ਮੁੱਲਾਂਪੁਰ ਗਰੀਬਦਾਸ,11 ਮਈ – ਨੇੜਲੇ ਪਿੰਡ ਮਿਲਖ ਵਿਖੇ ਇਕ ਔਰਤ ਸੁਮਨ ਵਲੋਂ ਸੈਕਟਰ 16 ਦੇ ਸਰਕਾਰੀ ਹਸਪਤਾਲ ਵਿਖੇ ਬੱਚੀ ਨੂੰ ਜਨਮ ਦਿੱਤਾ ਗਿਆ ਸੀ। ਜਿਸ ਦੌਰਾਨ ਔਰਤ ਸੁਮਨ ਵਿਚ ਕੋਰੋਨਾ ਵਾਇਰਸ ਦੀ ਪੁਸਟੀ ਕੀਤੀ ਗਈ ਸੀ। ਜਿਸ ਉਪਰੰਤ ਪੀੜ੍ਹਤ ਮਹਿਲਾ ਨੂੰ ਪੀ ਜੀ ਆਈ ਚੰਡੀਗੜ੍ਹ ਵਿਖੇ ਇਲਾਜ ਲਈ ਭੇਜਿਆ ਗਿਆ ਹੈ। ਐਸ ਐਮ ਓ ਕੁਲਜੀਤ ਕੌਰ ਦੀ ਟੀਮ ਵਲੋਂ 33 ਵਿਅਕਤੀਆਂ ਦੇ ਸੈਂਪਲ ਲਏ ਗਏ ਸਨ। ਇਸ ਮੌਕੇ ਡਾ. ਹਰਮਨ ਕੌਰ ਨੇ ਦੱਸਿਆ ਕਿ ਇਹਨਾਂ ਸਾਰਿਆਂ ਵਿਚੋਂ 32 ਵਿਅਕਤੀਆਂ ਦੀ ਰਿਪੋਰਟ ਨੈਗੇਟਿਵ ਆਈ ਹੈ ਤੇ 1 ਵਿਅਕਤੀ ਦਾ ਦੁਬਾਰਾ ਤੋਂ ਟੈਸਟ ਲਿਆ ਜਾਵੇਗਾ। ਐਸ ਐਚ ਓ ਹਰਮਨਪ੍ਰੀਤ ਸਿੰਘ ਚੀਮਾ ਵਲੋਂ ਪਿੰਡ ਮਿਲਖ ਨੂੰ ਪੁਲਿਸ ਪਾਰਟੀ ਸਮੇਤ ਪਹੁੰਚ ਕੇ ਸੀਲ੍ਹ ਕੀਤਾ ਗਿਆ ਹੈ।