ਕੁਰਾਲੀ 12 ਮਈ (ਰਣਜੀਤ ਕਾਕਾ)ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਨਵੀਂ ਬਣੀ ਪੰਜਾਬ ਸਰਕਾਰ ਦੀ ਪਹਿਲੀ ਤਰਜੀਹ ਸਕੂਲਾਂ ਦਾ ਕਾਇਆ-ਕਲਪ ਕਰਨਾ ਹੈ,ਜਿਸ ਨਾਲ਼ ਬਚਪਨ ਤੋਂ ਹੀ ਬੱਚਿਆਂ ਨੂੰ ਵਿਸ਼ਵ-ਮਿਆਰੀ ਸਿੱਖਿਆ ਨਾਲ਼ ਲੈਸ ਕਰਕੇ ਓਹਨਾਂ ਦੇ ਭਵਿੱਖ ਨੂੰ ਉੱਜਵਲ ਕਰਨਾ ਹੈ। ਅੱਜ ਇਸ ਇਰਾਦੇ ਅਤੇ ਸੰਕਲਪ ਦਾ ਇਜਹਾਰ ਖਰੜ ਹਲਕੇ ਦੀ ਵਿਧਾਇਕਾ ਬੀਬਾ ਅਨਮੋਲ ਗਗਨ ਮਾਨ ਨੇ ਪਿੰਡ ਮੂੰਧੋਂ ਸੰਗਤੀਆਂ ਦੇ ਸਕੂਲ ਚ ਵਿਦਿਆਰਥੀਆਂ,ਸਟਾਫ਼ ਤੇ ਇਲਾਕਾ ਨਿਵਾਸੀਆਂ ਨੂੰ ਸੰਬੋਧਨ ਕਰਦਿਆਂ ਕੀਤਾ। ਓਹ ਅੱਜ ਰੋਟਰੀ ਕਲੱਬ ਚੰਡੀਗੜ੍ਹ ਦੇ ਸਹਿਯੋਗ ਨਾਲ ਇਲਾਕੇ ਦੇ ਬਾਰਾਂ ਪਿੰਡਾਂ ਦੇ ਸਕੂਲਾਂ ਲਈ ਵਾਟਰ ਕੂਲਰ ਵੰਡਣ ਦੇ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣ ਆਏ ਸਨ।
ਬੀਬਾ ਮਾਨ ਨੇ ਪ੍ਰਿੰਸੀਪਲ ਅਤੇ ਪਿੰਡ ਵਾਸੀਆਂ ਦੀਆਂ ਸਕੂਲ ਦੀ ਇਮਾਰਤ, ਚਾਰਦੀਵਾਰੀ ਅਤੇ ਖੇਡ ਮੈਦਾਨ ਆਦਿ ਮੰਗਾਂ ਬਾਰੇ ਅੱਗੇ ਸੰਬੋਧਨ ਕਰਦਿਆਂ ਕਿਹਾ ਕਿ ਇਸ ਸਕੂਲ ਨੂੰ ਦਿੱਲੀ ਦੇ ਸਕੂਲਾਂ ਦੀ ਤਰਜ ਤੇ ਇਲਾਕੇ ਦਾ ਮਾਡਲ ਸਕੂਲ ਬਣਾਇਆ ਜਾ ਰਿਹਾ ਹੈ,ਸਾਰੀਆਂ ਮੰਗਾਂ ਤੇ ਘਾਟਾਂ ਇਸੇ ਕਦਮ ਨਾਲ਼ ਪੂਰੀਆਂ ਹੋ ਜਾਣਗੀਆਂ। ਉਹਨਾਂ ਕਿਹਾ ਕਿ ਥੋੜ੍ਹਾ ਸਮਾਂ ਦਿਓ,ਆਪ ਪਾਰਟੀ ਦੀ ਸਰਕਾਰ ਸਕੂਲੀ ਸਿੱਖਿਆ ਦਾ ਐਸਾ ਨਵਨਿਰਮਾਣ ਕਰੇਗੀ ਕਿ ਇਥੋਂ ਪੜ੍ਹ ਕੇ ਬੱਚੇ ਡਿਗਰੀਆਂ ਹਾਸਲ ਕਰਕੇ ਰੋਜ਼ਗਾਰ ਲਈ ਲਾਈਨਾਂ ਚ ਨਹੀਂ ਲੱਗਣਗੇ, ਬਲਕਿ ਖੁਦ ਰੋਜ਼ਗਾਰ ਪੈਦਾ ਕਰਕੇ ਹੋਰਾਂ ਲਈ ਚਾਨਣ ਮੁਨਾਰਾ ਬਣਨਗੇ ਤੇ ਦੇਸ਼ ਨੂੰ ਵਿਸ਼ਵ ਦੇ ਵਿਕਸਤ ਦੇਸ਼ਾਂ ਦੇ ਬਰਾਬਰ ਖੜ੍ਹਾ ਕਰਨ ਲਈ ਮੁੱਖ ਰੋਲ ਨਿਭਾਉਣਗੇ। ਬੀਬਾ ਮਾਨ ਵਲੋਂ ਰੋਟਰੀ ਕਲੱਬ ਦੇ ਮੈਂਬਰਾਂ ਵਲੋਂ ਵਾਟਰ ਕੂਲਰ ਮੁਹਈਆ ਕਰਵਾਉਣ ਲਈ ਸਨਮਾਨਤ ਕਰਦਿਆਂ ਓਹਨਾ ਵੱਲੋ ਦਿੱਤੇ ਵੱਡੇ ਸਹਿਯੋਗ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਆਪ ਪਾਰਟੀ ਦੇ ਸੀਨੀਅਰ ਆਗੂ ਦਲਵਿੰਦਰ ਸਿੰਘ ਬੈਨੀਪਾਲ, ਗੁਰਪ੍ਰੀਤ ਸਿੰਘ ਕਾਦੀਮਾਜਰਾ, ਲਖਬੀਰ ਸਿੰਘ ਜੈਂਟੀ, ਜਗਜੀਤ ਜੱਗੀ, ਸਤਨਾਮ ਸਿੰਘ ਚੇਅਰਮੈਨ ਮੂੰਧੋ, ਜਗਦੀਸ਼ ਸਿੰਘ ਦੀਸ਼ਾ, ਰਾਜਵੀਰ ਸਿੰਘ ਰਾਜੂ ਹੁਸ਼ਿਆਰਪੁਰ, ਹਰਪ੍ਰੀਤ ਸਿੰਘ ਹੈਪੀ,ਪਲਵਿੰਦਰ ਸਿੰਘ ਗੁਨੋਮਾਜਰਾ, ਰਘਬੀਰ ਸਿੰਘ ਕਾਲ਼ਾ, ਪਵਿੱਤਰ ਸਿੰਘ ਰਤਨਗੜ੍ਹ, ਜਸਪਾਲ ਸਿੰਘ ਸਰਪੰਚ, ਨਵਦੀਪ ਸਿੰਘ ਸੈਣੀ, ਪਰਮਿੰਦਰ ਸਿੰਘ ਬੜੋਦੀ ਆਦਿ ਹਾਜਰ ਸਨ।

LEAVE A REPLY

Please enter your comment!
Please enter your name here