ਪੰਜਾਬ ਤੇ ਹਰਿਆਣਾ ਵਿਚ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਨਕਾਰਿਆ

ਚੰਡੀਗੜ੍ਹ
ਮਾਰਸ਼ਲ ਨਿਊਜ਼
ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ ‘ਤੇ ਹੋਈਆਂ ਚੋਣਾਂ ਦੇ ਤਾਜ਼ਾ ਤਰੀਨ ਰੁਝਾਨ ਤਹਿਤ ਜਿਸ ਪ੍ਰਕਾਰ ਤਿੰਨ ਵਿਧਾਨ ਸਭ ਹਲਕਿਆਂ ਮੁਕੇਰੀਆਂ, ਫਗਵਾੜਾ, ਜਲਾਲਾਬਾਦ ਵਿਚ ਕਾਂਗਰਸ ਨੇ ਜਿੱਤ ਦਾ ਝੰਡਾ ਝੁਲਾਇਆ ਹੈ, ਉਸ ਤੋਂ ਕਾਂਗਰਸ ਦੇ ਭਾਰੀ ਹੱਥ ਨੂੰ ਦੇਖਦੇ ਹੋਏ ਭਵਿੱਖ ਦੇ ਮੱਦੇਨਜ਼ਰ ਹੋਰਨਾਂ ਪਾਰਟੀਆਂ ਦੇ ਪੈਰ ਹੋ ਗਏ ਜਾਪਦੇ ਹਨ| ਅੱਜ ਸਵੇਰ ਤੋਂ ਹੀ ਰੁਝਾਨਾਂ ਦੇ ਵਿਚ ਪੰਜਾਬ ਹਰਿਆਣਾ ਵਿਚ ਕਾਂਗਰਸ ਦਾ ਦਬਦਬਾ ਸਾਫ ਨਜ਼ਰ ਆਇਆ| ਜਿਥੇ ਪੰਜਾਬ ਵਿਚ ਸਪਸ਼ਟ ਤੌਰ ਤੇ ਕਾਂਗਰਸ ਦਾ ਹੱਥ ਤਿੰਨ ਸੀਟਾਂ ਜਿੱਤ ਕੇ ਭਾਰੀ ਰਿਹਾ ਹੈ ਉਥੇ ਅਕਾਲੀ ਦਲ ਨੂੰ ਸਿਰਫ ਇਕ ਸੀਟ ਤੇ ਹੀ ਜਿੱਤ ਦਾ ਸਵਾਦ ਚੱਖਣ ਨੂੰ ਮਿਲਿਆ| ਜਦਕਿ ਆਮ ਆਦਮੀ ਪਾਰਟੀ, ਬਸਪਾ ਅਤੇ ਹੋਰ ਛਿਟਪੁਟ ਪਾਰਟੀਆਂ ਨੂੰ ਲੋਕਾਂ ਨੇ ਨਕਾਰ ਕੇ ਰੱਖ ਦਿਤਾ ਹੈ| ਇਨਾਂ ਚੋਣਾਂ ਤੋਂ ਸਪਸ਼ਟ ਹੋ ਗਿਆ ਹੈ ਕਿ ਪੰਜਾਬ ਵਿਚ ਕਪਤਾਨ ਅਮਰਿੰਦਰ ਸਿੰਘ ਨੂੰ ਲੋਕ ਪਸੰਦ ਕਰਦੇ ਹਨ| ਜਿਸ ਪ੍ਰਕਾਰ ਅਕਾਲੀਆਂ ਦੇ ਗੜ੍ਹ ਮੰਨੇ ਜਾਂਦੇ ਜਲਾਲਾਬਾਦ ਵਿਚ ਕਾਂਗਰਸ ਦੇ ਉਮੀਦਵਾਰ ਰਮਿੰਦਰ ਆਵਲਾ ਨੇ 17001 ਤੋਂ ਵੱਧ ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ ਹੈ ਉਸ ਨਾਲ ਅਕਾਲੀਆਂ ਦਾ ਕਿਲਾ ਢਹਿ ਢੇਰੀ ਹੋਇਆ ਹੈ| ਦੱਸ ਦੇਈਏ ਕਿ ਅਕਾਲੀ ਦਲ ਦੇ ਉਮੀਦਵਾਰ ਰਾਜ ਸਿੰਘ ਡਿੱਬੀਪੁਰਾ ਇਕ ਵਾਰ ਵੀ ਕਾਂਗਰਸ ਪਾਰਟੀ ਦੇ ਉਮੀਦਵਾਰ ਤੋਂ ਅੱਗੇ ਨਹੀਂ ਨਿਕਲ ਸਕੇ, ਉਥੇ ਹੀ ‘ਆਪ’ ਦੇ ਉਮੀਦਵਾਰ ਮਹਿੰਦਰ ਸਿੰਘ ਕਚੂਰਾ ਨੂੰ ਬਹੁਤ ਘੱਟ ਵੋਟਾਂ ਮਿਲਿਆ। ਇਹ ਸੀਟ ਪੰਜਾਬ ਦੇ ਸਾਬਕਾ ਉਪ ਮੁਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਲਈ ਵੀ ਨੱਕ ਦਾ ਸਵਾਲ ਬਣੀ ਹੋਈ ਸੀ ਕਿਉਂਕਿ ਉਹ ਇਥੋਂ ਰਿਕਾਰਡ ਲੱਖਾਂ ਵੋਟਾਂ ਨਾਲ ਜਿੱਤ ਕੇ ਐਮ ਐਲ ਏ ਚੁਣੇ ਗਏ ਸਨ ਅਤੇ ਫਿਰੋਜ਼ਪੁਰ ਤੋਂ ਮੈਂਬਰ ਪਾਰਲੀਮੈਂਟ ਚੋਣ ਲੜਨ ਕਰ ਕੇ ਇਹ ਸੀਟ ਖਾਲੀ ਹੋਈ ਸੀ| ਇਕ ਤਰਾਂ ਨਾਲ ਇਸ ਸੀਟ ਦੀ ਹਰ ਨੇ ਬਾਦਲਾਂ ਦਾ ਦਬਦਬਾ ਵੀ ਚਕਨਾਚੂਰ ਕਰ ਕੇ ਰੱਖ ਦਿਤਾ ਹੈ|

ਇਸੇ ਤਰਾਂ ਮੁਕੇਰੀਆਂ ‘ਚ ਵੀ ਭਾਜਪਾ ‘ਤੇ ਕਾਂਗਰਸ ਦਾ ਹੱਥ ਭਾਰੀ ਪਿਆ ਹੈ। ਇਸ ਸੀਟ ਤੋਂ ਕਾਂਗਰਸੀ ਉਮੀਦਵਾਰ ਇੰਦੂ ਬਾਲਾ ਨੇ 3440 ਵੋਟਾਂ ਦੀ ਲੀਡ ਹਾਸਲ ਕਰਦਿਆਂ ਭਾਜਪਾ ਉਮੀਦਵਾਰ ਜੰਗੀ ਲਾਲ ਮਹਾਜਨ ਨੂੰ ਹਰਾਇਆ ਹੈ। ਜਾਣਕਾਰੀ ਮੁਤਾਬਕ ਇੰਦੂ ਬਾਲਾ ਨੂੰ ਕੁੱਲ 53910 ਵੋਟਾਂ ਜਦਕਿ ਭਾਜਪਾ ਨੂੰ 50470 ਵੋਟਾਂ ਮਿਲੀਆ। ਇਸੇ ਤਰ੍ਹਾਂ ਆਜ਼ਾਦ ਉਮੀਦਵਾਰ ਨੂੰ ਕੁੱਲ 268 ਵੋਟਾਂ ਮਿਲੀਆ। ਕਾਂਗਰਸੀ ਉਮੀਦਵਾਰ ਇੰਦੂ ਬਾਲਾ 3440 ਵੋਟਾਂ ਨਾਲ ਜਿੱਤ ਹਾਸਲ ਕੀਤੀ

