ਮੁਹਾਲੀ11 ਮਈ (ਰਣਜੀਤ ਸਿੰਘ ਕਾਕਾ) ਮਾਨਤਾ ਪ੍ਰਾਪਤ ਅਤੇ ਐਫੀਲੀਏਟਿਡ ਐਸੋਸੀਏਸਨਜ ਰਾਸਾ ਯੂਕੇ, ਪੂਸਾ ਅਤੇ ਏ ਪੀ ਐਸ ਓ ਦਾ ਇਕ ਵਫਦ ਡੀਪੀਆਈ ਅਤੇ ਡੀਜੀਐਸ ਨੂੰ ਮਿਲਿਆ। ਇਸ ਸਬੰਧੀ ਜਾਣਕਾਰੀ ਦਿੰਦੇ ਰਾਸਾ ਦੇ ਜਨਰਲ ਸਕੱਤਰ ਪਿ੍ੰਸੀਪਲ ਗੁਰਮੁੱਖ ਸਿੰਘ ਅਰਜਨ ਮਾਂਗਾ ਨੇ ਦੱਸਿਆ ਕਿ ਡੀਜੀਐਸਈ ਨੇ ਉਨਾਂ ਨੇ ਦੀਆਂ ਮੰਗਾਂ ਨੂੰ ਬਹੁਤ ਧਿਆਨ ਨਾਲ ਸੁਣਿਆ ਡੀ ਜੀ ਐਸ ਈ ਸਾਹਿਬ ਨੇ ਕਿਹਾ ਹੈ ਕਿ ਜੋ ਵਿਦਿਆਰਥੀ ਆਫ ਲਾਈਨ ਕਲਾਸਾਂ ਲਗਾਉਣਾ ਚਾਹੁੰਦੇ ਹਨ ਉਹ ਆਫ ਲਾਈਨ ਅਤੇ ਜੋ ਆਨਲਾਈਨ ਕਲਾਸਾਂ ਲਗਾਉਣਾ ਚਾਹੁੰਦੇ ਹਨ ਉਹ ਆਨਲਾਈਨ ਕਲਾਸਾਂ ਲਗਾ ਸਕਦੇ ਹਨ। ਇਸ ਸਬੰਧਤ ਜਲਦੀ ਹੀ ਨੋਟੀਫਿਕੇਸਨ ਜਾਰੀ ਕਰ ਦਿੱਤਾ ਜਾਵੇਗਾ। ਉਨਾਂ ਦੱਸਿਆ ਕਿ ਡੀ ਜੀ ਐਸ ਈ ਨੇ ਇਹ ਵੀ ਮੰਨ ਲਿਆ ਹੈ ਕਿ ਪ੍ਰਾਈਵੇਟ ਸਕੂਲਾਂ ਵਿੱਚ ਪੰਜਾਬ ਬੋਰਡ ਦੀਆਂ ਕਿਤਾਬਾਂ ਰੱਖਣ ਦੀ ਇਜਾਜਤ ਦੇਣ ਸਬੰਧੀ ਵੀ ਨਵਾਂ ਨੋਟੀਫਿਕੇਸਨ ਜਾਰੀ ਕਰ ਦਿੱਤਾ ਜਾਵੇਗਾ। ਰਾਸ ਦੇ ਚੇਅਰਮੈਨ ਹਰਪਾਲ ਸਿੰਘ ਨੇ ਦੱਸਿਆ ਡੀਪੀਆਈ ਅਤੇ ਡੀਜੀਐਸਈ ਨੇ ਵਫਦ ਨੂੰ ਭਰੋਸਾ ਦਿਤਾ ਸਕੂਲਾਂ ਨੂੰ ਦਰਪੇਸ਼ ਸਮੱਸਿਆਵਾਂ ਅਤੇ ਸਕੂਲ ਸਿੱਖਿਆ ਵਿੱਚ ਸੁਧਾਰ ਲਿਆਉਣ ਲਈ ਹਰ ਮਹਿਨੇ ਯੂਨੀਅਨ ਦੇ ਵਫਦ ਨਾਲ ਮੀਟਿੰਗ ਕੀਤੀ ਜਾਵੇਗੀ। ਵਫਦ ਵਿੱਚ ਹਰਪਾਲ ਸਿੰਘ ਯੂ.ਕੇ, ਮਹਿੰਦਰ ਸਿੰਘ ਭੋਲਾ ਪੂਸਾ, ਵਿਨੋਦ ਖਬਰਾਨਾ, ਕੁਲਜੀਤ ਸਿੰਘ ਬਾਠ, ਐਚ.ਐਸ ਕਠਾਨੀਆਂ, ਸੁਖਮਿੰਦਰ ਸਿੰਘ, ਗੁਰਮੁੱਖ ਸਿੰਘ, ਸੁਖਮਿੰਦਰ ਸਿੰਘ, ਵਿਸ਼ਾ ਮਹਾਜਨ,ਸ੍ਰੀ ਪ੍ਰਭਾਕਰ, ;ਸਵਰਨ ਸਿੰਘ ਗੁਰਦਾਸਪੁਰ, ਚਰਨਜੀਤ ਸਿੰਘ, ਰਵੀ ਕੁਮਾਰ ਅਤੇ ਰਵੀ ਪਠਾਨਿਆਂ ਆਦਿ ਸਾਮਲ ਸਨ।

LEAVE A REPLY

Please enter your comment!
Please enter your name here