Îਮੁੱਲਾਂਪੁਰ ਗਰੀਬਦਾਸ ੧੭ਨਵੰਬਰ ਨੇੜਲੇ ਪਿੰਡ ਮਸਤਗੜ੍ਹ ਵਿਖੇ ਮਾਮੂਲੀ ਤਕਰਾਰ ਦੌਰਾਨ ਚੱਲੀ ਗੋਲੀ ‘ਚ ਦੋ ਬਜੁਰਗ ਅਤੇ ਇੱਕ ਨੌਜਵਾਨ ਗੰਭੀਰ ਜਖ਼ਮੀ ਹੋ ਗਏ। ਸੂਚਨਾ ਮਿਲਦਿਆਂ ਪੁਲਿਸ ਥਾਣਾ ਮੁੱਲਾਂਪੁਰ ਤੋਂ ਵੱਡੀ ਗਿਣਤੀ ਪੁਲਿਸ ਫੋਰਸ ਘਟਨਾ ਸਥਾਨ ‘ਤੇ ਪੁੱਜ ਗਈ ਅਤੇ ਜਖ਼ਮੀਆਂ ‘ਚੋਂ ਇੱਕ ਨੂੰ ਪੀ.ਜੀ.ਆਈ ਅਤੇ ਦੋ ਜਣੇ ਸਰਕਾਰੀ ਹਸਪਤਾਲ ਸੈਕਟਰ 16 ਵਿਖੇ ਦਾਖਿਲ ਕਰਵਾਏ ਗਏ ਨੇ। ਜਾਣਕਾਰੀ ਅਨੁਸਾਰ ਜਸਵਿੰਦਰ ਸਿੰਘ ਨਾਲ ਉਸਦੇ ਚਾਚੇ ਦਾ ਪੁੱਤਰ ਗੁਰਪ੍ਰੀਤ ਸਿੰਘ ਉਰਫ ਪੰਮਾ ਅਮਰੂਦ ਦੇ ਬੂਟੇ ਨੂੰ ਲੈ ਕਿ ਆਪਸ ਵਿੱਚ ਉਲਝ ਪਏ। ਤੈਸ਼ ਵਿੱਚ ਆ ਕੇ ਗੁਰਪ੍ਰੀਤ ਸਿੰਘ ਉਰਫ ਪੰਮੇ ਨੇ ਆਪਣੇ ਪੰਜ ਛੇ ਸਾਥੀਆਂ ਸਣੇ ਜਸਵਿੰਦਰ ਸਿੰਘ ‘ਤੇ ਕਿਰਚਾਂ ਨਾਲ ਹਮਲਾ ਕਰ ਦਿੱਤਾ। ਨਾਲ ਬੈਠੇ ਬਜੁਰਗ ਸੀਤਲ ਸਿੰਘ (70) ਅਤੇ ਅਜੀਤ ਸਿੰਘ (55) ਜਦੋਂ ਜਸਵਿੰਦਰ ਸਿੰਘ ਦੇ ਬਚਾਓ ਲਈ ਅੱਗੇ ਵਧੇ ਤਾਂ ਪਹਿਲਾਂ ਤੋਂ ਤੈਸ਼ ਵਿੱਚ ਆਏ ਗੁਰਪ੍ਰੀਤ ਸਿੰਘ ਉਰਫ ਪੰਮਾ ਨੇ ਆਪਣੀ ਲਾਇੰਸਸੀ ਰਫ਼ਲ ਨਾਲ ਗੋਲੀ ਚਲਾ ਦਿੱਤੀ, ਜਿਸ ਨਾਲ ਸੀਤਲ ਸਿੰਘ ਅਤੇ ਅਜੀਤ ਸਿੰਘ ਵੀ ਬੁਰੀ ਤਰ੍ਹਾਂ ਲਹੂ ਲੁਹਾਣ ਹੋ ਗਏ। ਪਿੰਡ ਵਾਸੀਆਂ ਦੇ ਇੱਕਠੇ ਹੋਣ ‘ਤੇ ਹਮਲਾਵਰ ਗੁਰਪ੍ਰੀਤ ਸਿੰਘ ਉਰਫ ਪੰਮਾ ਅਤੇ ਉਸਦੇ ਸਾਥੀ ਮੌਕੇ ਤੋਂ ਫਰਾਰ ਹੋ ਗਏ। ਐਸ ਐਚ ਓ ਮੁੱਲਾਂਪੁਰ ਅਨੁਸਾਰ ਜਖ਼ਮੀਆਂ ਦੇ ਬਿਆਨ ਲਏ ਜਾ ਰਹੇ ਨੇ, ਕਥਿਤ ਦੋਸ਼ੀਆਂ ਵਿਰੁੱਧ ਉਨ੍ਹਾਂ ਕਿਹਾ ਕਿ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਲੋਕਾਂ ਤੋਂ ਜਾਣਕਾਰੀ ਅਨੁਸਾਰ ਪਿੰਡ ਮਸਤਗੜ੍ਹ ਸਮੇਤ ਇਲਾਕੇ ਵਿੱਚ ਘਟਨਾ ਦਾ ਦੋਸੀ ਨੌਜਵਾਨ ਗੁਰਪ੍ਰੀਤ ਸਿੰਘ ਪੰਮਾ ਕਈ ਨੌਜਵਾਨਾਂ ਦੀ ਕੁੱਟਮਾਰ ਲਈ ਸੁਰਖੀਆਂ ਵਿੱਚ ਹੈ। ਪਿਛਲੇ ਕੁਝ ਮਹੀਨਿਆਂ ਦੌਰਾਨ ਜਿਥੇ ਉਸ ਵੱਲੋਂ ਪਿੰਡ ਦੇ ਦੋ ਨੌਜਵਾਨਾਂ ਨੂੰ ਬੁਰੀ ਤਰਾਂ ਕੁੱਟਿਆ ਗਿਆ, ਉਥੇ ਡੱਡੂਮਾਜਰਾ ਦੇ ਨੌਜਵਾਨ ਦੀ ਵੀ ਉਸ ਨੇ ਸਾਥੀਆਂ ਸਮੇਤ ਕੁੱਟ ਮਾਰ ਕੀਤੀ ਸੀ।
ਫੋਟੌ ਕੈਪਸਨ ਪਿੰਡ ਮਸਤਗੜ੍ਹ ਵਿਖੇ ਪੁਲਿਸ ਮੌਕੇ ਤੇ ਪਹੁੰਚ ਕੇ ਜਾਂਚ ਪੜਤਾਲ ਕਰਦੀ ਹੋਈ

LEAVE A REPLY

Please enter your comment!
Please enter your name here