ਇਸੇ ਤਰਾਂ ਕਾਂਗਰਸੀ ਉਮੀਦਵਾਰ ਬਲਵਿੰਦਰ ਸਿੰਘ ਧਾਲੀਵਾਲ ਨੇ ਭਾਜਪਾ ਦੇ ਉਮੀਦਵਾਰ ਰਾਜੇਸ਼ ਬੱਗਾ ਨੂੰ ਪਛਾੜ ਕੇ ਕੁੱਲ 26016 ਵੋਟਾਂ ਨਾਲ ਜਿੱਤੇ ਹਨ ਜਦਕਿ ਭਾਜਪਾ ਦੂਜੇ ਨੰਬਰ ‘ਤੇ ਰਹੀ ਅਤੇ ਬਸਪਾ ਪਾਰਟੀ ਦੇ ਉਮੀਦਵਾਰ ਤੀਜੇ ਨੰਬਰ ‘ਤੇ ਰਹੇ। ਆਮ ਆਦਮੀ ਪਾਰਟੀ ਦਾ ਇਥੋਂ ਪੂਰੀ ਤਰ੍ਹਾਂ ਸਫਾਇਆ ਹੋ ਚੁੱਕਾ ਹੈ। ਇਸ ਸੀਟ ‘ਤੇ ਮੁੱਖ ਮੁਕਾਬਲਾ ਕਾਂਗਰਸੀ ਉਮੀਦਵਾਰ ਅਤੇ ਭਾਜਪਾ ਵਿਚਾਲੇ ਸੀ। ਕਾਂਗਰਸੀ ਉਮੀਦਵਾਰ ਬਲਵਿੰਦਰ ਸਿੰਘ ਧਾਲੀਵਾਲ ਨੂੰ 49000 ਵੋਟਾਂ ਮਿਲੀਆਂ ਹਨ, ਜਦਕਿ ਭਾਜਪਾ ਦੇ ਉਮੀਦਵਾਰ ਰਾਜੇਸ਼ ਬੱਗਾ ਨੂੰ 22984 ਵੋਟਾਂ, ਸੰਤੋਸ਼ ਕੁਮਾਰ ਗੋਗੀ (ਆਪ) ਨੂੰ 2905, ਆਜ਼ਾਦ ਉਮੀਦਵਾਰ ਨੀਟੂ ਸ਼ਟਰਾਂਵਾਲੇ ਨੂੰ 704, ਜਰਨੈਲ ਨਾਂਗਲ (ਲੋਕ ਇਨਸਾਫ ਪਾਰਟੀ) ਨੂੰ 9080 ਵੋਟਾਂ ਮਿਲੀਆਂ ਹਨ ਅਤੇ ਭਸਪਾ ਦੇ ਭਗਵਾਨ ਦਾਸ ਨੂੰ 15901 ਵੋਟਾਂ ਮਿਲੀਆਂ ਹਨ।

ਹਲਕਾ ਦਾਖਾ ਤੋਂ ਅਕਾਲੀ ਦਲ ਦੇ ਉਮੀਦਵਾਰ ਮਨਪ੍ਰੀਤ ਇਆਲੀ ਨੇ ਵੱਡੀ ਲੀਡ ਨਾਲ ਜਿੱਤ ਹਾਸਲ ਕਰਦੇ ਹੋਏ ਆਪਣੇ ਵਿਰੋਧੀ ਕਾਂਗਰਸੀ ਉਮੀਦਵਾਰ ਕੈਪਟਨ ਸੰਦੀਪ ਸੰਧੂ ਨੂੰ ਪਿੱਛੇ ਛੱਡ ਜਿੱਤ ਦਾ ਝੰਡਾ ਲਹਿਰਾਇਆ ਹੈ। ਇਆਲੀ ਦੀ ਜਿੱਤ ਤੋਂ ਬਾਅਦ ਅਕਾਲੀ ਦਲ ਵਲੋਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਹਨ ਅਤੇ ਢੋਲ ਦੇ ਡਗੇ ‘ਤੇ ਭੰਗੜੇ ਪਾਏ ਜਾ ਰਹੇ ਹਨ। ਮਨਪ੍ਰੀਤ ਇਆਲੀ ਨੂੰ ਹਰ ਪਾਸਿਓਂ ਵਧਾਈਆਂ ਮਿਲ ਰਹੀਆਂ ਹਨ।