ਐਸ ਏ ਐਸ ਨਗਰ 2ਨਵੰਬਰ ਮਾਰਸ਼ਲ ਨਿਊਜ਼) ਪੰਜਾਬ ਰਾਜ ਵਿੱਚੋਂ ਹਰਿਆਣਾ ਤੇ ਹਿਮਾਚਲ ਕੱਢ ਕੇ ਪੰਜਾਬ ਨੂੰ ਇੱਕ ਨਿੱਕਾ ਜਿਹਾ ਸੂਬਾ ਬਣਾ ਕੇ ਛੱਡ ਦਿੱਤਾ..॥ਅਸੀਂ ਪੰਜਾਬ ਡੇਅ ਦੀ ਕਿਵੇਂ ਖੁਸ਼ੀ ਮਨਾਈਏ..॥ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਦੀ ਮਸ਼ਹੂਰ ਸਮਾਜ ਸੇਵੀ ਅਤੇ ਸ਼ਹੀਦਾਂ ਦੇ ਸਤਿਕਾਰ ਲਈ ਯਤਨਸ਼ੀਲ ਸੰਸਥਾ ਯੂਥ ਆਫ ਪੰਜਾਬ ਦੇ ਚੇਅਰਮੈਨ ਪਰਮਦੀਪ ਸਿੰਘ ਬੈਦਵਾਨ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ..॥ਉਹਨਾਂ ਕਿਹਾ ਕਿ ਪਹਿਲਾਂ ਤਾਂ ਆਜਾਦੀ ਵੇਲੇ ਦੇਸ਼ ਦੀ ਵੰਡ ਸਮੇਂ ਪੰਜਾਬ ਦੇ ਦੋ ਹਿੱਸੇ ਹੋ ਗਏ ਉਸ ਉਪਰੰਤ ਕੇਂਦਰ ਸਰਕਾਰ ਵਲੋਂ ਭਾਸ਼ਾ ਦੇ ਆਧਾਰ ਤੇ ਹਰਿਆਣਾ ਤੇ ਹਿਮਾਚਲ ਅਲੱਗ ਕਰਕੇ ਪੰਜਾਬ ਨੂੰ ਬਿਲਕੁਲ ਹੀ ਛੋਟਾ ਕਰਕੇ ਰੱਖ ਦਿੱਤਾ..॥ਇਸ ਸਮੇਂ ਉਹਨਾਂ ਕਿਹਾ ਕਿ ਪੰਜਾਬ ਦੀ ਮਾੜੀ ਕਿਸਮਤ ਕਾਰਨ ਅੱਜ ਅੱਧੀ ਸਦੀ ਬੀਤ ਜਾਣ ਤੱਕ ਵੀ ਪੰਜਾਬ ਨੂੰ ਆਪਣੀ ਰਾਜਧਾਨੀ ਨਸੀਬ ਨਾ ਹੋਈ..॥ਉਹਨਾਂ ਕਿਹਾ ਕਿ ਸੂਬਿਆਂ ਦੀ ਵੰਡ ਸਮੇਂ ਚੰਡੀਗੜ ਨੂੰ ਆਰਜੀ ਤੌਰ ਤੇ ਹਰਿਆਣਾ ਦੀ ਰਾਜਧਾਨੀ ਬਣਾਇਆ ਗਿਆ ਸੀ ਪਰੰਤੂ ਹੁਣ ਤੱਕ ਉਸੇ ਤਰਾਂ ਚੱਲ ਰਿਹਾ ਹੈ..॥ਹਾਲਾਂਕਿ ਚੰਡੀਗੜ ਪੰਜਾਬ ਦੀ ਜਮੀਨ ਤੇ ਬਣਿਆ ਹੈ..॥