ਮੁਹਾਲੀ 24 ਜੁਲਾਈ (ਮਾਰਸ਼ਲ ਨਿਊਜ਼) ਪੈਰੀਫੇਰੀ ਮਿਲਕਮੈਨ ਯੂਨੀਅਨ ਚੰਡੀਗੜ੍ਹ ਮੁਹਾਲੀ ਨੇ ਖੇਤੀ ਆਰਡੀਨੈਂਸਾਂ ਲਈ ਕੇਂਦਰ ਸਰਕਾਰ ਵੱਲੋਂ ਕੀਤੇ ਨੋਟੀਫ਼ਿਕੇਸ਼ਨ ਦਾ ਹੈ। ਵਿਰੋਧ ਯੂਨੀਅਨ ਆਗੂਆਂ ਨੇ ਕੇਂਦਰ ਸਰਕਾਰ ਖਿਲਾਫ ਖੁੱਲ ਕੇ ਰੋਸ ਪ੍ਰਗਟ ਕੀਤਾ। ਯੂਨੀਅਨ ਦੇ ਜਨਰਲ ਸਕੱਤਰ ਬਲਜਿੰਦਰ ਸਿੰਘ ਭਾਗੋ ਮਾਜਰਾ ਨੇ ਕਿਹਾ ਹੈ ਸੱਤਾ ਦਾ ਸੁੱਖ ਭੋਗ ਰਹੀਆਂ ਸਰਕਾਰਾਂ ਕਿਸਾਨ ਮਜ਼ਦੂਰਾਂ ਦੇ ਹਿੱਤਾਂ ਨਾਲ ਖਿਲਵਾੜ ਕਰ ਰਹੀਆਂ ਹਨ ਜਿਸ ਦਾ ਜ਼ੋਰਦਾਰ ਵਿਰੋਧ ਕੀਤਾ ਜਾਵੇਗਾ ਉਨ੍ਹਾਂ ਕਿਹਾ ਹੈ ਕਿ ਕਰੋਨਾ ਦੀ ਆੜ ਹੇਠ ਖੇਤੀ ਆਰਡੀਨੈੱਸ ਲਾਗੂ ਹੋਣ ਨਾਲ ਪੰਜਾਬ ਵਿੱਚ ਹੋ ਰਹੀ ਕਣਕ ਝੋਨੇ ਨਰਮੇ ਗੰਨੇ ਦੀ ਸਰਕਾਰੀ ਖਰੀਦ ਵੀ ਠੱਪ ਹੋ ਜਾਵੇਗੀ ਅਤੇ ਘੱਟੋ ਘੱਟ ਸਮਰਥਨ ਮੁੱਲ ਐਮਐਸਪੀ ਮਿੱਥੇ ਜਾਣ ਦੀ ਕੋਈ ਤੁੱਕ ਨਹੀਂ ਰਹੇਗੀ ਉਨ੍ਹਾਂ ਕਿਹਾ ਹੈ ਕਿ ਪਹਿਲਾਂ ਹੀ ਪੂਰੇ ਦੇਸ਼ ਵਾਸਤੇ ਐਮਐਸਪੀ ਮਿਥੇ ਜਾਣ ਦੇ ਬਾਵਜੂਦ ਸਰਕਾਰੀ ਖ਼ਰੀਦ ਤੋਂ ਵਾਂਝੇ ਸੂਬਿਆਂ ਲਈ ਪੰਜਾਬ ਹਰਿਆਣਾ ਤੋਂ ਹਜ਼ਾਰਾਂ ਕਿਲੋਮੀਟਰ ਚੱਲ ਕੇ ਆਉਂਦੇ ਹਨ

ਉਨ੍ਹਾਂ ਮੰਗ ਕੀਤੀ ਹੈ ਕਿ ਕਿਸਾਨਾਂ ਨੂੰ ਫ਼ਸਲਾਂ ਦਾ ਘੱਟੋ ਘੱਟ ਸਮਰਥਨ ਮੁੱਲ ਮਿਲਣਾ ਯਕੀਨੀ ਬਣਾਇਆ ਜਾਵੇ ਮੰਡੀਆਂ ਵੱਡੀਆਂ ਕੰਪਨੀਆਂ ਵੱਲੋਂ ਮੁਨਾਫ਼ਾਖੋਰੀ ਲਈ ਫਸਲਾਂ ਦਾ ਭੰਡਾਰ ਕਰਕੇ ਆਮ ਖਪਤਕਾਰਾਂ ਦਾ ਸ਼ੋਸ਼ਣ ਹੋਵੇਗਾ ਉੱਥੇ ਕਿਸਾਨਾਂ ਨੂੰ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ ਕਰੋਨਾ ਮਹਾਂਮਾਰੀ ਦੇ ਚੱਲਦਿਆਂ ਸਰਕਾਰ ਨੇ ਡੀਜ਼ਲ ਪੈਟਰੋਲ ਬਿਜਲੀ ਬਿੱਲਾਂ ਵਿਚ ਬੇਤਹਾਸ਼ਾ ਵਾਧਾ ਕਰਕੇ ਲੋਕਾਂ ਦਾ ਬੁਰਾ ਹਾਲ ਕਰ ਦਿੱਤਾ ਜਿਸ ਕਾਰਨ ਕਿਸਾਨ ਮਜ਼ਦੂਰ ਤੇ ਆਮ ਵਰਗ ਰੋਟੀ ਤੋਂ ਮੁਹਤਾਜ ਹੁੰਦਾ ਜਾ ਰਿਹਾ ਹੈ ਵੱਧ ਰਹੀ ਮਹਿੰਗਾਈ ਕਾਰਨ ਖੇਤੀਬਾੜੀ ਤੇ ਹੋਰ ਦੁੱਧ ਦਾ ਧੰਦਾ ਵੀ ਡਾਵਾਂਡੋਲ ਹੋ ਗਏ ਹਨ ਜਿਸ ਕਾਰਨ ਕਿਸਾਨ ਮਜ਼ਦੂਰ ਪਹਿਲਾਂ ਹੀ ਖੁਦਕੁਸ਼ੀਆਂ ਦੇ ਰਾਹ ਪਿਆ ਹੋਇਆ ਹੈ ਇਸ ਮੌਕੇ ਮੰਗ ਕੀਤੀ ਹੈ ਕਿ ਕਿਸਾਨ ਤੇ ਮਜ਼ਦੂਰ ਨੂੰ ਬਚਾਉਣ ਲਈ ਸਰਕਾਰਾਂ ਸਾਰਥਕ ਹੱਲ ਲੱਭਣ ਜਿਸ ਨਾਲ ਆਮ ਲੋਕਾਂ ਨੂੰ ਕੋਈ ਰਾਹਤ ਮਿਲ ਸਕੇ ਇਸ ਮੌਕੇ ਕਾਮਰੇਡ ਸੱਜਣ ਸਿੰਘ ਇੰਦਰਜੀਤ ਸਿੰਘ ਗਰੇਵਾਲ ਪ੍ਰਧਾਨ ਸੁਖਵਿੰਦਰ ਸਿੰਘ ਬਾਸੀਆਂ ਚੇਅਰਮੈਨ ਜਸਵੀਰ ਸਿੰਘ ਨਰੈਣਾ ਜਨਰਲ ਸਕੱਤਰ ਬਲਜਿੰਦਰ ਸਿੰਘ ਭਾਗੋ ਮਾਜਰਾ ਬਲਵਿੰਦਰ ਸਿੰਘ ਬੀੜ ਪ੍ਰਧਾਨ ਮੁਹਾਲੀ ਸੰਤ ਸਿੰਘ ਕੁਰੜੀ ਮਨਜੀਤ ਸਿੰਘ ਪ੍ਰਧਾਨ ਜ਼ੀਰਕਪੁਰ ਨਰਿੰਦਰ ਸਿੰਘ ਸਿਆਊ ਜਸਵੀਰ ਸਿੰਘ ਢਕੋਰਾਂ ਸੁਰਿੰਦਰ ਸਿੰਘ ਬਰਿਆਲੀ ਸਤਪਾਲ ਸਿੰਘ ਸਵਾੜਾ ਦਲਜੀਤ ਸਿੰਘ ਮਨਾਣਾ ਭਗਤ ਸਿੰਘ ਕੰਸਾਲਾ ਸਾਹਬ ਸਿੰਘ ਮੌਲੀ ਬੈਦਵਾਣ ਮਨਜੀਤ ਸਿੰਘ ਹੁਲਕਾ ਜਗੀਰ ਸਿੰਘ ਕੰਬਾਲਾ ਬਰਖਾ ਰਾਮ ਡੇਰਾਬਸੀ ਗੁਰਨਾਮ ਸਿੰਘ ਲਾਲੜੂ ਆਦਿ ਨੇ ਸੰਬੋਧਨ ਕੀਤਾ