖਦੇ ਹੀ ਬਣਦੀ ਸੀ| ਦੂਜੇ ਪਾਸੇ ਕੁਰਾਲੀ ਵਿਖੇ ਜਿਥੇ ਰਣਜੀਤ ਸਿੰਘ ਗਿੱਲ ਦੀ ਅਗਵਾਈ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਵੱਲੋਂ ਧਰਨਾ ਲਗਾਇਆ ਗਿਆ ਸੀ ਉਥੇ ਹੀ ਖੜੇ ਨੌਜਵਾਨ ਕਿਸਾਨ ਹਰਸਿਮਰਨ ਸਿੰਘ ਫਤਹਿਗੜ੍ਹ ਅਤੇ ਨਿਰਮਲ ਸਿੰਘ ਚਨਾਲੋਂ ਅਤੇ ਡਾ. ਠਾਕੁਰਜੀਤ ਸਿੰਘ ਚੇਅਰਮੈਨ ਪੰਜਾਬ ਮੈਡੀਕਲ ਪ੍ਰੈਕਟੀਸ਼ਨਰ ਯੂਨੀਅਨ ਅਤੇ ਡਾ. ਰਵਿੰਦਰ ਸਿੰਘ ਨੇ ਪੱਤਰਕਾਰਾਂ ਕੋਲ ਅਕਾਲੀਆਂ ਤੇ ਵਰਦਿਆਂ ਕਿਹਾ ਕਿ ਇਹ 11 ਵਜੇ ਤੋਂ ਟਰੈਕਟਰ ਟਰਾਲੀਆਂ ਲਾ ਕੇ ਭਾਰਤੀ ਕਿਸਾਨ ਯੂਨੀਅਨ ਦੇ ਸੱਦੇ ਤੇ ਖੇਤੀ ਬਿਲਾਂ ਦੇ ਖਿਲਾਫ ਆਪਣਾ ਧਰਨਾ ਲਾਇਆ ਹੋਇਆ ਸੀ| ਜੋ ਕਿ 12 ਵਜੇ ਦੇ ਕਰੀਬ ਸ਼੍ਰੋਮਣੀ ਅਕਾਲੀ ਦਲ ਨੇ ਆ ਕੇ ਸਾਡਾ ਧਰਨਾ ਹਾਈਜੈਕ ਕਰ ਲਿਆ ਅਤੇ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਦੇ ਨਾਅਰੇ ਲਾ ਰਹੇ ਹਨ ਜੋ ਕਿ ਸਰਾਸਰ ਕੀਪਰ ਤੋਲ ਰਹੇ ਹਨ । ਨੌਜਵਾਨਾਂ ਅਤੇ ਮੈਡੀਕਲ ਦੇ ਨੁਮਾਇੰਦਿਆਂ ਨੇ ਕਿਹਾ ਕਿ ਉਨਾਂ ਦਾ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਕੋਈ ਸਬੰਧ ਨਹੀਂ ਹੈ| ਉਨਾਂ ਕਿਹਾ ਕਿ ਬਾਦਲਾਂ ਦੇ ਇਨਾਂ ਵਰਕਰਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਜੋ ਬਾਦਲ ਦਲ ਜਿੰਦਾਬਾਦ ਦੇ ਨਾਅਰੇ ਲਾ ਰਹੇ ਹਨ| ਉਨਾਂ ਕਿਹਾ ਕਿ ਜੇਕਰ ਇਹ ਕਿਸਾਨਾਂ ਦੇ ਸੱਚੇ ਹਿਤੈਸ਼ੀ ਹੁੰਦੇ ਤਾਂ ਉਹ ਭਾਰਤੀ ਜਨਤਾ ਪਾਰਟੀ ਮੁਰਦਾਬਾਦ ਅਤੇ ਕਿਸਾਨ ਏਕਤਾ ਜਿੰਦਾਬਾਦ ਦੇ ਨਾਅਰੇ ਲਾਉਂਦੇ| ਇਥੇ ਇਹ ਵੀ ਵਰਨਣਯੋਗ ਹੈ ਕਿ ਲੋਕਾਂ ਨੇ ਆਪ ਮੁਹਾਰੇ ਹੀ ਦੁਕਾਨਾਂ ਬੰਦ ਕੀਤੀਆਂ ਹੋਈਆਂ ਸਨ| ਪਰ ਸ਼੍ਰੋਮਣੀ ਅਕਾਲੀ ਦਲ ਦੇ ਸੜਕ ਤੇ ਦੋਪਹਰ ਖਾਣੇ ਦੇ ਸਮੇਂ ਧਰਨੇ ਤੋਂ ਮਹਿਜ 20 ਮੀਟਰ ਦੀ ਦੂਰੀ ਤੇ ਸਥਿਤ ਪੁਲਿਸ ਬੀਟ ਬੂਥ ਵਾਲਾ ਠੇਕਾ ਖੁਲੇਆਮ ਸ਼ਰਾਬ ਵੇਚ ਰਿਹਾ ਸੀ| ਤੇ ਕਈ ਪੰਜਰਤਨੀ ਦਾ ਲੁਤਫ਼ ਲੈਂਦੇ ਵੀ ਵੇਖੇ ਗਏ| ਇਲਾਕੇ ਦੇ ਵਿਚ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਾਈਵੇਟ ਧਰਨਾ ਅਤੇ ਖੁਲਿਆ ਸ਼ਰਾਬ ਦਾ ਠੇਕਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ| ਪੰਥਕ ਦਲ ਦੇ ਆਗੂ ਅਤੇ ਸਾਬਕਾ ਐਮ ਐਲ ਏ ਉਜਾਗਰ ਸਿੰਘ ਬਦਲੀ ਅਤੇ ਹਰਬੰਸ ਸਿੰਘ ਕੰਧੋਲਾ, ਸਾਬਕਾ ਵਰਕਿੰਗ ਸ਼੍ਰੋਮਣੀ ਕਮੇਟੀ ਮੈਂਬਰ ਨੇ ਕਿਹਾ ਕਿ ਇਸ ਧਰਨੇ ਵਿਚ ਕਿਸੇ ਵੀ ਕਿਸਾਨ ਯੂਨੀਅਨ, ਕਰਮਚਾਰੀ ਯੂਨੀਅਨ, ਅਤੇ ਰਾਜਨੀਤਕ ਦਲ ਨੇ ਇਸ ਧਰਨੇ ਵਿਚ ਸ਼ਮੂਲੀਅਤ ਨਾ ਕਰਕੇ ਦਿਖਾ ਦਿੱਤਾ ਹੈ ਕਿ ਪੰਜਾਬ ਦਾ ਕਿਸਾਨ ਖੇਤੀ, ਵਪਾਰੀ, ਆਮ ਇਨਸਾਨ ਬਾਦਲਾਂ ਦੇ ਕਿਸਾਨ ਵਿਰੋਧੀ, ਪੰਜਾਬ ਵਿਰੋਧੀ ਪੰਥ ਵਿਰੋਧੀ ਚੇਹਰੇ ਨੂੰ ਜਾਣ ਚੁਕਿਆ ਹੈ ਅਤੇ ਹੁਣ ਇਨਾਂ ਨੌਟੰਕੀਬਾਜਾਂ ਦੇ ਉਸਤਾਦਾਂ ਤੇ ਚੇਲਿਆਂ ਨਾਲ ਕੋਈ ਸਾਂਝ ਨਹੀਂ ਰੱਖਣੀ ਚਾਹੁੰਦਾ| ਜਿਸ ਪਿਰਤ ਅੱਜ ਕੁਰਾਲੀ ਤੋਂ ਸ਼ੁਰੂ ਹੋ ਚੁੱਕੀ ਹੈ|