21 ਅਕਤੂਬਰ ਨੂੰ ਹਰ ਸਾਲ ਪੁਲਿਸ ਫੋਰਸ ਦੇ ਸ਼ਹੀਦਾਂ ਨੂੰ ਯਾਦ ਕੀਤਾ ਜਾਂਦਾ ਹੈ, ਜਿਨ•ਾਂ ਦੇਸ਼ ਦੀ ਏਕਤਾ, ਅਖੰਡਤਾ ਅਤੇ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਕਰਦੇ ਹੋਏ ਆਪਣਾ ਬਲੀਦਾਨ ਦਿੱਤਾ। 21 ਅਕਤੂਬਰ 1959 ਨੂੰ ਭਾਰਤ ਅਤੇ ਤਿੱਬਤ (ਹੁਣ ਚੀਨ) ਬਾਰਡਰ ਨੇੜੇ ਹੌਟ ਸਪਰਿੰਗਜ਼ ਪੂਰਬੀ ਲੱਦਾਖ ਏਰੀਆ ਵਿੱਚ 20 ਭਾਰਤੀ ਪੁਲਿਸ ਕਰਮਚਾਰੀ ਬਾਰਡਰ ਤੇ ਸੁਰੱਖਿਆ ਡਿਊਟੀ ਕਰ ਰਹੇ ਸੀ ਤਾਂ ਚੀਨੀ ਫੌਜ ਦੁਆਰਾ ਪੁਲਿਸ ਪਾਰਟੀ ਤੇ ਗੋਲੀਬਾਰੀ ਕੀਤੀ। ਜਿਸ ਵਿੱਚ ਮੌਕਾ ਪਰ ਹੀ 10 ਜਵਾਨ ਸ਼ਹੀਦ ਹੋ ਗਏ ਸਨ। ਇਨ•ਾਂ ਪੁਲਿਸ ਕਰਮਚਾਰੀਆਂ ਵੱਲੋਂ ਆਪਣੀ ਮਾਤਰ ਭੂਮੀ ਦੀ ਰੱਖਿਆ ਕਰਦੇ ਹੋਏ ਦੇਸ਼ ਦੀ ਖਾਤਰ ਆਪਣਾ ਬਲੀਦਾਨ ਦਿੱਤਾ ਅਤੇ ਕੁਰਬਾਨੀ ਦੀ ਅਨੋਖੀ ਮਿਸਾਲ ਕਾਇਮ ਕੀਤੀ। ਪੰਜਾਬ ਵਿੱਚ ਕਾਲੇ ਦੌਰ ਦੌਰਾਨ ਜ਼ਿਲ•ਾ ਐਸ.ਏ.ਐਸ. ਨਗਰ ਦੁਆਰਾ 35 ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਆਪਣਾ ਬਲਿਦਾਨ ਦੇ ਕੇ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਕਾਇਮ ਰੱਖਿਆ।
ਜਨਵਰੀ 1960 ਵਿੱਚ ਸਾਰੇ ਰਾਜਾਂ ਦੇ ਪੁਲਿਸ ਮੁਖੀਆਂ ਦੀ ਸਾਲਾਨਾ ਕਾਨਫਰੰਸ ਦੌਰਾਨ ਇਹ ਫੈਸਲਾ ਲਿਆ ਗਿਆ ਸੀ ਕਿ 21 ਅਕਤੂਬਰ ਨੂੰ ਪੁਲਿਸ ਸ਼ਹੀਦ ਯਾਦਗਾਰੀ ਦਿਵਸ ਦੇ ਤੌਰ ‘ਤੇ ਮਨਾਇਆ ਜਾਵੇ ਤਾਂ ਜੋ ਦੇਸ਼ ਦੀ ਏਕਤਾ, ਅਖੰਡਤਾ, ਲੋਕਾਂ ਦੀ ਜਾਨ ਦੀ ਸੁਰੱਖਿਆ ਕਰਦੇ ਹੋਏ ਜਿਨ•ਾਂ ਪੁਲਿਸ ਕਰਮਚਾਰੀਆਂ ਨੇ ਆਪਣੀ ਜਾਨ ਨਿਸ਼ਾਵਰ ਕੀਤੀ ਹੈ, ਨੂੰ ਯਾਦ ਕੀਤਾ ਜਾ ਸਕੇ ਅਤੇ ਸ਼ਹੀਦਾਂ ਅੱਗੇ ਸਿਰ ਝੁਕਾਇਆ ਜਾ ਸਕੇ। ਆਜ਼ਾਦੀ ਤੋਂ ਲੈ ਕੇ ਅਗਸਤ 2018 ਤੱਕ ਕਰੀਬ 35000 ਪੁਲਿਸ ਕਰਮਚਾਰੀਆਂ ਅਤੇ ਅਧਿਕਾਰੀਆਂ ਨੇ ਦੇਸ਼ ਦੀ ਅਖੰਡਤਾ ਅਤੇ ਲੋਕਾਂ ਦੀ ਜਾਨ ਦੀ ਸੁਰੱਖਿਆ ਲਈ ਆਪਣੀਆਂ ਜਾਨਾਂ ਵਾਰੀਆਂ ਹਨ ਅਤੇ ਪੁਲਿਸ ਵਿਭਾਗ ਦਾ ਨਾਮ ਆਪਣੀ ਜਾਨ ਕੁਰਬਾਨ ਕਰਕੇ ਉੱਚਾ ਕੀਤਾ ਹੈ। ਸ਼ਹੀਦ ਕਿਸੇ ਵੀ ਦੇਸ਼, ਕੌਮ ਅਤੇ ਆਪਣੀ ਸੰਸਥਾ ਦਾ ਸਰਮਾਇਆ ਹੁੰਦੇ ਹਨ। ਕਈ ਪੁਲਿਸ ਫੋਰਸ ਦੀਆਂ ਯੂਨਿਟਾਂ ਨੂੰ ਹੀ ਉਨ•ਾਂ ਦੀ ਫੋਰਸ ਦੁਆਰਾ ਕੀਤੀਆਂ ਗਈਆਂ ਕੁਰਬਾਨੀਆਂ ਦੇ ਤੌਰ ‘ਤੇ ਯਾਦ ਕੀਤਾ ਜਾਂਦਾ ਹੈ, ਜੋ ਆਪਣੀ ਯੂਨਿਟ ਦਾ ਚਾਨਣ ਮੁਨਾਰਾ ਹੁੰਦੇ ਹਨ ਅਤੇ ਸ਼ਹੀਦਾਂ ਦੇ ਬਲੀਦਾਨ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਬੜੀ ਦੁੱਖ ਦੀ ਗੱਲ ਹੈ ਕਿ ਕਈ ਕਲਾਕਾਰਾਂ ਵੱਲੋਂ ਲੱਚਰ ਗਾਇਕੀ ਨਾਲ ਸੱਭਿਆਚਾਰ ਨੂੰ ਖਰਾਬ ਕੀਤਾ ਜਾ ਰਿਹਾ ਹੈ ਅਤੇ ਨੌਜਵਾਨ ਪੀੜ•ੀ ਉਨ•ਾਂ ਕਲਾਕਾਰਾਂ ਦੀ ਫੋਟੋ ਦੇਖਦੇ ਹੀ ਉਨ•ਾਂ ਨੂੰ ਪਛਾਣ ਲੈਂਦੇ ਹਨ, ਜਦੋਂ ਕਿ ਸ਼ਹੀਦਾਂ ਦੇ ਨਾਮ ਅਤੇ ਉਨ•ਾਂ ਦੇ ਸਮਾਜ ਵਿੱਚ ਪਾਏ ਯੋਗਦਾਨ ਬਾਰੇ ਉਹ ਜਾਨਣ ਦੀ ਕੋਸ਼ਿਸ਼ ਨਹੀਂ ਕਰਦੇ।
ਇਸ ਲਈ ਮੀਡੀਆ ਨੂੰ ਵੀ ਸ਼ਹੀਦਾਂ ਦੇ ਬਲੀਦਾਨ ਬਾਰੇ ਵੱਧ ਤੋਂ ਵੱਧ ਕਵਰੇਜ ਕਰਨੀ ਚਾਹੀਦੀ ਹੈ ਤਾਂ ਜੋ ਨੌਜਵਾਨ ਪੀੜ•ੀ ਵਿੱਚ ਦੇਸ਼ ਭਗਤੀ ਦਾ ਸੰਦੇਸ਼ ਦਿਲ ਦੀਆਂ ਗਹਿਰਾਈਆਂ ਤੱਕ ਪਹੁੰਚਾਇਆ ਜਾ ਸਕੇ। ਇਸ ਤੋਂ ਇਲਾਵਾ ਦੇਸ਼ ਦੇ ਮਹਾਨ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਵੀ ਸਿੱਖਿਆ ਵਿਭਾਗ ਦੁਆਰਾ ਸਕੂਲਾਂ ਦੇ ਸਿਲੇਬਸ ਵਿੱਚ ਦਰਜ ਕਰਨਾ ਚਾਹੀਦਾ ਹੈ, ਤਾਂ ਜੋ ਬਚਪਨ ਤੋਂ ਹੀ ਬੱਚਿਆਂ ਵਿੱਚ ਦੇਸ਼ ਭਗਤੀ ਅਤੇ ਕੁਰਬਾਨੀ ਦਾ ਜਜ਼ਬਾ ਪੈਦਾ ਕੀਤਾ ਜਾ ਸਕੇ ਅਤੇ ਲੋਕ ਸੰਪਰਕ ਵਿਭਾਗ ਨੂੰ ਇਸ ਸਬੰਧ ਵਿੱਚ ਡਾਕੂਮੈਂਟਰੀ ਫਿਲਮਾਂ ਰਾਹੀਂ ਵੀ ਪ੍ਰਚਾਰ ਕਰਨਾ ਚਾਹੀਦਾ ਹੈ, ਤਾਂ ਜੋ ਸਾਨੂੰ ਆਪਣੇ ਦੇਸ਼ ਦੇ ਮਹਾਨ ਸ਼ਹੀਦਾਂ ਬਾਰੇ ਜਾਣਕਾਰੀ ਮਿਲ ਸਕੇ ਅਤੇ ਉਨ•ਾਂ ਵੱਲੋਂ ਕੀਤੇ ਗਏ ਬਲੀਦਾਨ ਨੂੰ ਸਦਾ ਯਾਦ ਰੱਖਿਆ ਜਾ ਸਕੇ। ਇਸ ਲਈ ਇਨ•ਾਂ ਸ਼ਹੀਦਾਂ ਨੂੰ ਯਾਦ ਕਰਨ ਲਈ 21 ਅਕਤੂਬਰ ਨੂੰ ਪੁਲਿਸ ਜ਼ਿਲ•ਾ ਹੈੱਡਕੁਆਟਰ ‘ਤੇ ਦਿਹਾੜਾ ਮਨਾਇਆ ਜਾਂਦਾ ਹੈ ਤਾਂ ਜੋ ਸ਼ਹੀਦਾਂ ਦਾ ਸੰਦੇਸ਼ ਹਰ ਪੁਲਿਸ ਕਰਮਚਾਰੀ ਦੇ ਮਨ ਵਿੱਚ ਵਸਾਇਆ ਜਾ ਸਕੇ ਅਤੇ ਕੁਰਬਾਨੀ ਦਾ ਜਜ਼ਬਾ ਪੈਦਾ ਕੀਤਾ ਜਾ ਸਕੇ। ਜਦੋਂ ਕੋਈ ਵੀ ਸੁਰੱਖਿਆ ਫੋਰਸ ਦਾ ਮੈਂਬਰ ਦੇਸ਼ ਦੀ ਆਨ ਅਤੇ ਸ਼ਾਨ ਲਈ ਆਪਣਾ ਬਲੀਦਾਨ ਦਿੰਦਾ ਹੈ ਤਾਂ ਉਸ ਸਮੇਂ ਹਰ ਵਰਗ ਦੇ ਲੋਕਾਂ ਵੱਲੋਂ ਉਨ•ਾਂ ਦੇ ਸਤਿਕਾਰ ਵਜੋਂ ਅੰਤਿਮ ਰਸਮਾਂ ਵਿੱਚ ਸ਼ਾਮਲ ਹੁੰਦੇ ਹਨ ਅਤੇ ਸ਼ਹੀਦ ਪਰਿਵਾਰਾਂ ਨਾਲ ਹਮਦਰਦੀ ਵੀ ਜਾਹਿਰ ਕਰਦੇ ਹਨ, ਜਿਸ ਤੋਂ ਆਪਣੀ ਭਾਈਚਾਰਕ ਸਾਂਝ ਦੀ ਨਵੀਂ ਮਿਸਾਲ ਪੈਦਾ ਹੁੰਦੀ ਹੈ ਕਿਉਂਕਿ ਸ਼ਹੀਦ ਕਿਸੇ ਇਕ ਵਰਗ ਦੇ ਨਾਲ ਸੀਮਤ ਨਹੀਂ ਹੁੰਦੇ, ਜੋ ਸਾਰੇ ਸਮਾਜ ਦੇ ਨਾਇਕ ਹੁੰਦੇ ਹਨ। ਕਿਸੇ ਸ਼ਾਇਰ ਨੇ ਠੀਕ ਹੀ ਕਿਹਾ ਹੈ ਕਿ “ਜਿੱਥੇ ਡੁੱਲਦਾ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ”। ਸ਼ਹੀਦਾਂ ਦੇ ਬਲੀਦਾਨ ਨਾਲ ਸਮਾਜ ਦੀ ਕਾਇਆ ਪਲਟ ਜਾਂਦੀ ਹੈ, ਆਪਣੀ ਜਾਨ ਦੇ ਕੇ ਸਮਾਜ ਨੂੰ ਆਬਾਦ ਕਰਨ ਦਾ ਸੰਕਲਪ ਉਨ•ਾਂ ਦੇ ਦਿਲ ਵਿੱਚ ਆਖਰੀ ਸਾਹ ਤੱਕ ਜਿਊਂਦਾ ਰਹਿੰਦਾ ਹੈ ਅਤੇ ਆਉਣ ਵਾਲੀਆਂ ਪੀੜ•ੀਆਂ ਲਈ ਪ੍ਰੇਰਣਾਦਾਇਕ ਸਿੱਧ ਹੁੰਦਾ ਹੈ। ਇਸ ਲਈ ਹਰੇਕ ਨਾਗਰਿਕ ਦਾ ਫਰਜ਼ ਬਣਦਾ ਹੈ ਕਿ 21 ਅਕਤੂਬਰ ਨੂੰ ਪੁਲਿਸ ਫੋਰਸ ਦੇ ਸ਼ਹੀਦਾਂ ਨੂੰ ਯਾਦ ਕਰਿਆ ਕਰੀਏ, ਜਿਨ•ਾਂ ਦੇਸ਼ ਦੀ ਏਕਤਾ, ਅਖੰਡਤਾ ਅਤੇ ਲੋਕਾਂ ਦੇ ਹਿੱਤ ਲਈ ਆਪਣੀ ਕੁਰਬਾਨੀਆਂ ਦਿੱਤੀਆਂ। ਹਰੇਕ ਨਾਗਰਿਕ ਨੂੰ ਆਪਣੇ ਮੌਲਿਕ ਅਧਿਕਾਰਾਂ ਦੇ ਨਾਲ-ਨਾਲ ਫ਼ਰਜ਼ਾਂ ਦੀ ਵੀ ਪਾਲਣਾ ਕਰਨੀ ਚਾਹੀਦੀ ਹੈ ਤਾਂ ਜੋ ਸ਼ਹੀਦਾਂ ਵੱਲੋਂ ਜੋ ਦੇਸ਼ ਦੀ ਏਕਤਾ, ਅਖੰਡਤਾ, ਭਾਈਚਾਰਕ ਸਾਂਝ ਲਈ ਜੋ ਬਲੀਦਾਨ ਦਿੱਤਾ ਹੈ, ਉਹ ਸੁਪਨਾ ਸਾਕਾਰ ਕੀਤਾ ਜਾ ਸਕੇ। ਜੁਰਮ ਮੁਕਤ ਅਤੇ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਦਾ ਸੰਕਲਪ ਲਿਆ ਜਾਵੇ ਜੋ ਸ਼ਹੀਦਾਂ ਲਈ ਸੱਚੀ ਸ਼ਰਧਾਂਜਲੀ ਹੋਵੇਗੀ। ਪੰਜਾਬ ਪੁਲਿਸ ਐਸ.ਏ.ਐਸ. ਨਗਰ ਵੱਲੋਂ ਵੀ ਸਾਰੇ ਸ਼ਹੀਦਾਂ ਨੂੰ ਪ੍ਰਣਾਮ ਕੀਤਾ ਜਾਂਦਾ ਹੈ, ਜਿਨ•ਾਂ ਆਪਣੇ ਫਰਜ਼ਾਂ ਦੀ ਪਾਲਣਾ ਕਰਦੇ ਹੋਏ ਆਪਣੀਆਂ ਜਾਨਾਂ ਦੇਸ਼ ਲਈ ਨਿਛਾਵਰ ਕੀਤੀਆਂ, ਮੈਂ ਉਨ•ਾਂ ਸਾਰੇ ਸ਼ਹੀਦਾਂ ਦਾ ਆਖਰੀ ਸਾਹ ਤੱਕ ਰਿਣੀ ਰਹਾਂਗਾ, ਜਿਨ•ਾਂ ਦੇਸ਼ ਦੀ ਖਾਤਰ ਆਪਣਾ ਬਲੀਦਾਨ ਦਿੱਤਾ। ਇਸ ਲਈ ਸਾਨੂੰ “ਸ਼ਹੀਦਾਂ ਦੀ ਯਾਦ ਨੂੰ ਆਪਣੇ ਦਿਲ ਵਿੱਚ ਵਸਾਉਣਾ ਚਾਹੀਦਾ ਹੈ ਅਤੇ ਸ਼ਰਧਾ ਪੂਰਵਕ ਆਪਣਾ ਸੀਸ ਝੁਕਾਉਣਾ ਚਾਹੀਦਾ ਹੈ”। ਇਸ ਲਈ 21 ਅਕਤੂਬਰ ਨੂੰ ਸਾਰੇ ਸ਼ਹੀਦਾਂ ਨੂੰ ਨਮਨ ਕਰੀਏ। ਧੰਨਵਾਦ

LEAVE A REPLY

Please enter your comment!
Please enter your name here