ਐਸ ਏ ਐਸ ਨਗਰ 13 ਸਤੰਬਰ (ਰਣਜੀਤ ਸਿੰਘ) ਸੁਮੇਧ ਸੈਣੀ ਵਾਸਤੇ ਸਰਕਾਰ ਕੋਲ ਵੱਖਰਾ ਕਾਨੂੰਨ ਹੈ ਜਿਸ ਤਰੀਕੇ ਨਾਲ ਸਾਬਕਾ ਪੁਲਿਸ ਅਫਸਰ ਬੜੇ ਅੱਖਾਂ ਦੇ ਸਾਹਮਣੇ ਹੀ ਅਜੀਬ ਤਰੀਕੇ ਨਾਲ਼ ਰਫੂ ਚੱਕਰ ਹੋ ਗਿਆ ਹੈ।
ਇਹ ਪ੍ਰਗਟਾਵਾ ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਕਾਲੀ ਦਲ ਅਮ੍ਰਿਤਸਰ ਦੇ ਜਿਲਾ ਜਨਰਲ ਸਕੱਤਰ ਜਥੇਦਾਰ ਹਰਮੇਸ਼ ਸਿੰਘ ਬੜੋਦੀ ਨੇ ਕੀਤਾ। ਸਾਬਕਾ ਆਈ ਐਸ ਬਲਵੰਤ ਸਿੰਘ ਮੁਲਤਾਨੀ ਦੇ ਲੜਕੇ ਨੂੰ ਅਗਵਾ ਕਰਕੇ ਸਹੀਦ ਕਰਨ ਵਾਲੇ ਕਤਲ ਕੇਸ ਵਿੱਚ ਅਜਿਹੇ ਸਾਬਕਾ ਪੁਲਿਸ ਅਫਸਰ ਦਾ ਖਿਸਕ ਜਾਣਾ ਦੇਸ਼ ਦੇ ਕਾਨੂੰਨ ਦੀ ਖਿੱਲੀ ਉਡਾਉਦਾ ਹੈ। ਉਨ੍ਹਾਂ ਕਿਹਾ ਕਿ ਇੰਡੀਆ ਦਾ ਕਾਨੂੰਨ ਵੱਖਰੇ ਵੱਖਰੇ ਤਰੀਕੇ ਨਾਲ ਕੰਮ ਕਰਦਾ ਹੈ।ਅਮੀਰ ਲਈ ਹੋਰ ਪੁਲਿਸ ਅਫਸਰ ਲਈ ਹੋਰ ਅਤੇ ਗਰੀਬ ਲਈ ਹੋਰ ਹੈ।
ਉਨ੍ਹਾਂ ਕਿਹਾ ਕਿ ਅਜਿਹੇ ਵਿੱਚ ਹੀ ਪੰਜਾਬ ਅਤੇ ਕੇਂਦਰ ਸਰਕਾਰ ਸੈਣੀ ਨੂੰ ਖੁੱਲ ਦਿਲੀ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਫਰਜ ਬਣਦਾ ਹੈ ਕਿ ਕਾਨੂੰਨ ਅਨੁਸਾਰ ਸੈਣੀ ਨੂੰ ਸਰਕਾਰ ਤੁਰੰਤ ਗ੍ਰਿਫਤਾਰ ਕਰੇ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਸਿੱਖ ਕਤਲੇਆਮ ਦੇ ਪੀੜਤਾਂ ਨੂੰ ਇਨਸਾਫ ਲੈਣ ਲਈ ਬਹੁਤ ਸਮੇ ਬਾਅਦ ਇਹ ਆਸ ਲਁਗੀ ਹੈ। ਪਰ ਇਹ ਪੁਲਿਸ ਅਫਸਰ ਬੜੇ ਅਜੀਬ ਤਰੀਕੇ ਗੁੰਮ ਹੋ ਜਾਣਾ ਸਰਕਾਰ ਕਾਨੂੰਨ ਦੀ ਗਵਾਹੀ ਭਰ ਰਿਹਾ ਹੈ।
ਉਨ੍ਹਾਂ ਮਜਾਕੀਆ ਲਹਿਜੇ ਵਿੱਚ ਕਿਹਾ ਕਿ ਸੈਣੀ ਦੀ ਸਾਰੀ ਪੁਲਿਸ ਆਪਣੀ ਹੈ ਕਾਨੂੰਨ ਆਪਣਾ ਹੈ ਉਹ ਤਾਂ ਖੁਦ ਹੀ ਪੇਸ਼ ਹੋ ਜਾਣ ਅਤੇ ਆਪਣੇ ਵਿਰੁੱਧ ਚੱਲ ਰਹੇ ਕੇਸ ਵਿੱਚ ਸਹਿਯੋਗ ਦੇਣ।