ਮਾਜਰੀ 14 ਮਈ (ਮਾਰਸ਼ਲ ਨਿਊਜ਼)ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਪੰਜਵੀਂ ਜਮਾਤ ਦੀ ਨਤੀਜੇ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਚੰਦਪੁਰ ਦਾ ਨਤੀਜਾ ਸ਼ਾਨਦਾਰ ਰਿਹਾ। ਪਹਿਲਾ ਸਥਾਨ ਮਾਨਵੀ ਨੇ 96 .8 ਅੰਕ ਪ੍ਰਾਪਤ ਕੀਤੇ। ਨੀਤਿਕਾ ਗੋਸਵਾਮੀ ਨੇ 96.4 ਫੀਸਦੀ ਨੰਬਰ ਲੈ ਕੇ ਦੂਜਾ ਸਥਾਨ ਅਤੇ ਵਿਦਿਆਰਥੀ ਹਰਪ੍ਰੀਤ ਸਿੰਘ ਨੇ 95. 4 ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ। ਸਕੂਲ ਅਧਿਆਪਕ ਬਲਵਿੰਦਰ ਕੌਰ ਅਤੇ ਸੈਂਟਰ ਇੰਚਾਰਜ ਬਲਜੀਤ ਸਿੰਘ ਨੇ ਦੱਸਿਆ ਕਿ ਸਕੂਲ ਦੇ ਪੰਜਵੀਂ ਜਮਾਤ ਦੇ ਸਾਰੇ ਬੱਚੇ ਵਧੀਆ ਅੰਕ ਲੈਣ ਕਿ ਪਾਸ ਹੋਏ ਹਨ। ਪਿੰਡ ਵਸਨੀਕਾਂ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਵਿਦਿਆਰਥੀ ਜਿਥੇ ਪੜਾਈ ‘ਚ ਮੱਲਾਂ ਮਾਰ ਰਹੇ ਹਨ, ਉਥੇ ਖੇਡਾਂ ਅਤੇ ਨੈਤਿਕ ਕਦਰਾਂ – ਕੀਮਤਾਂ ਵੀ ਸਿੱਖ ਰਹੇ ਹਨ। ਇਸ ਮੌਕੇ ਹਾਜ਼ਰ ਆਪ ਦੇ ਸੀਨੀਅਰ ਆਗੂ ਦਲਵਿੰਦਰ ਸਿੰਘ ਬੈਨੀਪਾਲ, ਗੁਰਪ੍ਰੀਤ ਸਿੰਘ ਕਾਦੀਮਾਜਰਾ, ਲਖਵੀਰ ਸਿੰਘ ਜੰਟੀ, ਜਗਜੀਤ ਸਿੰਘ ਜੱਗੀ, ਹਰਪ੍ਰੀਤ ਸਿੰਘ ਹੈਪੀ, ਜਗਦੀਸ਼ ਸਿੰਘ ਦੀਸ਼ਾ, ਲਖਵੀਰ ਸਿੰਘ ਜੰਟੀ, ਮੇਵਾ ਸਿੰਘ ਖਿਜਰਾਬਾਦ ਤੇ ਹੋਰਨਾਂ ਸਖ਼ਸ਼ੀਅਤਾਂ ਨੇ ਚੰਗੇ ਅੰਕ ਲੈ ਕਿ ਪਾਸ ਹੋਏ ਵਿਦਿਆਰਥੀਆਂ ਦੀ ਹੌਂਸਲਾ ਅਫਜ਼ਾਈ ਕਰਦਿਆਂ ਵਿਸ਼ੇਸ਼ ਸਨਮਾਨ ਕੀਤਾ।

LEAVE A REPLY

Please enter your comment!
Please enter your name here