ਉਹਨਾਂ ਕਿਹਾ ਸਾਡੀ ਲੀਡਰਸ਼ਿਪ ਨੇ ਇਸ ਮੁੱਦੇ ਵੱਲ ਕਦੇ ਧਿਆਨ ਹੀ ਨਹੀਂ ਦਿੱਤਾ..॥ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਵਸਾਏ ਗਏ ਚੰਡੀਗੜ ਸ਼ਹਿਰ ਵਿੱਚ ਅੱਜ ਪੰਜਾਬੀ ਭਾਸ਼ਾ ਦੇ ਹਾਲਾਤ ਕਿਸੇ ਕੋਲੋਂ ਲੁਕੇ ਹੋਏ ਨਹੀਂ..॥ਉਹਨਾਂ ਕਿਹਾ ਕਿ ਜਿਸ ਤਰਾਂ ਚੰਡੀਗੜ ਵਿੱਚੋਂ ਹੌਲੀ ਹੌਲੀ ਇਹਨਾਂ ਨੇ ਪੰਜਾਬੀ ਭਾਸ਼ਾ ਖਤਮ ਕੀਤੀ ਹੈ ਇਸੇ ਤਰਾਂ ਕਿਸੇ ਦਿਨ ਪੰਜਾਬ ਦਾ ਹੱਕ ਕਰ ਦਿੱਤਾ ਜਾਵੇਗਾ..॥ਇਸ ਮੌਕੇ ਪਰਮਦੀਪ ਸਿੰਘ ਬੈਦਵਾਨ ਨੇ ਬੋਲਦੇ ਹੋਏ ਕਿਹਾ ਕੇੰਦਰ ਸਰਕਾਰ ਦੀਆਂ ਨੀਤੀਆਂ ਵੀ ਪੰਜਾਬ ਲਈ ਮਤਰੇਈ ਮਾਂ ਵਰਗੀਆਂ ਹੀ ਰਹੀਆਂ ਨੇ..॥ਉਹਨਾਂ ਕਿਹਾ ਕਿ ਇਸ ਸਮੇਂ ਵੀ ਕੇੰਦਰ ਸਰਕਾਰ ਪੰਜਾਬ ਦੇ ਕਿਸਾਨਾਂ ਦੇ ਸੰਗਰਸ਼ ਨੂੰ ਕੁਚਲਣ ਲਈ ਪੂਰੀ ਵਾਹ ਲਗਾ ਰਹੀ ਹੈ..॥ਉਹਨਾਂ ਕਿਹਾ ਕਿ ਬਹੁਤੇ ਰਾਜਾਂ ਵਿੱਚ ਤਾਂ ਪਹਿਲਾਂ ਤੋਂ ਐਮ.ਐਸ.ਪੀ ਨੂੰ ਖਤਮ ਕੀਤਾ ਹੋਇਆ ਹੈ ਪਰ ਪੰਜਾਬ ਵਿੱਚ ਹੁਣ ਤੱਕ ਐਮ.ਐਸ.ਪੀ ਲਾਗੂ ਸੀ..॥ਜਿਸ ਕਾਰਨ ਇਸ ਕਾਲੇ ਕਾਨੂੰਨ ਦਾ ਪੰਜਾਬ ਦੇ ਕਿਸਾਨਾਂ ਨੂੰ ਬਹੁਤ ਨੁਕਸਾਨ ਹੋ ਰਿਹਾ ਹੈ..॥ਉਹਨਾਂ ਸਰਕਾਰ ਨੂੰ ਅਪੀਲ ਵੀ ਕੀਤੀ ਕਿ ਜਲਦੀ ਤੋਂ ਜਲਦੀ ਇਸ ਕਾਨੂੰਨ ਨੂੰ ਖਤਮ ਕਰਕੇ ਕਿਸਾਨਾਂ ਦੇ ਦਰਦ ਨੂੰ ਸਮਝਿਆ ਜਾਵੇ..॥ ਉਹਨਾਂ ਬੋਲਦੇ ਕਿਹਾ ਕਿ ਪੰਜਾਬ ਨੂੰ ਪੰਜਾਬੀ ਭਾਸ਼ਾ ਦੇ ਆਧਾਰ ਤੇ ਇੱਕ ਅਲੱਗ ਸੂਬਾ ਬਣਾਇਆ ਗਿਆ ਸੀ ਪਰ ਅੱਜ ਪ੍ਰਾਈਵੇਟ ਸਕੂਲਾਂ ਨੇ ਤਾਂ ਪੰਜਾਬੀ ਨੂੰ ਬਿਲਕੁਲ ਹੀ ਵਿਸਾਰ ਕੇ ਰੱਖ ਦਿੱਤਾ ਹੈ..॥ਸਕੂਲਾਂ ਵਿੱਚ ਸਖਤੀ ਨਾਲ ਅੰਗਰੇਜ਼ੀ ਅਤੇ ਹਿੰਦੀ ਭਾਸ਼ਾ ਨੂੰ ਲਾਗੂ ਕੀਤਾ ਜਾ ਰਿਹਾ ਹੈ..॥ਜੋ ਕਿ ਸਾਡੇ ਪੰਜਾਬ ਲਈ ਅਤੇ ਪੰਜਾਬੀ ਭਾਸ਼ਾ ਲਈ ਇੱਕ ਚਿੰਤਾਜਨਕ ਵਿਸ਼ਾ ਹੈ..॥ਉਹਨਾਂ ਕਿਹਾ ਕਿ ਸਾਡਾ ਸੂਬਾ ਪੰਜਾਬੀ ਭਾਸ਼ਾ ਕਾਰਨ ਹੋੰਦ ਵਿੱਚ ਆਇਆ ਹੈ ਜਿਸ ਲਈ ਪੰਜਾਬੀ ਭਾਸ਼ਾ ਨੂੰ ਲਾਜਮੀ ਬਣਾਉਣਾ ਸਾਡੇ ਸਾਰਿਆਂ ਦਾ ਫਰਜ਼ ਹੈ..॥ਉਹਨਾਂ ਕਿਹਾ ਕਿ ਪਿਛਲੇ ਸਮੇਂ ਵਿੱਚ ਕਸ਼ਮੀਰ ਦੀਆਂ ਖੇਤਰੀ ਭਾਸ਼ਾਵਾਂ ਵਿੱਚੋਂ ਪੰਜਾਬੀ ਭਾਸ਼ਾ ਨੂੰ ਖਤਮ ਕਰਨਾ ਵੀ ਕੇੰਦਰ ਸਰਕਾਰ ਦੀ ਖੇਤਰੀ ਭਾਸ਼ਾਵਾਂ ਨੂੰ ਖਤਮ ਕਰਨ ਦੀ ਇੱਕ ਚਾਲ ਹੈ..॥ਉਹਨਾਂ ਬੋਲਦੇ ਹੋਏ ਕਿਹਾ ਕਿ ਸਾਨੂੰ ਸਭ ਨੂੰ ਆਪੋ ਆਪਣੇ ਘਰਾਂ ਵਿੱਚ ਬੱਚਿਆਂ ਨਾਲ ਪੰਜਾਬੀ ਭਾਸ਼ਾ ਵਿੱਚ ਗੱਲ ਕਰਨੀ ਚਾਹੀਦੀ ਹੈ ਤਾਂ ਕਿ ਪੰਜਾਬੀ ਭਾਸ਼ਾ ਨੂੰ ਬਚਾਇਆ ਜਾ ਸਕੇ..॥ਉਹਨਾਂ ਕਿਹਾ ਕਿ ਯੂਥ ਆਫ ਪੰਜਾਬ ਹਮੇਸ਼ਾ ਹੀ ਪੰਜਾਬੀ ਭਾਸ਼ਾ ਦੇ ਹੱਕ ਵਿੱਚ ਨਾਹਰਾ ਮਾਰਦਾ ਰਿਹਾ ਹੈ ਅਤੇ ਭਵਿੱਖ ਵਿੱਚ ਵੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਕੰਮ ਕਰਦਾ ਰਹੇਗਾ..॥ਇਸ ਮੌਕੇ ਚੇਅਰਮੈਨ ਪਰਮਦੀਪ ਸਿੰਘ ਬੈਦਵਾਣ ਤੋਂ ਇਲਾਵਾ ਬੱਬੂ ਮੌਹਾਲੀ ਵੀ ਸਨ