ਪੁਰਖਾਲੀ ਤੋਂ ਪੰਜਾਬੀ ਅਖਬਾਰ ਦੇ ਪੱਤਰਕਾਰ ਅਮ੍ਰਿਤਪਾਲ ਬੰਟੀ ਨੂੰ ਮਾਈਨਿੰਗ ਦੀ ਗੁੰਡਾ ਪਰਚੀ ਵਾਲਿਆਂ ਵਲੋਂ ਇੱਕ ਰਿਵਾਲਵਰ ਵਾਲੀ ਤਸਵੀਰ ਭੇਜ ਕਿ ਧਮਕੀ ਦੇਣ ਦਾ ਅਕਾਲੀ ਦਲ ਅੰਮ੍ਰਿਤਸਰ ਦੇ ਜਿਲਾ ਜਨਰਲ ਸਕੱਤਰ ਜਥੇਦਾਰ ਹਰਮੇਸ਼ ਸਿੰਘ ਬੜੌਦੀ ਨੇ ਸਖਤ ਵਿਰੋਧ ਕੀਤਾ ਹੈ ।
ਉਨ੍ਹਾਂ ਕਿਹਾ ਕਿ ਮਹਾਰਾਜਿਆਂ ਦੀ ਮੋਤੀਆਂ ਵਾਲੀ ਸਰਕਾਰ ਦੇ ਕੰਮ ਕਰਨ ਦੇ ਤਰੀਕੇ ਵੀ ਵੀ ਹੁਣ ਰਾਜਿਆਂ ਵਾਲੇ ਨਹੀਂ ਰਹੇ ਹਨ ਕਿਉਂਕਿ ਇੱਥੇ ਇਹ ਪਤਾ ਲਗਦਾ ਹੈ ਕਿ ਮਾਫੀਆ ਰਾਜ ਇਸ ਸਰਕਾਰ ਦੀ ਨਵੀਂ ਦੇਣ ਹੈ ।ਉਨ੍ਹਾਂ ਕਿਹਾ ਕਿ ਅਕਾਲੀ ਦਲ ਅੰਮ੍ਰਿਤਸਰ ਇਹੋ ਜਿਹੀਆ ਮਾੜੀਆਂ ਹਰਕਤਾਂ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕਰੇਗਾ । ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਦੀ ਇਹ ਮਾਈਨਿੰਗ ਪਾਲਿਸੀ ਲੁੱਟਣ ਵਾਲੀ ਹੈ ਸਰਕਾਰ ਨੇ ਲੁੱਟੇਰੇ ਸੜਕਾਂ ਤੇ ਬਿਠਾ ਦਿੱਤੇ ਹਨ ਇਹ ਲੁੱਟੇਰੇ ਸ਼ਰੇਆਮ ਲੋਕਾਂ ਨੂੰ ਹਥਿਆਰ ਦੇ ਡਰਾਵੇ ਨਾਲ ਲੁੱਟ ਰਹੇ ਹਨ ।
ਉਨ੍ਹਾਂ ਕਿਹਾ ਕਿ ਸਰਕਾਰ ਨੂੰ ਅਖਬਾਰਾਂ ਵਿੱਚ ਲੱਗ ਰਹੀਆਂ ਖਬਰਾਂ ਅਤੇ ਲੋਕਾਂ ਵਲੋਂ ਪਾਏ ਜਾ ਰਹੇ ਰੌਲੇ ਦਾ ਕੋਈ ਫਰਕ ਨਹੀਂ ਪੈ ਰਿਹਾ ਹੈ ।

LEAVE A REPLY

Please enter your comment!
Please enter your name here