ਪੰਜਾਬ ਦੀਵਾਲੀ ਬੰਪਰ ‘ਚ ਕੁੱਲ 21 ਕਰੋੜ ਰੁਪਏ ਜਿੱਤਣ ਦਾ ਸੁਨਹਿਰੀ ਮੌਕਾ

– ਹੁਣ ਤੱਕ ਦੀ ਸਭ ਤੋਂ ਵੱਡੀ ਇਨਾਮੀ ਰਾਸ਼ੀ

– ਢਾਈ-ਢਾਈ ਕਰੋੜ ਰੁਪਏ ਦੇ ਪਹਿਲੇ ਦੋ ਇਨਾਮ ਜਨਤਾ ਵਿੱਚ ਦਿੱਤੇ ਜਾਣ ਦੀ ਗਾਰੰਟੀ

– ਦੂਜੇ 10 ਇਨਾਮ 20-20 ਲੱਖ ਰੁਪਏ ਦੇ; ਡਰਾਅ 1 ਨਵੰਬਰ ਨੂੰ

ਪੰਜਾਬ ਲਾਟਰੀਜ਼ ਵਿਭਾਗ ਵੱਲੋਂ ਮਾਂ ਲਕਸ਼ਮੀ ਦੀਵਾਲੀ ਪੂਜਾ ਬੰਪਰ 2019 ਦੀਆਂ ਟਿਕਟਾਂ ਦੀ ਵਿਕਰੀ ਜਾਰੀ ਹੈ। ਇਹ ਬੰਪਰ ਹੁਣ ਤੱਕ ਦਾ ਸਭ ਤੋਂ ਵੱਡਾ ਬੰਪਰ ਹੈ। ਇਸ ਬੰਪਰ ਦਾ ਪਹਿਲਾ ਇਨਾਮ ਪੰਜ ਕਰੋੜ ਰੁਪਏ ਦਾ ਹੋਵੇਗਾ ਜਦਕਿ ਕੁੱਲ ਇਨਾਮਾਂ ਦੀ ਰਕਮ 21 ਕਰੋੜ ਰੁਪਏ ਬਣਦੀ ਹੈ। ਇਹ ਹੁਣ ਤੱਕ ਦੀ ਸਭ ਤੋਂ ਵੱਡੀ ਰਾਸ਼ੀ ਹੈ।

ਲਾਟਰੀਜ਼ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਪੰਜ ਕਰੋੜ ਰੁਪਏ ਦਾ ਪਹਿਲਾਂ ਇਨਾਮ ਦੋ ਜੇਤੂਆਂ ਨੂੰ (2.50-2.50 ਕਰੋੜ ਰੁਪਏ) ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਦੂਜਾ ਇਨਾਮ 20 ਲੱਖ ਰੁਪਏ ਦਾ ਹੋਵੇਗਾ, ਜੋ 10 ਜੇਤੂਆਂ ਨੂੰ ਦਿੱਤਾ ਜਾਵੇਗਾ। ਇਸ ਬੰਪਰ ਦੀਆਂ 20 ਲੱਖ ਟਿਕਟਾਂ ਜਾਰੀ ਕੀਤੀਆਂ ਗਈਆਂ ਹਨ ਜੋ ਕਿ ‘ਏ’ ਅਤੇ ‘ਬੀ’ ਸੀਰੀਜ਼ ਵਿਚ ਹਨ। ਕੁੱਲ ਇਨਾਮਾਂ ਦੀ ਗਿਣਤੀ 2 ਲੱਖ 4 ਹਜ਼ਾਰ 122 ਹੈ।

ਬੁਲਾਰੇ ਨੇ ਦੱਸਿਆ ਕਿ ਪਹਿਲੇ ਦੋ ਇਨਾਮ ਗਾਰੰਟਿਡ ਹਨ ਅਤੇ ਵਿਕੀਆਂ ਹੋਈਆਂ ਟਿਕਟਾਂ ‘ਚੋਂ ਹੀ ਕੱਢੇ ਜਾਣਗੇ। ਉਨ੍ਹਾਂ ਦੱਸਿਆ ਕਿ ਤੀਜੇ 10 ਇਨਾਮ 10-10 ਲੱਖ ਰੁਪਏ ਦੇ ਹੋਣਗੇ। 20 ਚੌਥੇ ਇਨਾਮ ਦੋ-ਦੋ ਲੱਖ ਰੁਪਏ ਦੇ ਹੋਣਗੇ। ਇਸ ਤੋਂ ਇਲਾਵਾ ਦੀਵਾਲੀ ਬੰਪਰ ਵਿੱਚ ਹੋਰ ਵੀ ਕਈ ਆਕਰਸ਼ਿਤ ਇਨਾਮ ਹਨ।

ਉਨ੍ਹਾਂ ਦੱਸਿਆ ਕਿ ਇਸ ਬੰਪਰ ਦਾ ਡਰਾਅ 1 ਨਵੰਬਰ, 2019 ਨੂੰ ਕੱਢਿਆ ਜਾਵੇਗਾ। ਪੰਜਾਬ ਸਰਕਾਰ ਵੱਲੋਂ ਬੰਪਰ ਲਾਟਰੀ ਦੇ ਪਾਰਦਰਸ਼ੀ ਨਤੀਜਿਆਂ ਕਾਰਨ ਇਸ ਦੀ ਲੋਕਾਂ ਵਿਚ ਮਜ਼ਬੂਤ ਸਾਖ ਹੈ। ਕਾਬਿਲੇਗੌਰ ਹੈ ਕਿ ਭਾਰਤੀ ਤਿਉਹਾਰਾਂ ਵਿਚ ਦੀਵਾਲੀ ਦੀ ਖਾਸ ਥਾਂ ਹੋਣ ਕਾਰਨ ਮਾਂ ਲਕਸ਼ਮੀ ਦੀਵਾਲੀ ਪੂਜਾ ਬੰਪਰ ਦੀ ਵੀ ਲੋਕਾਂ ਵਿਚ ਕਾਫੀ ਖਿੱਚ ਰਹਿੰਦੀ ਹੈ, ਇਹੀ ਕਾਰਣ ਹੈ ਕਿ ਦੀਵਾਲੀ ਬੰਪਰ ਦਾ ਪਹਿਲਾ ਇਨਾਮ 5 ਕਰੋੜ ਰੁਪਏ ਰੱਖਿਆ ਗਿਆ ਹੈ ਤਾਂ ਜੋ ਜੇਤੂਆਂ ਲਈ ਇਹ ਤਿਓਹਾਰ ਦੋਗੁਣੀ ਖੁਸ਼ੀ ਲਿਆਵੇ ਅਤੇ ਯਾਦਗਾਰ ਬਣ ਸਕੇ।

LEAVE A REPLY

Please enter your comment!
Please enter your name here